ਰੋਟਰੀ ਕਲੱਬ ਵਲੋਂ ਜੀ. ਜੀ. ਐਸ. ਐਸ. ਐਸ. ਨੰਗਲ ਵਿਖੇ ਕਿਸ਼ੋਰ ਸਿਹਤ ਸੈਮੀਨਾਰ
ਨੰਗਲ, 30 ਅਗਸਤ (ਪ੍ਰੀਤਮ ਸਿੰਘ ਬਰਾਰੀ)-ਰੋਟਰੀ ਕਲੱਬ ਭਾਖੜਾ ਨੰਗਲ ਵਲੋਂ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨੰਗਲ ਵਿਖੇ ਕਿਸ਼ੋਰ ਸਿਹਤ ਜਾਗਰੂਕਤਾ ਸੈਮੀਨਾਰ ਕਰਵਾਇਆ। ਸੈਮੀਨਾਰ ਦੌਰਾਨ ਵਿਦਿਆਰਥਣਾਂ ਨੂੰ ਕਿਸ਼ੋਰ ਅਵਸਥਾ ਵਿਚ ਹੋਣ ਵਾਲੀਆਂ ਸਰੀਰਕ, ਮਾਨਸਿਕ ਤੇ ਭਾਵਨਾਤਮਕ ਤਬਦੀਲੀਆਂ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਕ
ਕਿਸ਼ੋਰ ਸਿਹਤ ਸੈਮੀਨਾਰ ਦੌਰਾਨ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਡਾ. ਰਾਮ ਕਿਸ਼ਨ ਕਟਾਰੀਆ ਤੇ ਡਾ. ਸੱਤਿਆ ਦੇਵੀ ਕਟਾਰੀਆ ਅਤੇ ਹਾਜ਼ਰ ਰੋਟਰੀ ਮੈਂਬਰ।
31-08-2026
ਨੰਗਲ, 30 ਅਗਸਤ (ਪ੍ਰੀਤਮ ਸਿੰਘ ਬਰਾਰੀ)-ਰੋਟਰੀ ਕਲੱਬ ਭਾਖੜਾ ਨੰਗਲ ਵਲੋਂ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨੰਗਲ ਵਿਖੇ ਕਿਸ਼ੋਰ ਸਿਹਤ ਜਾਗਰੂਕਤਾ ਸੈਮੀਨਾਰ ਕਰਵਾਇਆ। ਸੈਮੀਨਾਰ ਦੌਰਾਨ ਵਿਦਿਆਰਥਣਾਂ ਨੂੰ ਕਿਸ਼ੋਰ ਅਵਸਥਾ ਵਿਚ ਹੋਣ ਵਾਲੀਆਂ ਸਰੀਰਕ, ਮਾਨਸਿਕ ਤੇ ਭਾਵਨਾਤਮਕ ਤਬਦੀਲੀਆਂ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਰਾਮ ਕਿਸ਼ਨ ਕਟਾਰੀਆ ਤੇ ਡਾ. ਸੱਤਿਆ ਦੇਵੀ ਕਟਾਰੀਆ ਨੇ ਵਿਦਿਆਰਥਣਾਂ ਨਾਲ ਸਰਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਗੱਲਬਾਤ ਕਰਦਿਆਂ ਮਾਹਵਾਰੀ ਸਿਹਤ, ਨਿੱਜੀ ਸਫ਼ਾਈ, ਪੋਸ਼ਣ, ਮਾਨਸਿਕ ਤੰਦਰੁਸਤੀ, ਸਿਹਤਮੰਦ ਆਦਤਾਂ ਅਤੇ ਸੁਰੱਖਿਆ ਵਰਗੇ ਅਹਿਮ ਵਿਸ਼ਿਆਂ ‘ਤੇ ਚਾਨਣਾ ਪਾਇਆ। ਉਨ੍ਹਾਂ ਮਾਹਵਾਰੀ ਨਾਲ ਜੁੜੀਆਂ ਸਮਾਜਿਕ ਵਰਜਿਤਾਂ ਨੂੰ ਦੂਰ ਕਰਨ ਅਤੇ ਇਸ ਦੌਰਾਨ ਸਫ਼ਾਈ ਤੇ ਸਿਹਤ ਸੰਭਾਲ ਨੂੰ ਤਰਜੀਹ ਦੇਣ ਦੀ ਲੋੜ ‘ਤੇ ਜ਼ੋਰ ਦਿੱਤਾ। ਵਿਦਿਆਰਥਣਾਂ ਨੂੰ ਸੰਤੁਲਿਤ ਖ਼ੁਰਾਕ ਲੈਣ, ਨਿਯਮਿਤ ਸਰੀਰਕ ਗਤੀਵਿਧੀਆਂ ਕਰਨ ਤੇ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਪੜ੍ਹਾਈ ਦੇ ਦਬਾਅ, ਮਾਨਸਿਕ ਤਣਾਅ ਤੇ ਭਾਵਨਾਤਮਕ ਤਬਦੀਲੀਆਂ ਨਾਲ ਨਜਿੱਠਣ ਸੰਬੰਧੀ ਵਿਹਾਰਕ ਸੁਝਾਅ ਦਿੱਤੇ ਗਏ। ਸੈਮੀਨਾਰ ਦਾ ਇੰਟਰ ਐਕਟਿਵ ਸੈਸ਼ਨ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਵਿਦਿਆਰਥਣਾਂ ਨੇ ਬਿਨਾਂ ਕਿਸੇ ਝਿਜਕ ਦੇ ਸਿਹਤ ਨਾਲ ਸੰਬੰਧਿਤ ਸਵਾਲ ਮਾਹਿਰ ਡਾਕਟਰਾਂ ਸਾਹਮਣੇ ਰੱਖੇ, ਜਿਨ੍ਹਾਂ ਦੇ ਡਾਕਟਰਾਂ ਵਲੋਂ ਤਸੱਲੀਬਖ਼ਸ਼ ਜਵਾਬ ਦਿੱਤੇ ਗਏ। ਰੋਟੇਰੀਅਨ ਪੰਕਜ ਅਰੋੜਾ ਦੀ ਪਤਨੀ ਸ੍ਰੀਮਤੀ ਵਿਧਿਸ਼ਾ ਅਰੋੜਾ ਨੇ ਵੀ ਵਿਦਿਆਰਥਣਾਂ ਨੂੰ ਸਿਹਤ ਸੰਬੰਧੀ ਸਵਾਲ ਖੁੱਲ੍ਹ ਕੇ ਪੁੱਛਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਪ੍ਰਦੀਪ ਸੋਨੀ ਤੇ ਬਲਜਿੰਦਰ ਸਿੰਘ ਵਲੋਂ ਸਕੂਲ ਦੇ ਸਿਲਾਈ ਵਿਭਾਗ ਲਈ 3 ਸਿਲਾਈ ਮਸ਼ੀਨ ਸਟੈਂਡ ਭੇਟ ਕੀਤੇ ਗਏ, ਜਦਕਿ ਰੋਟਰੀ ਕਲੱਬ ਵਲੋਂ ਸਿਹਤ ਸੰਭਾਲ ਵਿਭਾਗ ਲਈ ਸੈਨੇਟਰੀ ਪੈਡ ਮੁਹੱਈਆ ਕਰਵਾਏ ਗਏ। ਕਲੱਬ ਵਲੋਂ ਮਹਿਮਾਨ ਡਾਕਟਰਾਂ ਤੇ ਸਕੂਲ ਦੀ ਪ੍ਰਿੰਸੀਪਲ ਨੂੰ ਸਨਮਾਨਿਤ ਕੀਤਾ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਰੋਟੇਰੀਅਨ ਬਲਜਿੰਦਰ ਸਿੰਘ, ਸਾਬਕਾ ਸਹਾਇਕ ਗਵਰਨਰ ਪ੍ਰਦੀਪ ਸੋਨੀ, ਕਾਰਜਕਾਰੀ ਸਕੱਤਰ ਅਮਨ ਬਜਾਜ, ਪਰਵੀਨ ਕੁਮਾਰ, ਵਿਨਲ ਸੇਠ, ਜਸਕੀਰਤ ਸਿੰਘ, ਸ੍ਰੀਮਤੀ ਵਿਧਿਸ਼ਾ ਅਰੋੜਾ ਤੇ ਸਕੂਲ ਸਟਾਫ਼ ਹਾਜ਼ਰ ਸੀ।