09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਆਈ.ਈ.ਏ. ਟੀਚਰਜ਼ ਯੂਨੀਅਨ ਦੀ ਜ਼ੂਮ ਐਪ ਜ਼ਰੀਏ ਵਰਚੂਅਲ ਮੀਟਿੰਗ

ਨੂਰਪੁਰ ਬੇਦੀ, 8 ਅਗਸਤ (ਵਿੰਦਰਪਾਲ ਝਾਂਡੀਆਂ)-ਆਈ. ਈ.

ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਸੋਹਣ ਸਿੰਘ ਖਟਾਣਾ। ਤਸਵੀਰ: ਵਿੰਦਰਪਾਲ 09-08-2026
ਨੂਰਪੁਰ ਬੇਦੀ, 8 ਅਗਸਤ (ਵਿੰਦਰਪਾਲ ਝਾਂਡੀਆਂ)-ਆਈ.ਈ.ਏ (ਇਨਕਲੂਸਿਵ ਐਜੂਕੇਸ਼ਨ ਅਸਿਸਟੈਂਟ) ਅਧਿਆਪਕ ਯੂਨੀਅਨ ਦੀ ਅਹਿਮ ਵਰਚੂਅਲ ਮੀਟਿੰਗ ਜ਼ੂਮ ਐਪ ਜ਼ਰੀਏ ਹੋਈ। ਜਿਸ ਵਿਚ ਪੰਜਾਬ ਭਰ ਦੇ ਸਾਰੇ ਜ਼ਿਲਿ੍ਹਆਂ ਦੇ ਪ੍ਰਧਾਨਾਂ ਨੇ ਸਿੱਖਿਆ ਵਿਭਾਗ ਦੇ ਦਫ਼ਤਰ ਮੋਹਾਲੀ ਵਿਖੇ ਆਪਣੀਆਂ ਅਹਿਮ ਮੰਗਾਂ ਮਨਵਾਉਣ ਲਈ ਪੱਕਾ ਧਰਨਾ ਲਗਾਉਣ ਲਈ ਸਹਿਮਤੀ ਪ੍ਰਗਟ ਕੀਤੀ। ਜ਼ਿਲ੍ਹਾ ਪ੍ਰਧਾਨ ਸੋਹਣ ਸਿੰਘ ਖਟਾਣਾ ਨੇ ਦੱਸਿਆ ਹੈ ਕਿ ਸਾਰਿਆਂ ਵਲੋਂ ਇਹ ਮਤਾ ਪਾਸ ਕੀਤਾ ਗਿਆ ਕਿ 12 ਅਗਸਤ ਦਿਨ ਬੁੱਧਵਾਰ ਨੂੰ ਸਿੱਖਿਆ ਵਿਭਾਗ ਦਫ਼ਤਰ ਮੋਹਾਲੀ ਵਿਖੇ ਪੱਕਾ ਧਰਨਾ ਲਗਾਇਆ ਜਾ ਰਿਹਾ ਹੈ। ਉਨਾਂ ਨੇ ਦੱਸਿਆ ਹੈ ਕਿ ਮੀਟਿੰਗ ਵਿਚ ਸ਼ਾਮਲ ਪੰਜਾਬ ਭਰ ਦੇ ਟੀਚਰਜ਼ ਨੇ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਹੋਈਆ ਮੀਟਿੰਗਾਂ ਜੋ ਕਿ ਬੇਸਿੱਟਾ ਰਹੀਆਂ ਹਨ। ਮੰਗਾਂ ਨਾ ਮੰਨਣ ’ਤੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਗਈ। ਸਾਡੀਆਂ ਅਹਿਮ ਮੰਗਾਂ ਜਿਵੇਂ ਕਿ ਉੱਚ ਯੋਗਤਾਵਾਂ ਜਿਸ ਦਾ ਆਈ.