28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਪ੍ਰਵਾਸੀ ਮਜ਼ਦੂਰ ਦੀ ਪਤਨੀ ਦੋ ਬੱਚੀਆਂ ਸਮੇਤ ਭੇਦਭਰੀ ਹਾਲਤ ’ਚ ਲਾਪਤਾ

ਅਜੀਤ ਡੈਸਕ 07-07-2026
ਸ੍ਰੀ ਚਮਕੌਰ ਸਾਹਿਬ, 6 ਜੁਲਾਈ (ਜਗਮੋਹਣ ਸਿੰਘ ਨਾਰੰਗ)-ਸਥਾਨਕ ਭੂਰੜੇ ਮਾਰਗ ਤੇ ਰਹਿੰਦੇ ਪ੍ਰਵਾਸੀ ਮਜਦੂਰ ਆਦੇਸ਼ ਨੇ ਸਥਾਨਕ ਪੁਲਿਸ ਕੋਲ ਇਤਲਾਹ ਦਿੱਤੀ ਹੈ ਕਿ ਉਸ ਦੀ 24-25 ਵਰ੍ਹਿਆਂ ਦੀ ਪਤਨੀ ਸਿਵਾਨੀ ਆਪਣੀਆਂ ਦੋ ਬੱਚੀਆਂ ਸਮੇਤ 25 ਜੂਨ 2026 ਤੋਂ ਭੇਦਭਰੀ ਹਾਲਤ ਵਿਚ ਲਾਪਤਾ ਹੈ। ਆਦੇਸ਼ ਨੇ ਦੱਸਿਆ ਕਿ ਉਹ ਮਜਦੂਰੀ ਕਰਦਾ ਹੈ ਤੇ ਉਸ ਦੀ ਪਤਨੀ ਸ਼ਿਵਾਨੀ ਨਾਲ ਉਸ ਦੀਆਂ ਦੋ ਚਾਰ ਵਰਿ੍ਹਆਂ ਦੀ ਪਰੀ ਅਤੇ 2 ਸਾਲਾਂ ਦੀ ਬੇਟੀ ਕਾਵਿਆ ਵੀ ਲਾਪਤਾ ਹਨ। ਉਸ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਅਤੇ ਦੋਵੇਂ ਬੇਟੀਆਂ ਦੀ ਹਰ ਥਾਂ ਤਾਲਾਸ਼ ਕੀਤੀ ਪਰ ਉਹ ਕਿਤੇ ਵੀ ਨਹੀ ਲੱਭੀਆਂ। ਇਸ ਸਬੰਧੀ ਉਸ ਨੇ ਸ੍ਰੀ ਚਮਕੌਰ ਸਾਹਿਬ ਪੁਲਿਸ ਨੂੰ ਸੂਚਿਤ ਕੀਤਾ ਹੈ।
ਪਿਛਲੀ ਖ਼ਬਰ ਮਾਤਾ ਗੁਜਰੀ ਵੈੱਲਫੇਅਰ ਸੁਸਾਇਟੀ ਵਲੋਂ ਗੁਰਮਤਿ ਕੈਂਪ ਦੇ ਸਹਿਯੋਗ ਲਈ ਬੀਬੀਆਂ ਦਾ ਸਨਮਾਨ ਅਗਲੀ ਖ਼ਬਰ ਸਬ-ਇੰਸਪੈਕਟਰ ਰਾਮ ਸਰੂਪ ਦੀ ਸੇਵਾਮੁਕਤੀ ਮੌਕੇ ਸਨਮਾਨ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।