07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਹਜ਼ਾਰਾਂ ਕਰੋੜ ਰੁ. ਦੇ ਵਿਕਾਸ ਦੇ ਦਾਅਵਿਆਂ ਦੀ ਖਰੜ ਦੀਆਂ ਟੁੱਟੀਆਂ ਸੜਕਾਂ ਖੋਲ੍ਹ ਰਹੀਆਂ ਨੇ ਪੋਲ- ਬੰਨੀ ਕੰਗ

ਖਰੜ, 6 ਅਗਸਤ (ਜੰਡਪੁਰੀ)-ਹਜ਼ਾਰਾਂ ਕਰੋੜ ਰੁ. ਦੀ ਲਾਗਤ ਨਾਲ ਖਰੜ ਸ਼ਹਿਰ ਦਾ ਵਿਕਾਸ ਕਰਵਾਉਣ ਦੇ ਦਾਅਵਿਆਂ ਦੀ ਪੋਲ ਖਰੜ ਸ਼ਹਿਰ ਤੇ ਖੇਤਰ ਦੀਆਂ ਟੁੱਟੀਆਂ ਸੜਕਾਂ ਖੋਲ੍ਹ ਰਹੀਆਂ ਹਨ।

ਅਜੀਤ ਡੈਸਕ 07-08-2026
ਖਰੜ, 6 ਅਗਸਤ (ਜੰਡਪੁਰੀ)-ਹਜ਼ਾਰਾਂ ਕਰੋੜ ਰੁ. ਦੀ ਲਾਗਤ ਨਾਲ ਖਰੜ ਸ਼ਹਿਰ ਦਾ ਵਿਕਾਸ ਕਰਵਾਉਣ ਦੇ ਦਾਅਵਿਆਂ ਦੀ ਪੋਲ ਖਰੜ ਸ਼ਹਿਰ ਤੇ ਖੇਤਰ ਦੀਆਂ ਟੁੱਟੀਆਂ ਸੜਕਾਂ ਖੋਲ੍ਹ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਇਨਫੋਟੈੱਕ ਦੇ ਸਾਬਕਾ ਚੇਅਰਮੈਨ ਯਾਦਵਿੰਦਰਾ ਸਿੰਘ ਬੰਨੀ ਕੰਗ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਲਾਂਡਰਾਂ ਰੋਡ ਦੀ ਹਾਲਤ ਖਸਤਾ ਬਣੀ ਹੋਈ ਸੀ ਅਤੇ ਕੁਝ ਸਮਾਂ ਪਹਿਲਾਂ ਇਸ ਦੇ ਨਿਰਮਾਣ ਦਾ ਕਾਰਜ ਸ਼ੁਰੂ ਹੋਇਆ ਸੀ, ਪਰ ਇਹ ਇੰਨੀ ਧੀਮੀ ਰਫ਼ਤਾਰ ਨਾਲ ਚੱਲ ਰਿਹਾ ਹੈ ਕਿ ਮੁੜ ਕੇ ਵੀ ਬਰਸਾਤ ਦਾ ਮੌਸਮ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਨਿਰਮਾਣ ਕਾਰਜਾਂ ‘ਚ ਖੜੌਤ ਆ ਗਈ ਹੈ। ਇਸ ਤੋਂ ਇਲਾਵਾ ਖਰੜ ਤੋਂ ਪਿੰਡ ਜੰਡਪੁਰ, ਪਿੰਡ ਦੇਸੂਮਾਜਰਾ ਤੋਂ ਪਿੰਡ ਜੰਡਪੁਰ, ਪਿੰਡ ਪੀਰ ਸੁਹਾਣਾ ਦੀ ਸੰਪਰਕ ਸੜਕ ਅਤੇ ਰੰਧਾਵਾ ਰੋਡ ਦੀ ਮੁਰੰਮਤ ਦਾ ਕੰਮ ਵੀ ਹਾਲੇ ਤੱਕ ਲਮਕ ਅਵਸਥਾ ‘ਚ ਹੈ, ਜਦਕਿ ਨਗਰ ਕੌਂਸਲ ਖਰੜ ਕੋਲ ਫ਼ੰਡਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਖਰੜ ਸ਼ਹਿਰ ਦੇ ਵਸਨੀਕ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ/ਨਿਰਮਾਣ ਸੰਬੰਧੀ ਸਰਕਾਰੇ-ਦਰਬਾਰੇ ਅਨੇਕਾਂ ਬਾਰੇ ਗੁਹਾਰ ਲਗਾ ਕੇ ਚੁੱਕੇ ਹਨ, ਪਰ ਸਰਕਾਰ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਖਰੜ ਸ਼ਹਿਰ ਅਤੇ ਪੇਂਡੂ ਖੇਤਰ ਦੀਆਂ ਸੜਕਾਂ ਦੀ ਮੁਰੰਮਤ ਵੱਲ ਤੁਰੰਤ ਧਿਆਨ ਦਿੱਤਾ ਜਾਵੇ।
ਪਿਛਲੀ ਖ਼ਬਰ ਡੀ. ਐੱਸ. ਬਿਲਡਟੈੱਕ ਧੋਖਾਧੜੀ ਮਾਮਲੇ ’ਚ ਦੋ ਮੁਲਜ਼ਮਾਂ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਜ ਅਗਲੀ ਖ਼ਬਰ ਤਨਖ਼ਾਹ ਨਾ ਮਿਲਣ ’ਤੇ ਵਣ-ਵਿਭਾਗ ਦੇ ਡੇਲੀਵੇਜ ਕਾਮਿਆਂ ਨੇ ਦਿੱਤਾ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।