ਜ਼ਿਲ੍ਹਾ ਪੱਧਰੀ ਵੇਟ ਲਿਫ਼ਟਿੰਗ ਅਤੇ ਪਾਵਰ ਲਿਫ਼ਟਿੰਗ ਮੁਕਾਬਲਿਆਂ ਦਾ ਕੰਨਿਆ ਸਕੂਲ ਵਿਖੇ ਸ਼ਾਨਦਾਰ ਆਗਾਜ਼
ਨੂਰਪੁਰ ਬੇਦੀ, 1 ਸਤੰਬਰ (ਹਰਦੀਪ ਸਿੰਘ ਢੀਂਡਸਾ)-ਸਿੱਖਿਆ ਵਿਭਾਗ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਮਿੱਤਲ ਦੀ ਅਗਵਾਈ ਤੇ ਖੇਡ ਆਰਗੇਨਾਈਜ਼ਰ ਮੈਡਮ ਸ਼ਰਨਜੀਤ ਕੌਰ ਦੀ ਦੇਖ ਰੇਖ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਦੀ ਵਿਖੇ 70 ਵੀਆਂ ਵੇਟ ਲਿਫ਼ਟਿੰਗ ਅਤੇ ਪਾਵਰ ਲਿਫ਼ਟਿੰਗ ਟੂਰਨਾਮੈਂਟ ਲੜਕੇ ਤੇ ਲੜਕੀਆਂ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ। ਪਹਿਲੇ ਦਿਨ ਦੇ ਮੁਕਾਬਲਿਆਂ ਵਿਚ ਲੜਕੀਆਂ ਅੰਡਰ 17 ਅੰਡਰ 19 ਮੁਕਾਬਲੇ ਕਰਵਾਏ ਗਏ ਇਹਨਾਂ ਮੁਕਾਬਲਿਆਂ ਦਾ ਉਦਘਾਟਨ ਜ਼ਿਲ੍ਹਾ ਪਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ ਨੇ ਕੀਤਾ।
ਜ਼
ਜ਼ਿਲ੍ਹਾ ਪੱਧਰੀ ਵੇਟਲਿਫਟਿੰਗ ਮੁਕਾਬਲਿਆਂ ਦੇ ਜੇਤੂ ਪ੍ਰਬੰਧਕਾਂ ਨਾਲ। ਤਸਵੀਰ: ਢੀਂਡਸਾ
02-09-2026
ਨੂਰਪੁਰ ਬੇਦੀ, 1 ਸਤੰਬਰ (ਹਰਦੀਪ ਸਿੰਘ ਢੀਂਡਸਾ)-ਸਿੱਖਿਆ ਵਿਭਾਗ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਮਿੱਤਲ ਦੀ ਅਗਵਾਈ ਤੇ ਖੇਡ ਆਰਗੇਨਾਈਜ਼ਰ ਮੈਡਮ ਸ਼ਰਨਜੀਤ ਕੌਰ ਦੀ ਦੇਖ ਰੇਖ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਦੀ ਵਿਖੇ 70 ਵੀਆਂ ਵੇਟ ਲਿਫ਼ਟਿੰਗ ਅਤੇ ਪਾਵਰ ਲਿਫ਼ਟਿੰਗ ਟੂਰਨਾਮੈਂਟ ਲੜਕੇ ਤੇ ਲੜਕੀਆਂ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ। ਪਹਿਲੇ ਦਿਨ ਦੇ ਮੁਕਾਬਲਿਆਂ ਵਿਚ ਲੜਕੀਆਂ ਅੰਡਰ 17 ਅੰਡਰ 19 ਮੁਕਾਬਲੇ ਕਰਵਾਏ ਗਏ ਇਹਨਾਂ ਮੁਕਾਬਲਿਆਂ ਦਾ ਉਦਘਾਟਨ ਜ਼ਿਲ੍ਹਾ ਪਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ ਨੇ ਕੀਤਾ। ਅੰਡਰ 