ਸੇਵਾ ਮੁਕਤੀ ’ਤੇ ਵਿਸ਼ੇਸ਼-ਮੈਡਮ ਰਾਜ ਕਮਲ ਪੀ. ਟੀ. ਆਈ.
ਸ੍ਰੀ ਚਮਕੌਰ ਸਾਹਿਬ-ਕਰੀਬ 37 ਸਾਲ 7 ਮਹੀਨਿਆਂ ਦੀਆਂ ਸ਼ਾਨਦਾਰ ਸੇਵਾਵਾਂ ਉਪਰੰਤ ਸਥਾਨਕ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤੋਂ ਬਤੌਰ ਪ੍ਰਿੰਸੀਪਲ ਸੇਵਾ ਮੁਕਤ ਹੋ ਰਹੇ ਸ੍ਰੀਮਤੀ ਕਿਰਨਜੋਤ ਕੌਰ ਨੂੰ ਅੱਜ ਸਕੂਲ ਅਧਿਆਪਕਾਂ ਤੇ ਪ੍ਰਬੰਧਕੀ ਕਮੇਟੀ ਵਲੋਂ ਸ਼ਾਨਦਾਰ ਵਿਦਾਈ ਦਿੱਤੀ ਜਾ ਰਹੀ ਹੈ। ਕਿਰਨਜੋਤ ਕੌਰ ਦਾ ਜਨਮ 1 ਸਤੰਬਰ 1968 ਨੂੰ ਪ੍ਰਿੰਸੀਪਲ ਅਜਾਇਬ ਸਿੰਘ ਮਾਂਗਟ ਤੇ ਹੈੱਡ ਟੀਚਰ ਮਨਜੀਤ ਕੌਰ ਦੇ ਗ੍ਰਹਿ ਸ੍ਰੀ ਚਮਕੌਰ ਸਾਹਿਬ ਵਿਖੇ ਹੋਇਆ ਪੜ੍ਹਿਆ ਲਿਖਿਆ ਪਰਿਵਾਰ ਹੋਣ ਕਾਰਨ ਆਪ ਨੇ ਵੀ ਮੁੱਢਲੀ ਸਿੱਖਿਆ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ (ਨੇੜੇ ਗੁਰਦੁਆਰਾ ਗੜੀ ਸਾਹਿਬ), 1984 ਵਿਚ ਸ੍ਰੀ ਚਮਕੌਰ ਸਾਹਿਬ ਦੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤੋ ਹਾਇਰ ਸੈਕੰਡਰੀ, ਐਮ.
ਸ੍ਰੀ ਚਮਕੌਰ ਸਾਹਿਬ-ਕਰੀਬ 37 ਸਾਲ 7 ਮਹੀਨਿਆਂ ਦੀਆਂ ਸ਼ਾਨਦਾਰ ਸੇਵਾਵਾਂ ਉਪਰੰਤ ਸਥਾਨਕ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤੋਂ ਬਤੌਰ ਪ੍ਰਿੰਸੀਪਲ ਸੇਵਾ ਮੁਕਤ ਹੋ ਰਹੇ ਸ੍ਰੀਮਤੀ ਕਿਰਨਜੋਤ ਕੌਰ ਨੂੰ ਅੱਜ ਸਕੂਲ ਅਧਿਆਪਕਾਂ ਤੇ ਪ੍ਰਬੰਧਕੀ ਕਮੇਟੀ ਵਲੋਂ ਸ਼ਾਨਦਾਰ ਵਿਦਾਈ ਦਿੱਤੀ ਜਾ ਰਹੀ ਹੈ। ਕਿਰਨਜੋਤ ਕੌਰ ਦਾ ਜਨਮ 1 ਸਤੰਬਰ 1968 ਨੂੰ ਪ੍ਰਿੰਸੀਪਲ ਅਜਾਇਬ ਸਿੰਘ ਮਾਂਗਟ ਤੇ ਹੈੱਡ ਟੀਚਰ ਮਨਜੀਤ ਕੌਰ ਦੇ ਗ੍ਰਹਿ ਸ੍ਰੀ ਚਮਕੌਰ ਸਾਹਿਬ ਵਿਖੇ ਹੋਇਆ ਪੜ੍ਹਿਆ ਲਿਖਿਆ ਪਰਿਵਾਰ ਹੋਣ ਕਾਰਨ ਆਪ ਨੇ ਵੀ ਮੁੱਢਲੀ ਸਿੱਖਿਆ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ (ਨੇੜੇ ਗੁਰਦੁਆਰਾ ਗੜੀ ਸਾਹਿਬ), 1984 ਵਿਚ ਸ੍ਰੀ ਚਮਕੌਰ ਸਾਹਿਬ ਦੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤੋ ਹਾਇਰ ਸੈਕੰਡਰੀ, ਐਮ. ਏ., ਬੀ. ਐੱਡ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਰਨ ਉਪਰੰਤ 13 ਜਨਵਰੀ 1989 ਵਿਚ ਪੰਜਾਬੀ ਅਧਿਆਪਕ ਵਜੋਂ ਖ਼ਾਲਸਾ ਸਕੂਲ ਵਿਚ ਸੇਵਾਵਾਂ ਸ਼ੁਰੂ ਕੀਤੀਆਂ, ਮਈ 2022 ਵਿਚ ਆਪ ਨੂੰ ਪ੍ਰਿੰਸੀਪਲ ਪਦਉਨਤ ਕਰ ਦਿੱਤਾ ਗਿਆ। ਆਪ ਵਲੋਂ ਵਿਦਿਆਰਥੀਆਂ ਦੇ ਬਿਹਤਰੀ ਲਈ ਸਿੱਖਿਆ ਦੇ ਨਾਲ ਖੇਡਾਂ, ਧਾਰਮਿਕ ਤੇ ਸਭਿਆਚਾਰਕ ਗਤੀਵਿਧੀਆਂ ਨੂੰ ਹਮੇਸ਼ਾ ਪਹਿਲ ਦਿੱਤੀ ਜੋ ਹਮੇਸ਼ਾ ਯਾਦਗਾਰੀ ਰਹਿਣਗੇ। 1991 ਵਿਚ ਆਪ ਦਾ ਵਿਆਹ ਸਰਹਿੰਦ ਵਿਖੇ ਕੁਲਦੀਪ ਸਿੰਘ ਨਾਲ ਹੋਇਆ, ਆਪ ਦਾ ਬੇਟਾ ਗੁਰਜੀਤ ਸਿੰਘ ਖੰਗੂੜਾ ਕੈਨੇਡਾ ‘ਚ ਵਧੀਆ ਸੈਟਲਡ ਹੈ। ਆਪ ਦਾ ਛੋਟਾ ਭਰਾ ਅਮਨਦੀਪ ਸਿੰਘ ਮਾਂਗਟ ਅੱਜ ਇਲਾਕੇ ਦੀ ਸਿਆਸਤ ਦਾ ਇਕ ਵੱਡਾ ਨਾਂਅ ਹੈ। ਅੱਜ ਸਾਥੀ ਅਧਿਆਪਕਾਂ ਵਲੋਂ ਆਪ ਦੇ ਮਾਣ ’ਚ ਕਰਵਾਏ ਜਾ ਰਹੇ ਵਿਦਾਇਗੀ ਸਮਾਰੋਹ ਦੌਰਾਨ ਸ਼ਾਨਦਾਰ ਵਿਦਾਇਗੀ ਦਿੱਤੀ ਜਾ ਰਹੀ ਹੈ। — ਜਗਮੋਹਣ ਸਿੰਘ ਨਾਰੰਗ