03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਤਖ਼ਤਗੜ੍ਹ ਜ਼ੋਨਲ ਸਕੂਲ ਖੇਡਾਂ ਦਾ ਫੁੱਟਬਾਲ ਦੇ ਮੁਕਾਬਲਿਆਂ ਨਾਲ ਟਿੱਬਾ ਨੰਗਲ ਵਿਖੇ ਸ਼ਾਨਦਾਰ ਆਗਾਜ਼

ਅਜੀਤ ਡੈਸਕ 30-07-2026
ਨੂਰਪੁਰ ਬੇਦੀ, 29 ਜੁਲਾਈ (ਹਰਦੀਪ ਸਿੰਘ ਢੀਂਡਸਾ)-70ਵੀਆਂ ਜ਼ੋਨਲ ਸਕੂਲ ਖੇਡਾਂ ਦੇ ਤਖਤਗੜ੍ਹ ਜ਼ੋਨ ਦੇ ਸਕੂਲਾਂ ਦਾ ਸ਼ਾਨਦਾਰ ਆਗਾਜ਼ ਅੱਜ ਐਮ.ਬੀ.ਐਸ.ਬੀ.ਐਨ.ਬੀ. ਕਾਲਜ, ਟਿੱਬਾ ਨੰਗਲ ਵਿਖੇ ਫੁੱਟਬਾਲ ਮੁਕਾਬਲਿਆਂ ਨਾਲ ਕੀਤਾ ਗਿਆ। ਇਸ ਮੌਕੇ ਜ਼ੋਨਲ ਸਕੂਲ ਖੇਡਾਂ ਦਾ ਅਧਿਕਾਰਤ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਜਾਣਕਾਰੀ ਦਿੰਦਿਆਂ ਜ਼ੋਨਲ ਪ੍ਰਧਾਨ ਪ੍ਰਿੰਸੀਪਲ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਇਹ ਖੇਡਾਂ 29 ਜੁਲਾਈ ਤੋਂ 8 ਅਗਸਤ 2026 ਤੱਕ ਕਰਵਾਈਆਂ ਜਾਣਗੀਆਂ। ਫੁੱਟਬਾਲ ਦੇ ਅੰਡਰ-14, 17 ਅਤੇ 19 ਵਰਗਾਂ ਦੇ ਮੁਕਾਬਲੇ ਐਮ.ਬੀ.ਐਸ.ਬੀ.ਐਨ.ਬੀ. ਕਾਲਜ, ਟਿੱਬਾ ਨੰਗਲ ਵਿਖੇ 3 ਅਗਸਤ ਤੱਕ ਹੋਣਗੇ, ਜਦਕਿ ਕਬੱਡੀ ਨੈਸ਼ਨਲ ਸਟਾਈਲ ਦੇ ਮੁਕਾਬਲੇ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ, ਤਖਤਗੜ੍ਹ ਵਿਖੇ 1 ਤੋਂ 4 ਅਗਸਤ ਤੱਕ, ਖੋ-ਖੋ ਦੇ ਮੁਕਾਬਲੇ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਤਖਤਗੜ੍ਹ ਵਿਖੇ 5 ਅਤੇ 6 ਅਗਸਤ ਨੂੰ ਅਤੇ ਬੈਡਮਿੰਟਨ, ਵਾਲੀਬਾਲ ਤੇ ਕ੍ਰਿਕਟ ਦੇ ਮੁਕਾਬਲੇ ਮਧੂਵਨ ਵਾਟਿਕਾ ਵਿਖੇ 5 ਤੋਂ 8 ਅਗਸਤ ਤੱਕ ਕਰਵਾਏ ਜਾਣਗੇ। ਜ਼ੋਨਲ ਸਕੱਤਰ ਗੁਰਵਿੰਦਰ ਸਿੰਘ ਸਸਕੌਰ ਨੇ ਦੱਸਿਆ ਕਿ ਖੇਡਾਂ ਦੇ ਉਦਘਾਟਨੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਪਰਿਸ਼ਦ ਮੈਂਬਰ ਦੇਸਰਾਜ ਸੈਣੀ ਅਤੇ ਬਲਾਕ ਸੰਮਤੀ ਮੈਂਬਰ ਗੁਰਦਿਆਲ ਸਿੰਘ ਕਾਕੂ (ਬਾਲੇਵਾਲ) ਆਪਣੇ ਸਾਥੀ ਪੰਚਾਇਤ ਸੰਮਤੀ ਮੈਂਬਰਾਂ ਅਤੇ ਹੋਰ ਪਤਵੰਤਿਆਂ ਸਮੇਤ ਸ਼ਾਮਲ ਹੋਏ। ਇਸ ਮੌਕੇ ਦੋਵੇਂ ਮਹਿਮਾਨਾਂ ਵਲੋਂ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਲਈ ਜ਼ੋਨਲ ਖੇਡ ਕਮੇਟੀ ਨੂੰ 5,000-5,000 ਦੀ ਰਾਸ਼ੀ ਭੇਟ ਕੀਤੀ ਗਈ। ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਦੇਸ ਰਾਜ ਸੈਣੀ ਨੇ ਕਿਹਾ ਕਿ ਸਕੂਲੀ ਖੇਡਣ ਵਿਚੋਂ ਹੀ ਓਲੰਪੀਅਨ ਖਿਡਾਰੀਆਂ ਦਾ ਮੁੱਢ ਬੱਝਦਾ ਹੈ। ਕਿਸੇ ਵੀ ਦੇਸ਼ ਦੀ ਅਸਲ ਤਾਕਤ ਉਸ ਦੇ ਨੌਜਵਾਨ ਹੁੰਦੇ ਹਨ ਅਤੇ ਦੇਸ਼ ਦੇ ਸੁਪਨੇ ਉਨ੍ਹਾਂ ਨਾਲ ਹੀ ਜੁੜੇ ਹੁੰਦੇ ਹਨ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਵਲੋਂ ਕੈਪਟਨ ਗੁਰਚਰਨ ਦਾਸ, ਐਮ.ਬੀ.ਐਸ.ਬੀ.ਐਨ.ਬੀ. ਕਾਲਜ ਦੀ ਪ੍ਰਿੰਸੀਪਲ ਮੈਡਮ ਨਿਸ਼ਾ, ਬਲਾਕ ਨੋਡਲ ਅਫ਼ਸਰ ਬਲਾਕ ਤਖਤਗੜ੍ਹ ਪ੍ਰਿੰਸੀਪਲ ਜਗਤਾਰ ਸਿੰਘ ਧਮਾਣਾਂ ਅਤੇ ਹੋਰ ਪਤਵੰਤੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਫੁੱਟਬਾਲ ਉਪ ਜਗਜੀਤ ਸਿੰਘ ਨੇ ਦੱਸਿਆ ਕਿ ਅੱਜ ਅੰਡਰ-14 ਫੁੱਟਬਾਲ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿਚ ਬਲਾਕ ਦੀਆਂ 13 ਟੀਮਾਂ ਨੇ ਭਾਗ ਲਿਆ। ਅੰਡਰ-17 ਦੇ ਮੁਕਾਬਲੇ 30 ਜੁਲਾਈ ਤੋਂ ਸ਼ੁਰੂ ਹੋਣਗੇ। ਇਸ ਮੌਕੇ ਫੁੱਟਬਾਲ ਕਨਵੀਨਰ ਸਤਨਾਮ ਸਿੰਘ ਗਰੇਵਾਲ, ਜਗਜੀਤ ਸਿੰਘ ਸਰਥਲੀ ਉਪ ਕਨਵੀਨਰ, ਮਨਜਿੰਦਰ ਸਿੰਘ (ਟਿੱਬਾ ਟੱਪਰੀਆਂ), ਤਜਿੰਦਰ ਸ਼ਾਹ, ਗੁਰਮੀਤ ਸਿੰਘ, ਪੰਕਜ ਸੋਨੀ, ਮਨਜੋਤ ਸਿੰਘ, ਹਰੀਸ਼ ਸੋਨੀ, ਕੋਚ ਪਰਵਿੰਦਰ ਸਿੰਘ, ਕੋਚ ਰਾਜਕੁਮਾਰ, ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ 300 ਤੋਂ ਵੱਧ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ।
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੇ ਸੰਘਰਸ਼ ਨੂੰ ਆਰ.ਐਮ.ਪੀ.ਆਈ. ਵਲੋਂ ਸਮਰਥਨ ਦੇਣ ਦਾ ਐਲਾਨ ਅਗਲੀ ਖ਼ਬਰ ਮੁਢਲੀਆਂ ਸਹੂਲਤਾਂ ਨੂੰ ਤਰਸੇ ਸਿਮਰਨ ਨਗਰ ਦੇ ਵਸਨੀਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।