25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਮੁਫ਼ਤ ਸਿਲਾਈ ਸੈਂਟਰ ਦਾ ਸਰਟੀਫਿਕੇਟ ਵੰਡ ਸਮਾਗਮ ਕਰਵਾਇਆ

ਸ੍ਰੀ ਚਮਕੌਰ ਸਾਹਿਬ, 24 ਅਗਸਤ (ਜਗਮੋਹਣ ਸਿੰਘ ਨਾਰੰਗ)- ਸਥਾਨਕ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਵਿਖੇ ਪ੍ਰਬੰਧਕੀ ਕਮੇਟੀ ਸ੍ਰੀ ਗੁਰੂ ਰਵਿਦਾਸ ਮਿਸ਼ਨ ਸੇਵਾ ਸੁਸਾਇਟੀ ਵਲੋਂ ਚਲਾਏ ਜਾ ਰਹੇ ਮੁਫ਼ਤ ਸਿਲਾਈ ਸੈਂਟਰ ਵਿਖੇ ਕੋਰਸ ਮੁਕੰਮਲ ਹੋਣ ਤੇ ਸਰਟੀਫਿਕੇਟ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਵਿਧਾਇਕ, ਨਗਰ ਕੌਂਸਲ ਦੇ ਪ੍ਰਧਾਨ ਵਿਸ਼ਾਲ ਕਸਯੱਪ, ਸੀਨੀਅਰ ਮੀਤ ਪ੍ਰਧਾਨ ਚਹਿਲ ਸਿੰਘ ਭੰਗੂ, ਸਾਬਕਾ ਪ੍ਰਧਾਨ ਸਰਬਜੀਤ ਸਿੰਘ ਕਾਲਾ, ਸਾਬਕਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਭੂਰਾ, ਪ੍ਰੋ: ਆਰ. ਸੀ.

ਅਜੀਤ ਡੈਸਕ 25-08-2026
ਸ੍ਰੀ ਚਮਕੌਰ ਸਾਹਿਬ, 24 ਅਗਸਤ (ਜਗਮੋਹਣ ਸਿੰਘ ਨਾਰੰਗ)- ਸਥਾਨਕ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਵਿਖੇ ਪ੍ਰਬੰਧਕੀ ਕਮੇਟੀ ਸ੍ਰੀ ਗੁਰੂ ਰਵਿਦਾਸ ਮਿਸ਼ਨ ਸੇਵਾ ਸੁਸਾਇਟੀ ਵਲੋਂ ਚਲਾਏ ਜਾ ਰਹੇ ਮੁਫ਼ਤ ਸਿਲਾਈ ਸੈਂਟਰ ਵਿਖੇ ਕੋਰਸ ਮੁਕੰਮਲ ਹੋਣ ਤੇ ਸਰਟੀਫਿਕੇਟ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਵਿਧਾਇਕ, ਨਗਰ ਕੌਂਸਲ ਦੇ ਪ੍ਰਧਾਨ ਵਿਸ਼ਾਲ ਕਸਯੱਪ, ਸੀਨੀਅਰ ਮੀਤ ਪ੍ਰਧਾਨ ਚਹਿਲ ਸਿੰਘ ਭੰਗੂ, ਸਾਬਕਾ ਪ੍ਰਧਾਨ ਸਰਬਜੀਤ ਸਿੰਘ ਕਾਲਾ, ਸਾਬਕਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਭੂਰਾ, ਪ੍ਰੋ: ਆਰ.ਸੀ. ਢੰਡ ਨੇ ਇਨ੍ਹਾਂ ਸਿਖਿਆਰਥਣਾਂ ਨੂੰ ਕੋਰਸ ਮੁਕੰਮਲ ਹੋਣ ਤੇ ਵਧਾਈ ਦਿੱਤੀ ਅਤੇ ਸਰਟੀਫਿਕੇਟ ਸੋਂਪਦਿਆਂ ਭਵਿੱਖ ਲਈ ਸੁੱਭ ਕਾਮਨਾਵਾਂ ਦਿੱਤੀਆਂ। ਸੁਸਾਇਟੀ ਦੇ ਪ੍ਰਧਾਨ ਰਿਟਾ: ਪ੍ਰਿੰਸੀਪਲ ਲਛਮਣ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਬੈਚ ਵਿਚ 40 ਲੜਕੀਆਂ ਨੇ ਸਿਲਾਈ ਸਬੰਧੀ ਮੁਫ਼ਤ ਸਿਖਲਾਈ ਹਾਸਲ ਕੀਤੀ। ਸੁਸਾਇਟੀ ਵਲੋਂ ਲੜਕੀਆਂ ਨੂੰ ਸਵੈ ਨਿਰਭਰ ਬਣਾਉਣ ਦੇ ਮਕਸਦ ਨਾਲ ਚਲਾਏ ਜਾ ਰਹੇ ਇਸ ਸਿਖਲਾਈ ਕੇਂਦਰ ਵਿਚ ਸੈਂਕੜੇ ਲੜਕੀਆਂ ਆਪਣੇ ਘਰ ਪਰਿਵਾਰ ਚਲਾ ਰਹੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਪਟਨ ਹਰਪਾਲ ਸਿੰਘ ਸੰਧੂਆਂ, ਧਰਮਪਾਲ ਸੋਖਲ, ਪਵਨ ਕੁਮਾਰ, ਸੁਰਿੰਦਰਜੀਤ ਵਰਮਾ, ਕੈਪਟਨ ਗੁਰਦੇਵ ਸਿੰਘ ਮਕੜੋਨਾ, ਗੁਰਵੀਰ ਸਿੰਘ ਗੁਰੀ ਕੰਧੋਲਾ, ਕਮੇਟੀ ਮੈਂਬਰ ਗਿਆਨੀ ਸੁਖਵੀਰ ਸਿੰਘ, ਗਿਆਨ ਸਿੰਘ, ਦਰਸਨ ਸਿੰਘ ਮਹਿਤਾ, ਅਜੈਬ ਸਿੰਘ ਸੁਮਨ, ਬਖਸ਼ੀਸ਼ ਸਿੰਘ ਕਟਾਰੀਆ, ਪਿਆਰਾ ਸਿੰਘ, ਗੁਰਮੀਤ ਸਿੰਘ ਫੌਜੀ, ਐਡਵੋਕੇਟ ਬਲਵਿੰਦਰ ਸਿੰਘ, ਰਾਜਿੰਦਰ ਸਿੰਘ ਰਾਜੂ ਤੇ ਦਰਸਨ ਸਿੰਘ ਭੂਰੜੇ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਮੈਡੀਕਲ ਪ੍ਰੈਕਟੀਸ਼ਨਰਜ਼ ਨੂੰ ਟਰੇਨਿੰਗ ਦੇਣ ਦੀ ਦਿੱਤੀ ਸਹਿਮਤੀ ਅਗਲੀ ਖ਼ਬਰ ਮਾਰਕੀਟ ਕਮੇਟੀ ਚੇਅਰਮੈਨ ਚੰਨਣ ਸਿੰਘ ਪੰਮੂ ਢਿੱਲੋਂ ਦਾ ਮੰਤਰੀ ਬੈਂਸ ਵਲੋਂ ਸਨਮਾਨ ਢਿੱਲੋਂ ਨੇ ਜ਼ਿੰਮੇਵਾਰੀ ਇਮਾਨਦਾਰੀ, ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।