07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਭਾਕਿਯੂ (ਕਾਦੀਆਂ) ਦੀ ਮੀਟਿੰਗ ਹੋਈ

ਅਜੀਤ ਡੈਸਕ 14-07-2026
ਸ੍ਰੀ ਚਮਕੌਰ ਸਾਹਿਬ, 13 ਜੁਲਾਈ (ਜਗਮੋਹਣ ਸਿੰਘ ਨਾਰੰਗ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਜ਼ਿਲ੍ਹਾ ਰੂਪਨਗਰ ਦੀ ਮੀਟਿੰਗ ਸਥਾਨਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿਚ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਬਡਾਲੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੂਬਾ ਮੀਤ ਪ੍ਰਧਾਨ ਤਲਵਿੰਦਰ ਸਿੰਘ ਗੱਗੋਂ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਨਰਲ ਸਕੱਤਰ ਇਕਬਾਲ ਸਿੰਘ ਸ੍ਰੀ ਚਮਕੌਰ ਸਾਹਿਬ ਨੇ ਦੱਸਿਆ ਕਿ ਮੀਟਿੰਗ ਵਿਚ ਲੈਂਡ ਪੂਲਿੰਗ ਨੀਤੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸੇ ਵੀ ਕਿਸਾਨ ਜਥੇਬੰਧੀਆਂ, ਖੇਤੀ ਮਾਹਰਾਂ ਜਾਂ ਜ਼ਮੀਨ ਮਾਲਕਾਂ ਨਾਲ ਬਿਨ੍ਹਾ ਸਲਾਹ ਮਸਵਰਾ ਕੀਤਿਆਂ ਪੁਰਾਣੀ ਲੈਂਡ ਨੀਤੀ ’ਚ ਸੋਧਾਂ ਦਾ ਭਰਮ ਭੁਲੇਖਾ ਪਾ ਕੇ ਥੋੜੇ ਜਿਹੇ ਲਾਲਚ ਦੇ ਵਾਧੇ ਨਾਲ ਲੈਂਡ ਪੂਲਿੰਗ ਨੀਤੀ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਦਾ ਫੈਸਲਾ ਕਰ ਲਿਆ ਹੈ। ਜਿਸ ਦਾ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਡਟਕੇ ਵਿਰੋਧ ਕਰੇਗੀ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਸਹਿਕਾਰੀ ਸਭਾਵਾਂ ਅਤੇ ਬਜ਼ਾਰ ਵਿਚ ਡੀ. ਏ. ਪੀ. ਤੇ ਐੱਨ. ਪੀ. ਕੇ. ਖਾਦ ਦੀ ਚੱਲ ਰਹੀ ਕਿੱਲਤ ਨੂੰ ਜਲਦੀ ਦੂਰ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੋ ਕਿਸਾਨਾਂ ਨੂੰ ਅਗਲੀ ਫਸਲ ਬੀਜਣ ਲਈ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਮੀਟਿੰਗ ਦੌਰਾਨ ਗੰਨਾ ਕਾਸ਼ਤਕਾਰਾਂ ਦੀ ਗੰਨਾ ਮਿੱਲਾਂ ਵਲੋਂ ਕੱਟੀ ਪਨੇਲਿਟੀ ਨੂੰ ਮੁਆਫ ਕਰਨ ਦੀ ਮੰਗ ਸਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ ਅਤੇ ਦੱਸਿਆ ਕਿ ਸੀਜਨ 2025-26 ਦੋਰਾਨ ਗੰਨੇ ਦੀ ਫ਼ਸਲ ਨੂੰ ਮੌਸਮ ਦੀ ਮਾਰ ਪੈਣ ਕਾਰਣ ਗੰਨਾ ਉਤਪਾਦਕ ਗੰਨੇ ਦੀ ਸਪਲਾਈ ਕੀਤੇ ਬਾਂਡ ਮੁਤਾਬਕ ਪੂਰੀ ਨਹੀਂ ਕਰ ਸਕੇ ਸਨ, ਜਿਸ ਕਾਰਨ ਖੰਡ ਮਿਲਾਂ ਵਲੋਂ ਕੱਟੀ ਗਈ ਪਨੈਲਿਟੀ ਨੂੰ ਰੱਦ ਕੀਤਾ ਜਾਵੇ ਅਤੇ ਜਿਨ੍ਹਾਂ ਕਿਸਾਨਾਂ ਨੇ ਗੰਨੇ ਦੀ ਬਿਜਾਈ ਸਤੰਬਰ-ਅਕਤੂਬਰ ਅਤੇ ਫਰਵਰੀ-ਮਾਰਚ ਵਿਚ ਕੀਤੀ ਹੈ ਉਸ ਲਈ ਵਰਤੇ ਗਏ ਬੀਜ ਦਾ ਵਜਨ ਵੀ ਕੁਲ ਬਾਂਡ ਕੀਤੇ ਵਜਨ ਵਿਚੋਂ ਘੱਟ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ। ਮੀਟਿੰਗ ਵਿਚ ਜ਼ਿਲ੍ਹਾ ਸੀ ਮੀਤ ਪ੍ਰਧਾਨ ਰੁਪਿੰਦਰ ਸਿੰਘ ਰੂਪਾ, ਮੀਤ ਪ੍ਰਧਾਨ ਜਸਵੰਤ ਸਿੰਘ ਗੈਕੀ, ਸੁਖਦੀਪ ਸਿੰਘ ਪਪਰਾਲੀ, ਬਲਾਕ ਚਮਕੌਰ ਸਾਹਿਬ ਦੇ ਪ੍ਰਧਾਨ ਹਰਿੰਦਰ ਸਿੰਘ ਸੱਲ੍ਹੋਮਾਜਰਾ, ਕੁਲਬੀਰ ਸਿੰਘ ਕੰਧੋਲਾ, ਐਡਵੋਕੇਟ ਜਸਪਾਲ ਸਿੰਘ, ਮੋਹਰ ਸਿੰਘ ਖਾਬੜਾਂ, ਮੋਰਿੰਡਾ ਬਲਾਕ ਪ੍ਰਧਾਨ ਅਮਰਜੀਤ ਸਿੰਘ ਕਕਰਾਲੀ, ਬਰਿੰਦਰ ਸਿੰਘ ਬਮਨਾੜਾ, ਅਵਤਾਰ ਸਿੰਘ, ਹਰਿੰਦਰਜੀਤ ਸਿੰਘ, ਇੰਦਰਜੀਤ ਸਿੰਘ, ਸਿਕੰਦਰ ਸਿੰਘ, ਹਰਦੀਪ ਸਿੰਘ, ਲਖਬੀਰ ਸਿੰਘ, ਸਰਬਜੀਤ ਸਿੰਘ, ਗੁਰਦੀਪ ਸਿੰਘ, ਦਵਿੰਦਰ ਸਿੰਘ, ਕਰਮਜੀਤ ਸਿੰਘ ਤੇ ਉਮਰਾਓ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਾਂਝੇ ਮੋਰਚੇ ਦੀ 17 ਦੀ ਰੈਲੀ ’ਚ ਪੈਨਸ਼ਨਰਜ਼ ਐਸੋਈਏਸ਼ਨ ਵਲੋਂ ਸ਼ਾਮਿਲ ਹੋਣ ਦਾ ਐਲਾਨ ਅਗਲੀ ਖ਼ਬਰ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।