03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਮੋਟਰਸਾਈਕਲ ਦੀ ਬੋਲੈਰੋ ਨਾਲ ਹੋਈ ਟੱਕਰ, ਮੋਟਰਸਾਈਕਲ ਚਾਲਕ ਦੀ ਮੌਤ

ਡੇਰਾਬੱਸੀ, 2 ਅਗਸਤ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ-ਬੇਹੜਾ ਰੋਡ ’ਤੇ ਤੇਜ਼ ਰਫ਼ਤਾਰ ਮੋਟਰਸਾਈਕਲ ਅਤੇ ਬੋਲੈਰੋ ਗੱਡੀ ਵਿਚਕਾਰ ਹੋਈ ਆਹਮੋ-ਸਾਹਮਣੀ ਟੱਕਰ ’ਚ ਮੋਟਰਸਾਈਕਲ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਡੇਰਾਬੱਸੀ ਵਾਲੇ ਪਾਸਿਓਂ ਜਾ ਰਹੀ ਬੋਲੇਰੋ ਗੱਡੀ ਆਪਣੀ ਲੇਨ ’ਚ ਨਿਯਮਿਤ ਰਫ਼ਤਾਰ ਨਾਲ ਜਾ ਰਹੀ ਸੀ।

ਅਜੀਤ ਡੈਸਕ 03-08-2026
ਡੇਰਾਬੱਸੀ, 2 ਅਗਸਤ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ-ਬੇਹੜਾ ਰੋਡ ’ਤੇ ਤੇਜ਼ ਰਫ਼ਤਾਰ ਮੋਟਰਸਾਈਕਲ ਅਤੇ ਬੋਲੈਰੋ ਗੱਡੀ ਵਿਚਕਾਰ ਹੋਈ ਆਹਮੋ-ਸਾਹਮਣੀ ਟੱਕਰ ’ਚ ਮੋਟਰਸਾਈਕਲ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਡੇਰਾਬੱਸੀ ਵਾਲੇ ਪਾਸਿਓਂ ਜਾ ਰਹੀ ਬੋਲੇਰੋ ਗੱਡੀ ਆਪਣੀ ਲੇਨ ’ਚ ਨਿਯਮਿਤ ਰਫ਼ਤਾਰ ਨਾਲ ਜਾ ਰਹੀ ਸੀ। ਇਸੇ ਦੌਰਾਨ ਸਾਹਮਣੇ ਤੋਂ ਆ ਰਿਹਾ ਮੋਟਰਸਾਈਕਲ ਸਵਾਰ, ਜਿਸ ਦੀ ਸਪੀਡ ਵੱਧ ਦੱਸੀ ਜਾ ਰਹੀ ਹੈ, ਅਚਾਨਕ ਬੇਕਾਬੂ ਹੋ ਕੇ ਬੋਲੇਰੋ ਨਾਲ ਜਾ ਟਕਰਾਇਆ। ਮੋਟਰਸਾਈਕਲ ਚਾਲਕ ਸੜਕ ’ਤੇ ਜਾ ਡਿੱਗਿਆ ਅਤੇ ਸਿਰ ’ਤੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਨੇ ਘਟਨਾ ਸਥਾਨ ’ਤੇ ਹੀ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ ਰਾਜ ਕੁਮਾਰ ਵਾਸੀ ਉੱਤਰ ਪ੍ਰਦੇਸ਼ ਹਾਲ ਵਾਸੀ ਗਲੀ ਨੰ. 12 ਡੇਰਾਬੱਸੀ ਦੇ ਤੌਰ ’ਤੇ ਹੋਈ ਹੈ। ਇਸ ਹਾਦਸੇ ਤੋਂ ਬਾਅਦ ਡੇਰਾਬੱਸੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਡੇਰਾਬੱਸੀ ਦੇ ਸਿਵਿਲ ਹਸਪਤਾਲ ਵਿਖੇ ਅਗਲੀ ਕਾਰਵਾਈ ਲਈ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਥਾਣਾ ਫੇਜ਼-1 ਦੀ ਟੀਮ ਵਲੋਂ ਚੋਰੀ ਦੇ ਸਾਮਾਨ ਸਮੇਤ ਮੁਲਜ਼ਮ ਕਾਬੂ ਅਗਲੀ ਖ਼ਬਰ ਸਹਿਕਾਰਤਾ ਨਾਲ ਅਮੀਰ, ਵਿਕਸਿਤ ਤੇ ਆਤਮ-ਨਿਰਭਰ ਬਣੇਗਾ ਭਾਰਤ-ਗੌਰਵ ਗੌਤਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।