03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਪਿੰਡ ਦੀਆਂ ਤਲਾਬ ਦਾ ਰੂਪ ਧਾਰਨ ਕਰ ਚੁੱਕੀਆਂ ਖਸਤਾ ਹਾਲ ਸੜਕਾਂ। ਪਿੰਡ ਸ਼ਾਮਪੁਰਾ ਦੀਆਂ ਸੜਕਾਂ ਨੂੰ ਨਵਿਆਉਣ ਦੀ ਮੰਗ

ਰੂਪਨਗਰ, 2 ਅਗਸਤ (ਗੁਰਪ੍ਰੀਤ ਸਿੰਘ ਹੁੰਦਲ)-ਨੌਜਵਾਨ ਸਭਾ ਪਿੰਡ ਸ਼ਾਮਪੁਰਾ ਵਲੋਂ ਪਿੰਡ ਦੀਆਂ ਖਸਤਾ ਹਾਲ ਸੜਕਾਂ ਨੂੰ ਨਵਿਆਉਣ ਦੀ ਗੁਹਾਰ ਲਗਾਈ ਗਈ ਹੈ। ਉਨ੍ਹਾਂ ਵਿਧਾਇਕ ਦਿਨੇਸ਼ ਚੱਡਾ ਰਾਹੀਂ ਸਰਕਾਰ ਤੋਂ ਮੰਗ ਕੀਤੀ ਕਿ ਸ਼ਹਿਰ ਦੀ ਜੂਹ ਦੇ ਨਾਲ ਲੱਗਦੇ, ਇਸ ਪਿੰਡ ਦੀਆਂ ਸੜਕਾਂ ਨੂੰ ਪਹਿਲ ਦੇ ਆਧਾਰ ‘ਤੇ ਠੀਕ ਕੀਤਾ ਜਾਵੇ।

ਅਜੀਤ ਡੈਸਕ 03-08-2026
ਰੂਪਨਗਰ, 2 ਅਗਸਤ (ਗੁਰਪ੍ਰੀਤ ਸਿੰਘ ਹੁੰਦਲ)-ਨੌਜਵਾਨ ਸਭਾ ਪਿੰਡ ਸ਼ਾਮਪੁਰਾ ਵਲੋਂ ਪਿੰਡ ਦੀਆਂ ਖਸਤਾ ਹਾਲ ਸੜਕਾਂ ਨੂੰ ਨਵਿਆਉਣ ਦੀ ਗੁਹਾਰ ਲਗਾਈ ਗਈ ਹੈ। ਉਨ੍ਹਾਂ ਵਿਧਾਇਕ ਦਿਨੇਸ਼ ਚੱਡਾ ਰਾਹੀਂ ਸਰਕਾਰ ਤੋਂ ਮੰਗ ਕੀਤੀ ਕਿ ਸ਼ਹਿਰ ਦੀ ਜੂਹ ਦੇ ਨਾਲ ਲੱਗਦੇ, ਇਸ ਪਿੰਡ ਦੀਆਂ ਸੜਕਾਂ ਨੂੰ ਪਹਿਲ ਦੇ ਆਧਾਰ ‘ਤੇ ਠੀਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਵੱਡੀ ਆਬਾਦੀ ਵਾਲੇ ਇਸ ਪਿੰਡ ਵਿਚ ਤਿੰਨ ਦੇ ਕਰੀਬ ਵੱਡੇ ਹਸਪਤਾਲ, ਦੋ ਵਿੱਦਿਅਕ ਅਦਾਰੇ ਅਤੇ ਇੱਕ ਕਰੋੜਾਂ ਰੁਪਏ ਦਾ ਸਟੇਟ ਹਾਈਵੇਅ ਪਿੰਡ ਦੀ ਜੂਹ ਵਿਚੋਂ ਗੁਜ਼ਰਦਾ ਹੈ, ਪਰ ਇਸ ਦੇ ਬਾਵਜੂਦ ਲੰਮੇ ਸਮੇਂ ਤੋਂ ਸੜਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਥੋੜ੍ਹੇ ਜਿਹੇ ਮੀਂਹ ਉਪਰੰਤ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕਾਂ ਤਲਾਬ ਦਾ ਰੂਪ ਧਾਰਨ ਕਰ ਲੈਂਦੀਆਂ ਹਨ, ਜਿਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਇਸ ਸਮੱਸਿਆ ਨੂੰ ਧਿਆਨ ਵਿਚ ਰੱਖਦਿਆਂ ਸੜਕਾਂ ਦੀ ਲੋੜੀਂਦੀ ਮੁਰੰਮਤ ਕੀਤੀ ਜਾਵੇ ਅਤੇ ਟੁੱਟ ਚੁੱਕੀਆਂ ਸੜਕਾਂ ਨੂੰ ਨਵਿਆਇਆ ਜਾਵੇ।
ਪਿਛਲੀ ਖ਼ਬਰ ਕੇਂਦਰੀ ਕੱਪੜਾ ਮੰਤਰਾਲੇ ਦੀ ਸਕੱਤਰ ਤੇ ਨਿਫਟ ਦੀ ਡੀ. ਜੀ. ਵਲੋਂ ਐਸ. ਐਸ. ਮੈਮੋਰੀਅਲ ਸੁਸਾਇਟੀ ਦਾ ਦੌਰਾ ਅਗਲੀ ਖ਼ਬਰ ਪਿੰਡ ਕੂੜਾਂਵਾਲਾ ਵਿਖੇ ਫੈਕਟਰੀ ’ਤੇ ਦੂਸ਼ਿਤ ਪਾਣੀ ਛੱਡਣ ਦੇ ਲੱਗੇ ਦੋਸ਼ ਅੱਖਾਂ ਦਾ ਮੁਫ਼ਤ ਸਕਰੀਨਿੰਗ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।