ਰੇਲਵੇ ਵਿਭਾਗ ਵਲੋਂ ਬਣਾਏ ਗਏ ਅੰਡਰ ਬ੍ਰਿਜਾਂ ’ਚ ਭਰਿਆ ਬਰਸਾਤੀ ਪਾਣੀ, ਰਸਤਾ ਹੋਇਆ ਬੰਦ
ਢੇਰ, 3 ਅਗਸਤ (ਸ਼ਿਵ ਕੁਮਾਰ ਕਾਲੀਆ)-ਰੇਲਵੇ ਵਿਭਾਗ ਵਲੋਂ ਇਲਾਕੇ ਦੇ ਪਿੰਡਾਂ ਵਿਚ ਬਣਾਏ ਗਏ ਅੰਡਰ ਰੇਲਵੇ ਬ੍ਰਿਜ ਲੋਕਾਂ ਲਈ ਵੱਡੀ ਮੁਸੀਬਤ ਬਣੇ ਹੋਏ ਹਨ। ਇਸ ਮੌਕੇ ਬਰਸਾਤ ਦਾ ਮੌਸਮ ਹੋਣ ਕਾਰਨ ਇਨ੍ਹਾਂ ਰੇਲਵੇ ਅੰਡਰ ਬ੍ਰਿਜਾਂ ਦੇ ਵਿਚ ਬਰਸਾਤ ਦਾ ਪਾਣੀ ਖੜ ਗਿਆ ਹੈ, ਜਿਸ ਦੇ ਨਾਲ ਲੋਕਾਂ ਦਾ ਸੰਪਰਕ ਇਲਾਕੇ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਟੁੱਟ ਗਿਆ ਹੈ।
ਢੇਰ, 3 ਅਗਸਤ (ਸ਼ਿਵ ਕੁਮਾਰ ਕਾਲੀਆ)-ਰੇਲਵੇ ਵਿਭਾਗ ਵਲੋਂ ਇਲਾਕੇ ਦੇ ਪਿੰਡਾਂ ਵਿਚ ਬਣਾਏ ਗਏ ਅੰਡਰ ਰੇਲਵੇ ਬ੍ਰਿਜ ਲੋਕਾਂ ਲਈ ਵੱਡੀ ਮੁਸੀਬਤ ਬਣੇ ਹੋਏ ਹਨ। ਇਸ ਮੌਕੇ ਬਰਸਾਤ ਦਾ ਮੌਸਮ ਹੋਣ ਕਾਰਨ ਇਨ੍ਹਾਂ ਰੇਲਵੇ ਅੰਡਰ ਬ੍ਰਿਜਾਂ ਦੇ ਵਿਚ ਬਰਸਾਤ ਦਾ ਪਾਣੀ ਖੜ ਗਿਆ ਹੈ, ਜਿਸ ਦੇ ਨਾਲ ਲੋਕਾਂ ਦਾ ਸੰਪਰਕ ਇਲਾਕੇ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਟੁੱਟ ਗਿਆ ਹੈ। ਜਿਸ ਨਾਲ ਜਿੱਥੇ ਰੋਜ਼ਾਨਾ ਜਾਣ ਵਾਲੇ ਮੁਸਾਫਰਾਂ ਨੂੰ ਵੱਡੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਰੋਜ਼ਾਨਾ ਸਿੱਖਿਆ ਪ੍ਰਾਪਤ ਕਰਨ ਦੇ ਲਈ ਸਕੂਲ ਅਤੇ ਕਾਲਜ ਜਾਣ ਵਾਲੇ ਵਿਦਿਆਰਥੀਆਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਵਿਚ ਸਭ ਤੋਂ ਵੱਧ ਪਰੇਸ਼ਾਨ ਛੋਟੇ ਬੱਚੇ ਬਜ਼ੁਰਗ ਨਜ਼ਰ ਆ ਰਹੇ ਹਨ। ਰੇਲਵੇ ਵਿਭਾਗ ਵਲੋਂ ਪਿੰਡ ਜਿੰਦਵੜੀ ਵਿਖੇ ਬਣਾਇਆ ਗਿਆ ਅੰਡਰ ਬ੍ਰਿਜ ਜਿੱਥੇ ਕਿ ਸਭ ਤੋਂ ਵੱਧ ਮੁਸਾਫਰਾਂ ਦੀ ਚਹਿਲ ਪਹਿਲ ਰਹਿੰਦੀ ਹੈ ਅਤੇ ਇਹ ਰਸਤਾ ਦਰਜਨਾ ਹੀ ਪਿੰਡਾਂ ਨੂੰ ਆਪਸ ਵਿਚ ਜੋੜਦਾ ਹੈ। ਇਸ ਸਬੰਧੀ ਅੱਜ ਗੱਲਬਾਤ ਕਰਦੇ ਹੋਏ ਕਸ਼ਮੀਰ ਸਿੰਘ ਨੰਗਲੀ ਨੇ ਦੱਸਿਆ ਕਿ ਉਹਨਾਂ ਵਲੋਂ ਲਗਾਤਾਰ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਇੱਕ ਸੰਘਰਸ਼ ਕੀਤਾ ਜਾ ਰਿਹਾ ਹੈ, ਜਿਸ ਵਿਚ ਰੇਲਵੇ ਵਿਭਾਗ ਤੋਂ ਇਸ ਇਲਾਕੇ ਦੇ ਵਿਚ ਇੱਕ ਓਵਰ ਰੇਲਵੇ ਬ੍ਰਿਜ ਬਣਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਕਿਉਂਕਿ ਰੇਲਵੇ ਵਿਭਾਗ ਵਲੋਂ ਬਣਾਏ ਗਏ ਅੰਡਰ ਬ੍ਰਿਜ ਹਮੇਸ਼ਾ ਹੀ ਬਰਸਾਤ ਦੇ ਦਿਨਾਂ ਵਿਚ ਬੰਦ ਹੋ ਜਾਂਦੇ ਹਨ, ਜਿਸ ਨਾਲ ਲੋਕਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਇਸ ਮੌਕੇ ਇਹ ਅੰਡਰ ਬ੍ਰਿਜ ਪਾਣੀ ਦੇ ਨਾਲ ਭਰ ਚੁੱਕੇ ਹਨ, ਜਿਸ ਨਾਲ ਲੋਕਾਂ ਦਾ ਰਸਤਾ ਬੰਦ ਹੋ ਚੁੱਕਿਆ ਹੈ। ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਲੋਕਾਂ ਦੀ ਇਸ ਮੁਸ਼ਕਿਲ ਦਾ ਹੱਲ ਛੇਤੀ ਤੋਂ ਛੇਤੀ ਕੀਤਾ ਜਾਵੇ।