02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਬਿਜਲੀ ਵਿਭਾਗ ਦੀ ਲਾਪ੍ਰਵਾਹੀ ਕਰਕੇ ਮੁਬਾਰਿਕਪੁਰ ਵਿਖੇ ਕਿਸੇ ਸਮੇਂ ਵੀ ਡਿੱਗ ਸਕਦੈ ਟਰਾਂਸਫਾਰਮਰ

ਅਜੀਤ ਡੈਸਕ 30-07-2026
ਡੇਰਾਬੱਸੀ, 29 ਜੁਲਾਈ (ਗੁਰਮੀਤ ਸਿੰਘ)-ਡੇਰਾਬੱਸੀ ਹਲਕੇ ਦੇ ਪਿੰਡ ਮੁਬਾਰਿਕਪੁਰ ਵਿਖੇ ਬਿਜਲੀ ਵਿਭਾਗ ਦੀ ਇਕ ਹੋਰ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਸੜਕ ਕਿਨਾਰੇ ਬਿਜਲੀ ਦੇ ਖੰਭਿਆਂ ‘ਤੇ ਲੱਗਿਆ ਟਰਾਂਸਫਾਰਮਰ ਸੁਰੱਖਿਆ ਪ੍ਰਬੰਧਾਂ ਦੀ ਕਮੀ ਕਾਰਨ ਕਿਸੇ ਵੀ ਸਮੇਂ ਵੀ ਡਿੱਗ ਸਕਦਾ ਹੈ, ਜਿਸ ਨਾਲ ਕੋਈ ਵੱਡਾ ਹਾਦਸਾ ਵਾਪਰਨ ਦਾ ਖਦਸ਼ਾ ਬਣਿਆ ਹੋਇਆ ਹੈ। ਇਲਾਕਾ ਵਾਸੀਆਂ ‘ਚ ਬਿਜਲੀ ਵਿਭਾਗ ਦੀ ਲਾਪ੍ਰਵਾਹੀ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਟਰਾਂਸਫਾਰਮਰ ਨੂੰ ਸਹਾਰਾ ਦੇਣ ਲਈ ਲਗਾਏ ਗਏ ਸਟੈਂਡ ‘ਤੇ ਨਟ ਬੋਲਟ ਹੀ ਨਹੀਂ ਲਗਾਏ ਗਏ, ਜਿਸ ਕਾਰਨ ਟਰਾਂਸਫਾਰਮਰ ਅਸਥਿਰ ਹਾਲਤ ‘ਚ ਖੜ੍ਹਾ ਹੈ। ਇਸ ਰਸਤੇ ਤੋਂ ਰੋਜ਼ਾਨਾ ਵੱਡੀ ਗਿਣਤੀ ‘ਚ ਰਾਹਗੀਰ, ਸਕੂਲੀ ਬੱਚੇ ਅਤੇ ਵਾਹਨ ਲੰਘਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਇਸ ਦੀ ਮੁਰੰਮਤ ਨਾ ਕੀਤੀ ਗਈ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਲਾਕਾ ਵਾਸੀਆਂ ਨੇ ਦੋਸ਼ ਲਗਾਇਆ ਕਿ ਬਿਜਲੀ ਵਿਭਾਗ ਦੀ ਲਾਪ੍ਰਵਾਹੀ ਕਾਰਨ ਪਹਿਲਾਂ ਵੀ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਪਰ ਵਿਭਾਗ ਵਲੋਂ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਹੁਣ ਤੱਕ ਕੋਈ ਠੋਸ ਕਦਮ ਨਹੀਂ ਚੁਕਿਆ ਗਿਆ। ਲੋਕਾਂ ਨੇ ਬਿਜਲੀ ਵਿਭਾਗ ਤੋਂ ਤੁਰੰਤ ਟਰਾਂਸਫਾਰਮਰ ਦੀ ਮੁਰੰਮਤ ਕਰਕੇ ਲੋੜੀਂਦੇ ਨਟ-ਬੋਲਟ ਲਗਾਉਣ ਅਤੇ ਸੰਭਾਵਿਤ ਹਾਦਸੇ ਨੂੰ ਟਾਲਣ ਲਈ ਜਲਦ ਕਾਰਵਾਈ ਦੀ ਮੰਗ ਕੀਤੀ ਹੈ। ਦੱਸਣਾ ਬਣਦਾ ਹੈ ਕਿ ਜਿਸ ਥਾਂ ‘ਤੇ ਇਹ ਟਰਾਂਸਫਾਰਮਰ ਲੱਗਿਆ ਹੋਇਆ ਹੈ, ਉਸ ਦੇ ਬਿਲਕੁੱਲ ਸਾਹਮਣੇ ਪੈਟਰੋਲ ਸਥਿਤ ਹੈ ਅਤੇ ਅਜਿਹੇ ‘ਚ ਹਾਦਸੇ ਦਾ ਖਦਸ਼ਾ ਹੋਰ ਵੀ ਵਧ ਜਾਂਦਾ ਹੈ।
ਪਿਛਲੀ ਖ਼ਬਰ ਪੁਰਖਾਲੀ ਤੋਂ ਵਾਇਆ ਜੋਧਪੁਰ, ਕਕੌਟ ਹੋ ਕੇ ਮਾਜਰੀ ਘਾਟ ਜਾਣ ਵਾਲੀ ਸੜਕ ਦਾ ਕੰਮ ਅੱਧ-ਵਿਚਾਲੇ ਛੱਡਣ ਕਾਰਨ ਇਲਾਕਾ ਵਾਸੀਆਂ... ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਵਲੋਂ ਪੰਜਾਬ ਬੰਦ ਦੇ ਸੱਦੇ ਤਹਿਤ ਸ੍ਰੀ ਅਨੰਦਪੁਰ ਸਾਹਿਬ ਦੇ ਬਾਜ਼ਾਰ ਅੱਜ ਰਹਿਣਗੇ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।