27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

gਰੋਪੜ ਦੀ ਸਰਹਿੰਦ ਨਹਿਰ ’ਚ ਰੋਜ਼ਾਨਾ 15 ਲੱਖ ਲੀਟਰ ਮਲ-ਮੂਤਰ ਮਿਲਣ ਦਾ ਦੋਸ਼

ਰੂਪਨਗਰ, 26 ਅਗਸਤ (ਸਤਨਾਮ ਸਿੰਘ ਸੱਤੀ)- ਰੂਪਨਗਰ ਸ਼ਹਿਰ ਦੀ ਸਿਹਤ ਅਤੇ ਵਾਤਾਵਰਨ ਨਾਲ ਜੁੜਿਆ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਰੂਪਨਗਰ ਤੋਂ ਹੀ ਜਨਮ ਲੈ ਕੇ ਤੁਰਨ ਵਾਲੀ ਸਰਹਿੰਦ ਨਹਿਰ ਵਿਚ ਰੋਪੜ ਸ਼ਹਿਰ ਦਾ ਰੋਜ਼ਾਨਾ ਕਰੀਬ 15 ਲੱਖ ਲੀਟਰ ਮਲ-ਮੂਤਰ ਵਾਲਾ ਦੂਸ਼ਿਤ ਪਾਣੀ ਮਿਲਣ ਦਾ ਦੋਸ਼ ਲਗਾਇਆ ਗਿਆ ਹੈ।

ਪ੍ਰਸ਼ਾਸਨ ਤੇ ਪ੍ਰਦੂਸ਼ਣ ਕੰਟਰੋਲ ਬੋਰਡ ’ਤੇ ਸਵਾਲ 27-08-2026
ਰੂਪਨਗਰ, 26 ਅਗਸਤ (ਸਤਨਾਮ ਸਿੰਘ ਸੱਤੀ)- ਰੂਪਨਗਰ ਸ਼ਹਿਰ ਦੀ ਸਿਹਤ ਅਤੇ ਵਾਤਾਵਰਨ ਨਾਲ ਜੁੜਿਆ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਰੂਪਨਗਰ ਤੋਂ ਹੀ ਜਨਮ ਲੈ ਕੇ ਤੁਰਨ ਵਾਲੀ ਸਰਹਿੰਦ ਨਹਿਰ ਵਿਚ ਰੋਪੜ ਸ਼ਹਿਰ ਦਾ ਰੋਜ਼ਾਨਾ ਕਰੀਬ 15 ਲੱਖ ਲੀਟਰ ਮਲ-ਮੂਤਰ ਵਾਲਾ ਦੂਸ਼ਿਤ ਪਾਣੀ ਮਿਲਣ ਦਾ ਦੋਸ਼ ਲਗਾਇਆ ਗਿਆ ਹੈ। ਚਿੰਤਾ ਦੀ ਗੱਲ ਇਹ ਹੈ ਕਿ ਇਹੀ ਪਾਣੀ ਅੱਗੇ ਲੋਕਾਂ ਵਲੋਂ ਪੀਣ ਲਈ ਵਰਤੇ ਜਾਣ ਵਾਲੇ ਪਾਣੀ ਦੇ ਸਰੋਤਾਂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਸਬੰਧੀ 9 ਅਪ੍ਰੈਲ 2026 ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਖੇਤਰੀ ਦਫ਼ਤਰ ਰੂਪਨਗਰ ਵਿਖੇ ਹਲਕਾ ਸੁਧਾਰ ਕਮੇਟੀ ਵਲੋਂ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਸ਼ਿਕਾਇਤ ਤੋਂ ਬਾਅਦ ਵਿਭਾਗ ਵਲੋਂ ਦੱਸੀਆਂ ਥਾਵਾਂ ਦਾ ਮੁਆਇਨਾ ਤਾਂ ਕੀਤਾ ਗਿਆ, ਪਰ ਸ਼ਿਕਾਇਤਕਰਤਾਵਾਂ ਦਾ ਦੋਸ਼ ਹੈ ਕਿ ਦੂਸ਼ਿਤ ਪਾਣੀ ਨੂੰ ਨਹਿਰ ਵਿਚ ਡਿੱਗਣ ਤੋਂ ਰੋਕਣ ਲਈ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਸ਼ਿਕਾਇਤ ਵਿਚ ਦੱਸਿਆ ਗਿਆ ਕਿ ਨਹਿਰ ਦਾ ਪਾਣੀ, ਜਿਸ ਵਿਚ ਰੋਪੜ ਸ਼ਹਿਰ ਵਿੱਚੋਂ ਰੋਜ਼ਾਨਾ ਡਿੱਗਣ ਵਾਲਾ ਲਗਭਗ 15 ਲੱਖ ਲੀਟਰ ਮਲ-ਮੂਤਰ ਵਾਲਾ ਪਾਣੀ ਵੀ ਸ਼ਾਮਲ ਹੈ, ਲੋਕ ਪੀਣ ਲਈ ਵਰਤਦੇ ਹਨ। ਇਸ ਕਾਰਨ ਲੋਕਾਂ ਦੀ ਸਿਹਤ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਗਈ ਹੈ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਡੀ.ਐਚ.ਓ. ਨੇ ਕਿਹਾ ਕਿ ਅਜਿਹਾ ਦੂਸ਼ਿਤ ਪਾਣੀ ਪੀਣ ਨਾਲ ਕਈ ਗੰਭੀਰ ਬਿਮਾਰੀਆਂ ਲੱਗ ਸਕਦੀਆਂ ਹਨ ਅਤੇ ਪੋਲੀਓ ਵਰਗੀਆਂ ਬਿਮਾਰੀਆਂ ਫੈਲਣ ਦੀ ਸੰਭਾਵਨਾ ਵੀ ਵਧ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦੂਸ਼ਿਤ ਪਾਣੀ ਨਾਲ ਕਿਸੇ ਬੱਚੇ ਦਾ ਮਲ-ਮੂਤਰ ਕਿਸੇ ਹੋਰ ਬੱਚੇ ਦੇ ਮੂੰਹ ਵਿਚ ਚਲਾ ਜਾਵੇ ਤਾਂ ਗੰਭੀਰ ਨਤੀਜੇ ਨਿਕਲ ਸਕਦੇ ਹਨ। ਇਕ ਪਾਸੇ ਬੱਚਿਆਂ ਨੂੰ ਪੋਲੀਓ ਤੋਂ ਬਚਾਉਣ ਲਈ ਬੂੰਦਾਂ ਪਿਲਾਈਆਂ ਜਾਂਦੀਆਂ ਹਨ, ਦੂਜੇ ਪਾਸੇ ਬਿਮਾਰੀ ਪੈਦਾ ਕਰਨ ਵਾਲਾ ਦੂਸ਼ਿਤ ਪਾਣੀ ਬੱਚਿਆਂ ਤੱਕ ਪਹੁੰਚਣ ਤੋਂ ਰੋਕਣ ਲਈ ਲੋੜੀਂਦੇ ਕਦਮ ਨਾ ਚੁੱਕਣਾ ਚਿੰਤਾਜਨਕ ਹੈ। ਹਲਕਾ ਸੁਧਾਰ ਕਮੇਟੀ ਦੇ ਮੈਂਬਰ ਰਣਜੀਤ ਸਿੰਘ ਪਤਿਆਲਾ, ਰਵਿੰਦਰ ਸਿੰਘ ਘਨੌਲੀ ਅਤੇ ਅਜਮੇਰ ਸਿੰਘ ਸਾਬਕਾ ਸਰਪੰਚ ਲੌਦੀ ਮਾਜਰਾ ਨੇ ਦੋਸ਼ ਲਾਇਆ ਕਿ ਚਾਰ ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਇਸ ਸਮੱਸਿਆ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਹਿਮਾਚਲ ਤੋਂ ਆ ਰਹੀਆਂ ਫੈਕਟਰੀਆਂ ਦੀ ਗੰਦਗੀ ਰੋਕਣ ਦੀ ਗੱਲ ਕਰ ਰਹੇ ਹਨ, ਪਰ ਆਪਣੇ ਹਲਕੇ ਵਿਚ ਰੋਜ਼ਾਨਾ ਪੀਣ ਵਾਲੇ ਪਾਣੀ ਵਿਚ ਮਿਲ ਰਹੇ 15 ਲੱਖ ਲੀਟਰ ਮਲ-ਮੂਤਰ ਨੂੰ ਰੋਕਣ ਬਾਰੇ ਕੋਈ ਬਿਆਨ ਨਹੀਂ ਦਿੱਤਾ ਗਿਆ। ਰਣਜੀਤ ਸਿੰਘ ਪਤਿਆਲਾ ਨੇ ਕਿਹਾ ਕਿ ਸਰਕਾਰ ਨੂੰ ਚੋਰੀ ਨਾ ਕਰਨ ਦੀ ਨਸੀਹਤ ਦੇਣ ਤੋਂ ਪਹਿਲਾਂ ਆਪਣੇ ‘ਡਾਕੇ’ ਮਾਰਨੇ ਬੰਦ ਕਰਨੇ ਚਾਹੀਦੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪਹਿਲੀ ਸਤੰਬਰ ਤੱਕ ਦੂਸ਼ਿਤ ਪਾਣੀ ਨੂੰ ਨਹਿਰ ਵਿਚ ਮਿਲਣ ਤੋਂ ਰੋਕਣ ਲਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਸਾਥੀਆਂ ਸਮੇਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਖੇਤਰੀ ਦਫ਼ਤਰ, ਗਿਆਨੀ ਜੈਲ ਸਿੰਘ ਕਲੋਨੀ ਵਿਖੇ ਰੋਸ ਪ੍ਰਦਰਸ਼ਨ ਕਰਨਗੇ ਅਤੇ ਉੱਥੇ ਹੀ ਰਾਤ ਨੂੰ ਸੌਣਗੇ, ਜਦੋਂ ਤੱਕ ਕੁਦਰਤੀ ਸਰੋਤਾਂ ਦਾ ਹੋ ਰਿਹਾ ਘਾਣ ਨਹੀਂ ਰੁਕਦਾ। ਮਾਮਲਾ ਹੁਣ ਸਿਰਫ਼ ਵਾਤਾਵਰਨ ਪ੍ਰਦੂਸ਼ਣ ਨਹੀਂ, ਸਗੋਂ ਲੋਕਾਂ ਦੀ ਸਿਹਤ ਅਤੇ ਪੀਣ ਵਾਲੇ ਪਾਣੀ ਦੀ ਸੁਰੱਖਿਆ ਨਾਲ ਸਿੱਧਾ ਜੁੜਿਆ ਗੰਭੀਰ ਸਵਾਲ ਬਣ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਜ਼ਿੰਮੇਵਾਰ ਵਿਭਾਗ ਇਸ ਮਾਮਲੇ ’ਤੇ ਕੀ ਕਾਰਵਾਈ ਕਰਦੇ ਹਨ।
ਪਿਛਲੀ ਖ਼ਬਰ ਮੁਲਾਜ਼ਮਾਂ ਦੀ ਕਲਮ ਛੋੜ ਤੇ ਕੰਪਿਊਟਰ ਬੰਦ ਹੜਤਾਲ ਅੱਠਵੇਂ ਦਿਨ ਵੀ ਜਾਰੀ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਸਕੂਲ ਸਕੇਟਿੰਗ ਮੁਕਾਬਲਿਆਂ ’ਚ ਬ੍ਰਿਟਿਸ਼ ਕੋਲੰਬੀਆ ਸਕੂਲ ਦੀ ਰਹੀ ਝੰਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।