04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਮਹੀਨੇ ਅੰਦਰ ਦੂਜੀ ਵਾਰ ਸਰਕਾਰੀ ਟਿਊਬਵੈੱਲ ਦੀਆਂ ਤਾਰਾਂ ਤੇ ਗਰਿੱਪ ਚੋਰੀ

ਸ੍ਰੀ ਚਮਕੌਰ ਸਾਹਿਬ,3 ਅਗਸਤ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸੰਧੂਆਂ ਮਾਰਗ ਤੇ ਖੂਹੀ ਵਾਲੇ ਚੌਂਕ ਵਿਚ ਲੱਗੇ ਸਰਕਾਰੀ ਟਿਊਬਵੈੱਲ ਨੰਬਰ 6 ਦੇ ਕਮਰੇ ਤੇ ਤਾਲੇ ਤੋੜ ਕੇ ਚੋਰਾਂ ਵਲੋਂ ਅੰਦਰ ਲੱਗੇ ਗਰਿੱਪ, ਕੇਬਲਾਂ ਅਤੇ ਹੋਰ ਸਮਾਨ ਚੋਰੀ ਕਰ ਲਿਆ ਗਿਆ, ਇਸ ਟਿਊਬਵੈੱਲ ਤੋਂ ਸ਼ਹਿਰ ਦੇ ਵੱਡੇ ਹਿੱਸੇ ਨੂੰ ਘਰਾਂ ਵਿਚ ਵਰਤੋਂ ਲਈ ਪੀਣ ਵਾਲਾ ਸਪਲਾਈ ਹੁੰਦਾ ਹੈ। ਜਾਣਕਾਰੀ ਦਿੰਦਿਆਂ ਟਿਊਬਵੈਲ ਓਪਰੇਟਰ ਪਰਮਜੀਤ ਸਿੰਘ ਗੜ੍ਹੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ 2 ਜੁਲਾਈ ਦੀ ਰਾਤ ਨੂੰ ਤਾਰਾਂ ਅਤੇ ਹੋਰ ਸਮਾਨ ਚੋਰੀ ਹੋ ਗਿਆ ਸੀ, ਜਿਸ ਕਾਰਨ ਦੋ ਦਿਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਸੀ ਅਤੇ ਹੁਣ ਬੀਤੀ ਰਾਤ ਫਿਰ ਚੋਰਾਂ ਨੇ ਉਕਤ ਸਮਾਨ ਚੋਰੀ ਕਰ ਲਿਆ ਜਿਸ ਦਾ ਅੰਦਾਜਨ ਨੁਕਸਾਨ 20 ਹਜਾਰ ਰੁਪਏ ਦੇ ਕਰੀਬ ਬਣਦਾ ਹੈ।

ਅਜੀਤ ਡੈਸਕ 04-08-2026
ਸ੍ਰੀ ਚਮਕੌਰ ਸਾਹਿਬ,3 ਅਗਸਤ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸੰਧੂਆਂ ਮਾਰਗ ਤੇ ਖੂਹੀ ਵਾਲੇ ਚੌਂਕ ਵਿਚ ਲੱਗੇ ਸਰਕਾਰੀ ਟਿਊਬਵੈੱਲ ਨੰਬਰ 6 ਦੇ ਕਮਰੇ ਤੇ ਤਾਲੇ ਤੋੜ ਕੇ ਚੋਰਾਂ ਵਲੋਂ ਅੰਦਰ ਲੱਗੇ ਗਰਿੱਪ, ਕੇਬਲਾਂ ਅਤੇ ਹੋਰ ਸਮਾਨ ਚੋਰੀ ਕਰ ਲਿਆ ਗਿਆ, ਇਸ ਟਿਊਬਵੈੱਲ ਤੋਂ ਸ਼ਹਿਰ ਦੇ ਵੱਡੇ ਹਿੱਸੇ ਨੂੰ ਘਰਾਂ ਵਿਚ ਵਰਤੋਂ ਲਈ ਪੀਣ ਵਾਲਾ ਸਪਲਾਈ ਹੁੰਦਾ ਹੈ। ਜਾਣਕਾਰੀ ਦਿੰਦਿਆਂ ਟਿਊਬਵੈਲ ਓਪਰੇਟਰ ਪਰਮਜੀਤ ਸਿੰਘ ਗੜ੍ਹੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ 2 ਜੁਲਾਈ ਦੀ ਰਾਤ ਨੂੰ ਤਾਰਾਂ ਅਤੇ ਹੋਰ ਸਮਾਨ ਚੋਰੀ ਹੋ ਗਿਆ ਸੀ, ਜਿਸ ਕਾਰਨ ਦੋ ਦਿਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਸੀ ਅਤੇ ਹੁਣ ਬੀਤੀ ਰਾਤ ਫਿਰ ਚੋਰਾਂ ਨੇ ਉਕਤ ਸਮਾਨ ਚੋਰੀ ਕਰ ਲਿਆ ਜਿਸ ਦਾ ਅੰਦਾਜਨ ਨੁਕਸਾਨ 20 ਹਜਾਰ ਰੁਪਏ ਦੇ ਕਰੀਬ ਬਣਦਾ ਹੈ। ਉਨ੍ਹਾਂ ਦੱਸਿਆ ਕਿ ਮਹੀਨੇ ਅੰਦਰ ਦੂਜੀ ਵਾਰ ਹੋਈ ਚੋਰੀ ਸਬੰਧੀ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।
ਪਿਛਲੀ ਖ਼ਬਰ ਚੌਧਰੀ ਕਮਲ ਚੌਹਾਨ ਨੇ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਨੂੰ ਵੰਡੀਆਂ ਖੇਡ ਕਿੱਟਾਂ ਅਗਲੀ ਖ਼ਬਰ ਮਾਂ ਦੇ ਦੁੱਧ ਦੇ ਲਾਭ, ਡਰਾਈ ਡੇ ਤੇ ਐਚ. ਪੀ. ਵੀ. ਵੈਕਸੀਨ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।