ਈ. ਏ. ਟੀਚਰਜ਼ ਨੂੰ ਕੋਈ ਵੀ ਲਾਭ ਨਹੀਂ ਮਿਲਿਆ। ਜਦੋਂ ਕਿ ਪੰਜਾਬ ਸਰਕਾਰ ਨੇ ਇਕ ਸਪੈਸ਼ਲ ਕੇਡਰ ਵਾਲੀ ਪਾਲਸੀ ਲਾਗੂ ਕੀਤੀ ਗਈ। ਜਿਸ ਵਿਚ ਆਈ.ਈ.ਏ. ਟੀਚਰਜ਼ ਨੂੰ 10+2 (ਬਾਰ੍ਹਵੀਂ) ਹੀ ਮੰਨਿਆ ਗਿਆ। ਜਦੋਂ ਕਿ ਦੂਜੀਆਂ ਸਪੈਸ਼ਲ ਟੀਚਰਜ਼ ਨੂੰ ਯੋਗਤਾਵਾਂ ਦਾ ਪੂਰਾ ਲਾਭ ਦਿੱਤਾ ਗਿਆ। ਇਸ ਦੇ ਉਲਟ ਆਈ.ਈ.ਏ. ਟੀਚਰਜ਼ ਨੂੰ ਯੋਗਤਾਵਾਂ ਦਾ ਲਾਭ ਨਹੀਂ ਦਿੱਤਾ ਗਿਆ। ਕਿਉਂਕਿ ਆਈ.ਈ.ਏ. ਟੀਚਰਜ਼ ਕੋਲ ਵੀ ਉਚੇਚੀ ਯੋਗਤਾਵਾਂ ਹਨ। ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਨੇ ਆਈ.ਈ.ਏ. ਟੀਚਰਜ਼ ਦੀਆਂ ਕਈ ਵਾਰ ਉਚ ਯੋਗਤਾਵਾਂ ਦੇ ਸਰਟੀਫਿਕੇਟਜ ਦੀ ਵੈਰੀਫਿਕੇਸ਼ਨ ਵੀ ਕੀਤੀ ਗਈ। ਵੈਰੀਫਿਕੇਸ਼ਨ ਹੋਣ ਤੋਂ ਬਾਅਦ ਵੀ ਸਾਡਾ ਬਣਦਾ ਹੱਕ ਆਈ.ਈ.ਏ. ਟੀਚਰਜ਼ ਨੂੰ ਨਹੀਂ ਮਿਲਿਆ। ਮੀਟਿੰਗਾਂ ਦੌਰਾਨ ਵੀ ਉਨ੍ਹਾਂ ਨੇ ਲਾਰਾ ਹੀ ਲਗਾਇਆ ਗਿਆ ਲੇਕਿਨ ਪੁਖਤਾ ਹੱਲ ਨਹੀ ਕੀਤਾ। ਇਸ ਮੀਟਿੰਗ ਵਿਚ ਵੱਖ-ਵੱਖ ਜ਼ਿਲਿ੍ਆਂ ਦੇ ਪ੍ਰਧਾਨ ਸ਼ਾਮਲ ਸਨ।
ਪਿਛਲੀ ਖ਼ਬਰ ਸਰਕਾਰ ਦੀ ਅਣਗਹਿਲੀ ਕਾਰਨ ਆਯੁਸ਼ਮਾਨ ਆਰੋਗਿਆ ਕੇਂਦਰਾਂ ’ ਤੇ ਲੱਗੇ ਤਾਲੇ ਅਗਲੀ ਖ਼ਬਰ ਰੂਪਨਗਰ ਦੀ 800 ਏਕੜ ਪੰਚਾਇਤੀ ਜ਼ਮੀਨ ’ ਤੇ ‘ ਮਾਲਕੀ ’ ਦੇ ਸਵਾਲ ਬੜਾ ਫੂਲ ਦੀ ਹਜ਼ਾਰਾਂ ਕਰੋੜਾਂ ਦੀ ਜ਼ਮੀਨ ਕਿਵੇਂ ਨਿੱਜੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।