04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਬਾਬਾ ਬਾਲਕ ਨਾਥ ਜੀ ਦਾ ਜਾਗਰਣ ਕਰਵਾਇਆ

ਮੋਰਿੰਡਾ, 3 ਅਗਸਤ (ਪ੍ਰਿਤਪਾਲ ਸਿੰਘ )- ਲਾਡਲੇ ਪੌਣਾਹਾਰੀ ਵੈਲਫੇਅਰ ਕਲੱਬ ਮੋਰਿੰਡਾ ਵਲੋਂ ਬਾਬਾ ਬਾਲਕ ਨਾਥ ਜੀ ਦੀ ਯਾਦ ਵਿਚ ਜਾਗਰਣ ਤੇ ਭੰਡਾਰਾ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਬੌਬੀ ਮੋਰਿੰਡਾ ਨੇ ਦੱਸਿਆ ਕਿ ਇਸ ਮੌਕੇ ਮੁੱਖ ਮਹਿਮਾਨ ਵਜੋਂ ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਜਗਪਾਲ ਸਿੰਘ ਜੌਲੀ, ਮੀਤ ਪ੍ਰਧਾਨ ਹਰਜਿੰਦਰ ਸਿੰਘ ਛਿੱਬਰ ਅਤੇ ਭਾਜਪਾ ਆਗੂ ਅਮਨਪ੍ਰੀਤ ਕੌਰ ਰਾਏ ਸ਼ਾਮਲ ਹੋਏ।

ਅਜੀਤ ਡੈਸਕ 04-08-2026
ਮੋਰਿੰਡਾ, 3 ਅਗਸਤ (ਪ੍ਰਿਤਪਾਲ ਸਿੰਘ )- ਲਾਡਲੇ ਪੌਣਾਹਾਰੀ ਵੈਲਫੇਅਰ ਕਲੱਬ ਮੋਰਿੰਡਾ ਵਲੋਂ ਬਾਬਾ ਬਾਲਕ ਨਾਥ ਜੀ ਦੀ ਯਾਦ ਵਿਚ ਜਾਗਰਣ ਤੇ ਭੰਡਾਰਾ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਬੌਬੀ ਮੋਰਿੰਡਾ ਨੇ ਦੱਸਿਆ ਕਿ ਇਸ ਮੌਕੇ ਮੁੱਖ ਮਹਿਮਾਨ ਵਜੋਂ ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਜਗਪਾਲ ਸਿੰਘ ਜੌਲੀ, ਮੀਤ ਪ੍ਰਧਾਨ ਹਰਜਿੰਦਰ ਸਿੰਘ ਛਿੱਬਰ ਅਤੇ ਭਾਜਪਾ ਆਗੂ ਅਮਨਪ੍ਰੀਤ ਕੌਰ ਰਾਏ ਸ਼ਾਮਲ ਹੋਏ। ਕਲੱਬ ਵਲੋਂ ਕਰਵਾਏ ਇਸ ਤੀਸਰੇ ਜਾਗਰਣ ਵਿੱਚ ਪ੍ਰਸਿੱਧ ਕਲਾਕਾਰ ਦਿਲਬਾਗ ਸਿੰਘ ਮੋਰਿੰਡਾ, ਨੀਟਾ ਜੱਸਲ, ਗੁਰਦੀਪ ਖੰਨਾ, ਸਚਿਨ ਭਾਟੀਆ, ਰਾਮਾ ਰਾਜ, ਗੁਰਦਿੱਤ ਸਿੰਘ ਆਦਿ ਕਲਾਕਾਰਾਂ ਨੇ ਆਪਣੀ ਭਜਨ ਮੰਡਲੀਆਂ ਸਮੇਤ ਬਾਬਾ ਬਾਲਕ ਨਾਥ ਜੀ ਦੇ ਭਜਨ ਸੁਣਾ ਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਇਸ ਮੌਕੇ ਮਹੰਤ ਮਹਿਕ ਜੀ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ। ਅੰਤ ਵਿਚ ਕਲੱਬ ਦੇ ਅਹੁੱਦੇਦਾਰ ਵਲੋਂ ਜਾਗਰਣ ਵਿਚ ਹਾਜ਼ਰੀਆਂ ਭਰਨ ਵਾਲੇ ਮਹਿਮਾਨਾਂ ਅਤੇ ਭਜਨ ਮੰਡਲੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੋਕੇ ਭਗਤ ਤਰਸੇਮ ਕੁਮਾਰ, ਕੌਂਸਲਰ ਪਿੰਕੀ ਕੌਰ, ਸਮਾਜ ਸੇਵਕ ਜਤਿੰਦਰ ਗੁੰਬਰ, ਹਰਸ਼ ਕੋਹਲੀ, ਰਾਹੁਲ ਸ਼ਰਮਾ ਪ੍ਰਧਾਨ ਸਿਟੀ ਕਾਂਗਰਸ ਸਮੇਤ ਅਨੇਕਾਂ ਪਤਵੰਤੇ ਸਜਨ ਹਾਜ਼ਰ ਸਨ।
ਪਿਛਲੀ ਖ਼ਬਰ ਮਾਂ ਦੇ ਦੁੱਧ ਦੇ ਲਾਭ, ਡਰਾਈ ਡੇ ਤੇ ਐਚ. ਪੀ. ਵੀ. ਵੈਕਸੀਨ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।