24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਲਾਲਪੁਰਾ ਨੇ ਪਿੰਡ ਭੋਲੇਵਾਲ ਵਿਖੇ ਸ੍ਰੀਮਦ ਭਾਗਵਤ ਕਥਾ ’ਚ ਭਰੀ ਹਾਜ਼ਰੀ

ਅਜੀਤ ਡੈਸਕ 09-07-2026
ਨੂਰਪੁਰ ਬੇਦੀ, 8 ਜੁਲਾਈ (ਰਾਜੇਸ਼ ਚੌਧਰੀ ਤਖ਼ਤਗੜ੍ਹ)- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਪਿੰਡ ਭੋਲੇਵਾਲ ਸਥਿਤ ਡੇਰਾ ਗੁਲਾਬ ਸ਼ਾਹੀ ਵਿਖੇ ਚੱਲ ਰਹੀ ਪਵਿੱਤਰ ਸ਼੍ਰੀਮਦ ਭਾਗਵਤ ਕਥਾ ਵਿਚ ਹਾਜ਼ਰੀ ਭਰ ਕੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਗੱਦੀਨਸ਼ੀਨ ਸ੍ਰੀ 1008 ਸੁਆਮੀ ਜਿਗਿਆਸਾ ਨੰਦ ਜੀ ਮਹਾਰਾਜ, ਸਤਿਕਾਰਯੋਗ ਗੀਤਾਬਾਈ ਜੀ ਅਤੇ ਹੋਰ ਪੂਜਨੀਕ ਮਹਾਂਪੁਰਖਾਂ ਦੇ ਪਾਵਨ ਦਰਸ਼ਨ ਕਰਕੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਲਾਲਪੁਰਾ ਨੇ ਕਥਾਵਾਚਕ ਸ੍ਰੀ ਵਿਭੀਸ਼ਣ ਸ਼ਾਸਤਰੀ ਜੀ ਦੇ ਸ੍ਰੀਮੁਖ ਤੋਂ ਪਵਿੱਤਰ ਸ਼੍ਰੀਮਦ ਭਾਗਵਤ ਮਹਾਪੁਰਾਣ ਦੀ ਅੰਮ੍ਰਿਤਮਈ ਕਥਾ ਸਰਵਣ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੀਮਦ ਭਾਗਵਤ ਕਥਾ ਮਨੁੱਖ ਨੂੰ ਧਰਮ, ਭਗਤੀ, ਸੱਚ, ਸੇਵਾ ਅਤੇ ਸਦਾਚਾਰ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੰਦੀ ਹੈ। ਅਜਿਹੇ ਆਧਿਆਤਮਿਕ ਸਮਾਗਮ ਸਮਾਜ ਵਿਚ ਆਪਸੀ ਭਾਈਚਾਰਾ, ਪ੍ਰੇਮ, ਸਦਭਾਵਨਾ ਅਤੇ ਮਨੁੱਖਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਇਸ ਮੌਕੇ ਡੇਰਾ ਗੁਲਾਬ ਸ਼ਾਹੀ ਵਿਖੇ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਪਵਿੱਤਰ ਸ਼੍ਰੀਮਦ ਭਾਗਵਤ ਕਥਾ ਦਾ ਆਨੰਦ ਮਾਣਿਆ ਅਤੇ ਮਹਾਂਪੁਰਖਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਬਾਲਕ੍ਰਿਸ਼ਨ ਕੁੱਕੂ, ਸੁਰਿੰਦਰਪਾਲ ਸਿੰਘ ਰੂੜੇਵਾਲ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਵਿਕਾਸ ਪੱਖੋਂ ਮੁਹਾਲੀ ਨੂੰ ਪੰਜਾਬ ਦਾ ਨੰਬਰ 1 ਹਲਕਾ ਬਣਾਵਾਂਗੇ-ਕੁਲਵੰਤ ਸਿੰਘ ਅਗਲੀ ਖ਼ਬਰ ਵਿਧਾਇਕ ਚੱਢਾ ਨੇ ਆਪਣੇ ਜੱਦੀ ਪਿੰਡ ਦੇ ਬਜ਼ੁਰਗਾਂ ਨੂੰ ਦਿੱਤਾ ਤੀਰਥ ਯਾਤਰਾ ਦਾ ਤੋਹਫ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।