23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸਰਕਾਰੀ ਹਾਈ ਸਕੂਲ ਚੱਕ ਕਰਮਾਂ ਦੇ 61 ਵਿਦਿਆਰਥੀਆਂ ਨੇ ਤ੍ਰਿਤੀਯਾ ਸੋਪਾਨ ਪ੍ਰੀਖਿਆ ਕੀਤੀ ਪਾਸ

ਘਨੌਲੀ, 22 ਅਗਸਤ (ਜਸਵੀਰ ਸਿੰਘ ਸੈਣੀ)-ਇੱਥੋਂ ਨੇੜਲੇ ਪਿੰਡ ਚੱਕ ਕਰਮਾਂ ਦੇ ਸਰਕਾਰੀ ਹਾਈ ਸਕੂਲ ਵਿਖੇ ਚਾਰ ਦਿਨਾਂ ਤ੍ਰਿਤੀਯਾ ਸੋਪਾਨ ਟੈਸਟਿੰਗ ਕੈਂਪ ਦਾ ਆਯੋਜਨ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਉਂਕਾਰ ਸਿੰਘ, ਨੀਟਾ ਕਸ਼ਯਪ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ) ਪ੍ਰੇਮ ਕੁਮਾਰ ਮਿੱਤਲ ਅਤੇ ਸੁਰਿੰਦਰ ਸਿੰਘ ਡਿਸਟ੍ਰਿਕ ਆਰਗੇਨਾਈਜ਼ਿੰਗ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ ਹੇਠ ਸਕੂਲ ਮੁਖੀ ਸਰਬਜੀਤ ਅਤੇ ਸਕਾਊਟ ਮਾਸਟਰ ਉਂਕਾਰ ਸਿੰਘ ਮੈਥ ਮਾਸਟਰ ਦੀ ਅਗਵਾਈ ਹੇਠ 19 ਤੋਂ 22 ਅਗਸਤ ਤੱਕ ਸਫਲਤਾਪੂਰਵਕ ਕੀਤਾ ਗਿਆ।

ਸਕਾਊਟਸ ਅਤੇ ਗਾਈਡਜ਼ ਨੂੰ ਮੈਡਲ ਪਹਿਨਾਕੇ ਸਨਮਾਨਿਤ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ। ਤਸਵੀਰ : ਜਸਵੀਰ ਸਿੰਘ ਸੈਣੀ 23-08-2026
ਘਨੌਲੀ, 22 ਅਗਸਤ (ਜਸਵੀਰ ਸਿੰਘ ਸੈਣੀ)-ਇੱਥੋਂ ਨੇੜਲੇ ਪਿੰਡ ਚੱਕ ਕਰਮਾਂ ਦੇ ਸਰਕਾਰੀ ਹਾਈ ਸਕੂਲ ਵਿਖੇ ਚਾਰ ਦਿਨਾਂ ਤ੍ਰਿਤੀਯਾ ਸੋਪਾਨ ਟੈਸਟਿੰਗ ਕੈਂਪ ਦਾ ਆਯੋਜਨ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਉਂਕਾਰ ਸਿੰਘ, ਨੀਟਾ ਕਸ਼ਯਪ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਪ੍ਰੇਮ ਕੁਮਾਰ ਮਿੱਤਲ ਅਤੇ ਸੁਰਿੰਦਰ ਸਿੰਘ ਡਿਸਟ੍ਰਿਕ ਆਰਗੇਨਾਈਜ਼ਿੰਗ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ ਹੇਠ ਸਕੂਲ ਮੁਖੀ ਸਰਬਜੀਤ ਅਤੇ ਸਕਾਊਟ ਮਾਸਟਰ ਉਂਕਾਰ ਸਿੰਘ ਮੈਥ ਮਾਸਟਰ ਦੀ ਅਗਵਾਈ ਹੇਠ 19 ਤੋਂ 22 ਅਗਸਤ ਤੱਕ ਸਫਲਤਾਪੂਰਵਕ ਕੀਤਾ ਗਿਆ। ਇਸ ਕੈਂਪ ਦੌਰਾਨ ਸੁਰਿੰਦਰ ਸਿੰਘ ਡੀ.ਓ.ਸੀ. ਰੂਪਨਗਰ (ਸਕਾਊਟ), ਸ੍ਰੀਮਤੀ ਅਮਰਜੀਤ ਕੌਰ ਮਾਵੀ ਡੀ.ਟੀ.ਸੀ.(ਗਾਈਡ) ਸ ਮਿ ਸਕੂਲ ਕਟਲੀ, ਦੀਪਾਕਰ ਕੌਸ਼ਲ ਐਡਵਾਂਸ ਹੋਲਡਰ ਸ.ਸ.ਸ.ਸਕੂਲ ਕਾਂਗੜ, ਮਨਰੀਤ ਕੌਰ ਐਡਵਾਂਸ ਹੋਲਡਰ, ਜੀਨੀਅਸ ਇੰਟਰਨੈਸ਼ਨਲ ਸੀ.ਸੈ.ਪਬਲਿਕ ਸਕੂਲ ਰੂਪਨਗਰ ਅਤੇ ਉਂਕਾਰ ਸਿੰਘ ਸਕਾਊਟ ਮਾਸਟਰ ਸ.