25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਜੱਜਰ ਵਿਖੇ ਖੁਰ ਰਹੇ ਡੰਗੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ। ਜੱਜਰ ਦੇ ਸ਼ਿਵ ਮੰਦਰ ਨਾਲ ਬਣੀ ਸੜਕ ਦਾ ਕਰੀਬ 25 ਫੁੱਟ ਲੰਬਾ ਡੰਗਾਂ ਬਰਸਾਤ ਕਾਰਨ ਰੁੜ੍ਹਿਆ

ਸ੍ਰੀ ਅਨੰਦਪੁਰ ਸਾਹਿਬ, 23 ਅਗਸਤ (ਪੱਤਰ ਪ੍ਰੇਰਕ)- ਇੱਥੋਂ ਨੇੜਲੇ ਪਿੰਡ ਜੱਜਰ ਦੇ ਭਗਵਾਨ ਸ਼ਿਵ ਮੰਦਰ ਦੇ ਨਾਲ ਜਾਣ ਵਾਲੀ ਸੜਕ ਦੀ ਉਸਾਰੀ ਲਈ ਬਣਾਇਆ ਡੰਗਾਂ ਭਾਰੀ ਬਰਸਾਤ ਕਾਰਨ ਰੁੱੜ ਗਿਆ ਹੈ, ਜਿਸ ਕਾਰਨ ਸ਼ਿਵ ਮੰਦਰ ਦੇ ਨਾਲ-ਨਾਲ ਚੰਗਰ ਅਤੇ ਹਿਮਾਚਲ ਪ੍ਰਦੇਸ਼ ਦੇ ਕਰੀਬ ਅੱਧੀ ਦਰਜਨ ਪਿੰਡਾਂ ਨੂੰ ਜਾਣ ਵਾਲਾ ਰਸਤਾ ਬੰਦ ਹੋਣ ਦੀ ਕਗਾਰ ਤੇ ਹੈ। ਪਿੰਡ ਵਾਸੀਆਂ ਵਿਚ ਗੁਰਮੇਲ ਸਿੰਘ ਸਰਪੰਚ, ਗਿਆਨ ਚੰਦ ਸਾਬਕਾ ਸਰਪੰਚ, ਪ੍ਰਕਾਸ਼ ਚੰਦ, ਕਿਸ਼ੋਰੀ ਲਾਲ, ਮੁਕੇਸ਼ ਕੁਮਾਰ, ਨਰਿੰਦਰ ਕੌਰ, ਹਰੀ ਓਮ, ਸੁਮਨ ਕੁਮਾਰੀ, ਸੁਨੀਲ ਕੁਮਾਰ, ਰਜਨੀ ਸ਼ਰਮਾ, ਰਚਨਾ ਦੇਵੀ, ਸੀਮਾ ਦੇਵੀ, ਮੀਨਾ ਦੇਵੀ, ਬਲਦੇਵ ਸਿੰਘ, ਰੇਨੂੰ ਸ਼ਰਮਾ, ਕੁਸਮ ਦੇਵੀ ਆਦਿ ਨੇ ਸਾਂਝੇ ਤੌਰ ਤੇ ਦੱਸਿਆ ਕਿ ਬੀਤੀ ਬਰਸਾਤ ਦੌਰਾਨ ਇਸ ਡੰਗੇ ਨੂੰ ਖ਼ਾਰ ਲੱਗਣੀ ਸ਼ੁਰੂ ਹੋ ਗਈ ਸੀ।

ਅਜੀਤ ਡੈਸਕ 24-08-2026
ਸ੍ਰੀ ਅਨੰਦਪੁਰ ਸਾਹਿਬ, 23 ਅਗਸਤ (ਪੱਤਰ ਪ੍ਰੇਰਕ)- ਇੱਥੋਂ ਨੇੜਲੇ ਪਿੰਡ ਜੱਜਰ ਦੇ ਭਗਵਾਨ ਸ਼ਿਵ ਮੰਦਰ ਦੇ ਨਾਲ ਜਾਣ ਵਾਲੀ ਸੜਕ ਦੀ ਉਸਾਰੀ ਲਈ ਬਣਾਇਆ ਡੰਗਾਂ ਭਾਰੀ ਬਰਸਾਤ ਕਾਰਨ ਰੁੱੜ ਗਿਆ ਹੈ, ਜਿਸ ਕਾਰਨ ਸ਼ਿਵ ਮੰਦਰ ਦੇ ਨਾਲ-ਨਾਲ ਚੰਗਰ ਅਤੇ ਹਿਮਾਚਲ ਪ੍ਰਦੇਸ਼ ਦੇ ਕਰੀਬ ਅੱਧੀ ਦਰਜਨ ਪਿੰਡਾਂ ਨੂੰ ਜਾਣ ਵਾਲਾ ਰਸਤਾ ਬੰਦ ਹੋਣ ਦੀ ਕਗਾਰ ਤੇ ਹੈ। ਪਿੰਡ ਵਾਸੀਆਂ ਵਿਚ ਗੁਰਮੇਲ ਸਿੰਘ ਸਰਪੰਚ, ਗਿਆਨ ਚੰਦ ਸਾਬਕਾ ਸਰਪੰਚ, ਪ੍ਰਕਾਸ਼ ਚੰਦ, ਕਿਸ਼ੋਰੀ ਲਾਲ, ਮੁਕੇਸ਼ ਕੁਮਾਰ, ਨਰਿੰਦਰ ਕੌਰ, ਹਰੀ ਓਮ, ਸੁਮਨ ਕੁਮਾਰੀ, ਸੁਨੀਲ ਕੁਮਾਰ, ਰਜਨੀ ਸ਼ਰਮਾ, ਰਚਨਾ ਦੇਵੀ, ਸੀਮਾ ਦੇਵੀ, ਮੀਨਾ ਦੇਵੀ, ਬਲਦੇਵ ਸਿੰਘ, ਰੇਨੂੰ ਸ਼ਰਮਾ, ਕੁਸਮ ਦੇਵੀ ਆਦਿ ਨੇ ਸਾਂਝੇ ਤੌਰ ਤੇ ਦੱਸਿਆ ਕਿ ਬੀਤੀ ਬਰਸਾਤ ਦੌਰਾਨ ਇਸ ਡੰਗੇ ਨੂੰ ਖ਼ਾਰ ਲੱਗਣੀ ਸ਼ੁਰੂ ਹੋ ਗਈ ਸੀ। ਜੋ ਕਿ ਇਸ ਬਰਸਾਤ ਦੌਰਾਨ ਬਹੁਤ ਜ਼ਿਆਦਾ ਵੱਧ ਗਈ ਹੈ।ਉਨ੍ਹਾਂ ਕਿਹਾ ਕਿ ਇਸ ਖ਼ਾਰ ਕਾਰਨ ਜਿੱਥੇ ਭਗਵਾਨ ਸ਼ਿਵ ਮੰਦਰ ਦੇ ਮੁੱਖ ਦਰਵਾਜ਼ੇ ਨੂੰ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ, ਉੱਥੇ ਹੀ ਲਗਭਗ ਡੇਢ ਕਿੱਲੋਮੀਟਰ ਵਾਲੀ ਸੜਕ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ।ਉਨ੍ਹਾਂ ਕਿਹਾ ਕਿ ਬੀਤੇ ਸਾਲ ਤੋਂ ਉਹ ਇਸ ਸਬੰਧੀ ਪ੍ਰਸ਼ਾਸਨ ਨੂੰ ਸੂਚਨਾ ਦੇ ਰਹੇ ਹਨ।ਪਰੰਤੂ ਵਿਭਾਗ ਵਲੋਂ ਇਸ ਡੰਗੇ ਦੀ ਸਾਂਭ ਸੰਭਾਲ ਅਤੇ ਦੇਖਭਾਲ ਲਈ ਕੁੱਝ ਵੀ ਨਹੀਂ ਕੀਤਾ ਜਾ ਰਿਹਾ।ਉਨ੍ਹਾਂ ਮੰਗ ਕੀਤੀ ਕਿ ਇਸ ਡੰਗੇ ਨੂੰ ਪਹਿਲ ਦੇ ਆਧਾਰ ਤੇ ਠੀਕ ਕਰਕੇ ਸ਼ਿਵ ਮੰਦਰ ਨੂੰ ਬਚਾਇਆ ਜਾਵੇ।
ਪਿਛਲੀ ਖ਼ਬਰ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਹਨ ਕੌਂਸਲਰ ਅਤੇ ਪਤਵੰਤੇ। ਮੁੱਖ ਮੰਤ... ਅਗਲੀ ਖ਼ਬਰ ਸਵਾਮੀ ਸ਼ਿਵਨੰਦਾ ਸਕੂਲ ਮੋਰਿੰਡਾ ਵਿਖੇ ਬੂਟੇ ਲਗਾਉਂਦੇ ਹੋਏ ਪ੍ਰੀਸ਼ਦ ਮੈਂਬਰ। ਭਾਰਤ ਵਿਕਾਸ ਪ੍ਰੀਸ਼ਦ ਮੋਰਿੰਡਾ ਨੇ ਬੂਟੇ ਲਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।