30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿਚ ਗੁਰੂ ਨਾਨਕ ਮਾਡਲ ਸਕੂਲ ਲੋਦੀ ਮਾਜਰਾ ਦਾ ਵਧੀਆ ਪ੍ਰਦਰਸ਼ਨ

ਘਨੌਲੀ, 29 ਅਗਸਤ (ਜਸਵੀਰ ਸਿੰਘ ਸੈਣੀ)-70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿਚ ਗੁਰੂ ਨਾਨਕ ਮਾਡਲ ਸੀ: ਸੈ: ਸਕੂਲ ਲੋਦੀ ਮਾਜਰਾ ਦੇ ਵਿਦਿਆਰਥੀਆਂ ਨੇ ਚੰਗਾ ਪ੍ਰਦਰਸ਼ਨ ਕਰਦੇ ਜਿੱਤਾਂ ਦਰਜ ਕੀਤੀਆਂ। ਇਸ ਸੰਬੰਧੀ ਸਕੂਲ ਕੋਆਰਡੀਨੇਟਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਅੰਡਰ 17 ਫੁੱਟਬਾਲ ਵਿਚ ਘਨੌਲੀ ਜ਼ੋਨ ਦੀ ਟੀਮ ਵਿਚ ਸਕੂਲ ਦੇ ਛੇ ਖਿਡਾਰੀ ਖੇਡੇ, ਜਿਸ ਵਿਚ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਅਜੀਤ ਡੈਸਕ 30-08-2026
ਘਨੌਲੀ, 29 ਅਗਸਤ (ਜਸਵੀਰ ਸਿੰਘ ਸੈਣੀ)-70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿਚ ਗੁਰੂ ਨਾਨਕ ਮਾਡਲ ਸੀ: ਸੈ: ਸਕੂਲ ਲੋਦੀ ਮਾਜਰਾ ਦੇ ਵਿਦਿਆਰਥੀਆਂ ਨੇ ਚੰਗਾ ਪ੍ਰਦਰਸ਼ਨ ਕਰਦੇ ਜਿੱਤਾਂ ਦਰਜ ਕੀਤੀਆਂ। ਇਸ ਸੰਬੰਧੀ ਸਕੂਲ ਕੋਆਰਡੀਨੇਟਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਅੰਡਰ 17 ਫੁੱਟਬਾਲ ਵਿਚ ਘਨੌਲੀ ਜ਼ੋਨ ਦੀ ਟੀਮ ਵਿਚ ਸਕੂਲ ਦੇ ਛੇ ਖਿਡਾਰੀ ਖੇਡੇ, ਜਿਸ ਵਿਚ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-14, 17, 19 ਵਰਗ ਦੇ ਲੜਕੇ ਤੇ ਲੜਕੀਆਂ ਦੇ ਗਤਕਾ ਮੁਕਾਬਲਿਆਂ ਵਿਚ ਖੇਡਦੇ ਹੋਏ ਜਿੱਤਾਂ ਦਰਜ ਕੀਤੀਆਂ, ਜਿਸ ਵਿਚ ਲੜਕੀਆਂ ਅੰਡਰ-14 ਉਮਰ ਵਰਗ ਦੇ ਸਿੰਗਲ ਸੌਟੀ ਟੀਮ ਈਵੈਂਟ ਵਿਚ ਦੂਜਾ ਸਥਾਨ, ਫ੍ਰੀ ਸੌਟੀ ਟੀਮ ਈਵੈਂਟ ਵਿਚ ਤੀਜਾ ਸਥਾਨ, ਫ੍ਰੀ ਸੋਟੀ ਵਿਅਕਤੀਗਤ ਵਿਚ ਪਹਿਲਾ ਸਥਾਨ, ਅੰਡਰ-17 ਉਮਰ ਵਰਗ ਦੇ ਫ੍ਰੀ ਸੋਟੀ ਟੀਮ ਈਵੈਂਟ ਵਿਚ ਤੀਜਾ ਅਤੇ ਵਿਅਕਤੀਗਤ ਵਿਚ ਦੂਜਾ ਸਥਾਨ, ਸਿੰਗਲ ਸੋਟੀ ਵਿਅਕਤੀਗਤ ’ਚ ਤੀਸਰਾ ਸਥਾਨ ਹਾਸਿਲ ਕੀਤਾ। ਇਸ ਤਰ੍ਹਾਂ ਲੜਕੇ ਅੰਡਰ-14 ਫ੍ਰੀ ਸੌਟੀ ਟੀਮ ਈਵੈਂਟ ਵਿਚ ਤੀਜਾ ਸਥਾਨ ਤੇ ਫ੍ਰੀ ਸੌਟੀ ਵਿਅਕਤੀਗਤ ਵਿਚ ਦੂਸਰਾ, ਸਿੰਗਲ ਸੋਟੀ ਟੀਮ ਵਿਚ ਦੂਜਾ ਸਥਾਨ ਤੇ ਅੰਡਰ-17 ਉਮਰ ਵਰਗ ਦੇ ਫ੍ਰੀ ਸੋਟੀ ਟੀਮ ਈਵੈਂਟ ਅਤੇ ਵਿਅਕਤੀਗਤ ਮੁਕਾਬਲਿਆ ਤੀਜਾ ਸਥਾਨ। ਸਿੰਗਲ ਸੋਟੀ ਟੀਮ ਇਵੈਂਟ ਵਿਚ ਤੀਸਰਾ ਸਥਾਨ ਹਾਸਿਲ ਕੀਤਾ। ਇਸ ਜਿੱਤ ਲਈ ਸਕੂਲ ਡਾਇਰੈਕਟਰ ਗੁਰਬਚਨ ਸਿੰਘ ਤੇ ਪ੍ਰਿੰਸੀਪਲ ਹਰਦੀਪ ਸਿੰਘ ਵਲੋਂ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਗਤਕਾ ਕੋਚ ਗੁਰਵਿੰਦਰ ਸਿੰਘ ਘਨੌਲੀ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ। ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ ।
ਪਿਛਲੀ ਖ਼ਬਰ ਸੀਵਰੇਜ ਬੋਰਡ ਦੇ ਆਊਟਸੋਰਸ ਮੁਲਾਜ਼ਮਾਂ ਦੇ ਸੰਘਰਸ਼ ਦੀ ਪਾਵਰਕਾਮ ਠੇਕਾ ਮੁਲਾਜ਼ਮ ਯੂਨੀਅਨ ਵਲੋਂ ਹਮਾਇਤ ਅਗਲੀ ਖ਼ਬਰ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਇਲਾਕਾ ਸੰਘਰਸ਼ ਕਮੇਟੀ ਦੀ ਇਕੱਤਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।