ਹਾਈ ਸਕੂਲ ਚੱਕ ਕਰਮਾਂ(ਰੂਪਨਗਰ) ਨੇ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਸਕਾਊਟਿੰਗ ਦਾ ਇਤਿਹਾਸ, ਟੀਮ ਵਰਕ, ਅਨੁਸ਼ਾਸਨ, ਸਕਾਊਟ ਨਿਯਮ, ਪ੍ਰਾਰਥਨਾ, ਝੰਡਾ ਗੀਤ, ਫਲੈਗ ਪ੍ਰੋਸੀਜਰ, ਮੁੱਢਲੀ ਸਹਾਇਤਾ,ਸੰਕੇਤ,ਬੀ ਪੀ ਸਿਕਸ ਕਸਰਤਾਂ, ਟੈਂਟ ਲਗਾਉਣਾ, ਗੰਢਾਂ ਬੰਨ੍ਹਣਾ, ਸਮਾਜ ਸੇਵਾ, ਸਕਾਊਟ ਆਦਰਸ਼ ਆਦਿ ਵਿਸ਼ਿਆਂ ਬਾਰੇ ਸਿਖਲਾਈ ਦਿੱਤੀ ਗਈ। ਇਸ ਕੈਂਪ ਵਿਚ ਆਪਣੀਆਂ ਸੇਵਾਵਾਂ ਦੇਣ ਲਈ ਵਿਸ਼ੇਸ਼ ਤੌਰ ‘ਤੇ ਜਗਮੋਹਨ ਸਿੰਘ ਖ਼ਾਲਸਾ ਮਾਡਲ ਸਕੂਲ ਭੱਲੜੀ, ਚਰਨਜੀਤ ਸਿੰਘ ਜੀਨੀਅਸ ਇੰਟਰਨੈਸ਼ਨਲ ਸੀ.ਸੈ.ਪਬਲਿਕ ਸਕੂਲ ਅਤੇ ਦਲਵਿੰਦਰ ਸਿੰਘ ਡੀਲਿੰਗ ਹੈਂਡ ਸਕਾਊਟ ਰੂਪਨਗਰ ਵੀ ਹਾਜ਼ਰ ਰਹੇ। ਇਸ ਦੌਰਾਨ ਡੀ.ਈ.ਓ. ਨੇ ਕੈਂਪ ਦੀ ਵਿਵਸਥਾ, ਟਰੇਨਿੰਗ ਅਤੇ ਭਾਗੀਦਾਰਾਂ ਦੇ ਸਿੱਖਣ ਅਤੇ ਸਮਝਣ ਬਾਰੇ ਜਾਣਕਾਰੀ ਲਈ ਅਤੇ ਆਯੋਜਕਾਂ ਨੂੰ ਕੈਂਪ ਨੂੰ ਸਫਲ ਬਣਾਉਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਸਕੂਲੀ ਵਿਦਿਆਰਥੀਆਂ ਵਿਚ ਅਨੁਸ਼ਾਸਨ, ਲੀਡਰਸ਼ਿਪ ਅਤੇ ਸਮਾਜ ਸੇਵਾ ਦੀ ਭਾਵਨਾ ਪੈਦਾ ਕਰਦੇ ਹਨ। ਉਨ੍ਹਾਂ ਸਾਰੇ ਭਾਗੀਦਾਰਾਂ ਅਤੇ ਆਯੋਜਕਾਂ ਨੂੰ ਕੈਂਪ ਦੀ ਸਫਲਤਾ ਲਈ ਵਧਾਈ ਦਿੱਤੀ। ਸਕੂਲ ਦੀ ਵਿਦਿਆਰਥਣ ਜਸ਼ਨ ਜਮਾਤ ਅੱਠਵੀਂ ਨੇ ਕੈਂਪ ਦੀ ਰਿਪੋਰਟ ਪੇਸ਼ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਪ੍ਰੇਮ ਕੁਮਾਰ ਮਿੱਤਲ ਨੇ ਭਾਗ ਲੈਣ ਵਾਲੇ ਸਕਾਊਟਸ ਅਤੇ ਗਾਈਡਜ਼ ਨੂੰ ਮੈਡਲ ਪਹਿਨਾਕੇ ਸਨਮਾਨਿਤ ਕੀਤਾ ਅਤੇ ਸਿਖਲਾਈ ਦੇਣ ਵਾਲੇ ਅਧਿਆਪਕਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ। ਇਸ ਕੈਂਪ ਨੂੰ ਸਫਲ ਬਣਾਉਣ ਵਿਚ ਸਕੂਲ ਦੇ ਸਟਾਫ਼ ਮੈਂਬਰ ਸ਼ੀਤਲ ਸੈਣੀ ਸਾਇੰਸ ਮਿਸਟਰੈੱਸ, ਨੰਦਨੀ ਕੁਮਾਰੀ ਇੰਗਲਿਸ਼ ਮਿਸਟਰੈੱਸ, ਸਰੋਜ, ਕੁਲਵਿੰਦਰ ਕੌਰ ਮਿੱਡ ਡੇ ਮੀਲ ਵਰਕਰ ਦਾ ਵਿਸ਼ੇਸ਼ ਯੋਗਦਾਨ ਰਿਹਾ।
ਪਿਛਲੀ ਖ਼ਬਰ ਵਿਧਾਇਕ ਚੱਢਾ ਵਲੋਂ ਵੱਖ-ਵੱਖ ਪਿੰਡਾਂ ਦੇ ਕਲੱਬਾਂ ਦੇ ਨੌਜਵਾਨਾਂ ਨਾਲ ਮੀਟਿੰਗ ਅਗਲੀ ਖ਼ਬਰ ਸਿਹਤ ਵਿਭਾਗ ਕੰਟਰੈਕਟ ਵਰਕਰ ਯੂਨੀਅਨ ਸੋਮਵਾਰ ਨੂੰ ਕਰੇਗੀ ਰੋਹ ਭਰਪੂਰ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।