17 ਲੜਕੀਆਂ ਦੇ ਮੁਕਾਬਲਿਆਂ ਦੇ ਨਤੀਜਿਆਂ ਦੇ 44 ਕਿੱਲੋ ਕੈਟਾਗਰੀ ਵਿਚ ਚੰਚਲ ਪ੍ਰੀਤ ਕੌਰ ਕੰਨਿਆ ਸਕੂਲ ਨੂਰਪੁਰ ਬੇਦੀ ਨੇ ਪਹਿਲਾ ਸਥਾਨ, ਹਰਪ੍ਰੀਤ ਕੌਰ ਸਰਸਾ ਨੰਗਲ ਦੂਸਰਾ ਸਥਾਨ, ਕਸ਼ਿਸ਼ ਸਕੂਲ ਆਫ਼ ਐਮੀਨੈਂਸ ਨੰਗਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 48 ਕਿੱਲੋ ਕੈਟਾਗਰੀ ਵਿਚ ਸਮਰਪ੍ਰੀਤ ਕੌਰ ਕੰਨਿਆ ਸਕੂਲ ਨੂਰਪੁਰ ਬੇਦੀ ਪਹਿਲਾ ਸਥਾਨ, ਜਸਪ੍ਰੀਤ ਕੌਰ ਬਬੌਰ ਸਾਹਿਬ ਦੂਸਰਾ ਸਥਾਨ, ਇਕਲੀਨ ਕੌਰ ਮਾਊਂਟ ਕਾਰਮਲ ਜਿੰਦਵੜੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 53 ਕਿੱਲੋ ਕੈਟਾਗਰੀ ਵਿਚ ਜਸਮੀਤ ਕੌਰ ਕੰਨਿਆ ਸਕੂਲ ਨੂਰਪੁਰ ਬੇਦੀ ਨੇ ਪਹਿਲਾ ਸਥਾਨ, ਅਨਮੋਲ ਸਕੂਲ ਆਫ਼ ਇਮੀਨੇਂਸ ਨੰਗਲ ਦੂਸਰਾ ਸਥਾਨ , ਹਰਨੂਰ ਕੌਰ ਮਧੂਵਨ ਵਾਟਿਕਾ ਤੀਸਰਾ ਸਥਾਨ ਹਾਸਲ ਕੀਤਾ। 63 ਕਿੱਲੋ ਕੈਟਾਗਰੀ ਵਿਚ ਯਸ਼ਿਕਾ ਸ਼ਰਮਾ ਕੰਨਿਆ ਸਕੂਲ ਨੂਰਪੁਰ ਬੇਦੀ ਨੇ ਪਹਿਲਾ ਸਥਾਨ, ਦੀਕਸ਼ਾ ਟਿੱਬਾ ਨੰਗਲ ਦੂਸਰਾ ਸਥਾਨ, ਅੰਜਲੀ ਧਮਾਣਾਂ ਤੀਸਰਾ ਸਥਾਨ ਪ੍ਰਾਪਤ ਕੀਤਾ। 69 ਕਿੱਲੋ ਵੇਟ ਕੈਟਾਗਰੀ ਵਿਚ ਜਸਪ੍ਰੀਤ ਕੌਰ ਚਨੌਲੀ ਬੱਸੀ ਪਹਿਲਾ ਸਥਾਨ, ਜੀਵਿਕਾ ਟਿੱਬਾ ਨੰਗਲ ਦੂਸਰਾ ਸਥਾਨ ਤੇ ਮਨਪ੍ਰੀਤ ਕੌਰ ਕੰਨਿਆ ਸਕੂਲ ਨੂਰਪੁਰ ਬੇਦੀ ਤੀਸਰਾ ਸਥਾਨ ਪ੍ਰਾਪਤ ਕੀਤਾ। 77 ਕਿੱਲੋ ਕੈਟਾਗਰੀ ਵਿਚ ਦਿਵਿਆ ਕੰਨਿਆ ਸਕੂਲ ਨੂਰਪੁਰ ਬੇਦੀ ਪਹਿਲਾ ਸਥਾਨ, ਜਸਪ੍ਰੀਤ ਕੌਰ ਧਮਾਣਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। 77 ਕਿੱਲੋ ਪਲੱਸ ਕੈਟਾਗਰੀ ਵਿਚ ਯਸ਼ਿਕਾ ਸੈਣੀ ਕੰਨਿਆ ਸਕੂਲ ਨੂਰਪੁਰ ਬੇਦ ੀ ਪਹਿਲਾ ਸਥਾਨ, ਅਵਨੀਤ ਕੌਰ ਧਮਾਣਾ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 19 ਲੜਕੀਆਂ ਵੇਟ ਲਿਫ਼ਟਿੰਗ ਮੁਕਾਬਲਿਆਂ ਵਿਚ 48 ਕਿੱਲੋ ਕੈਟਾਗਰੀ ਵਿਚ ਖੁਸ਼ਪ੍ਰੀਤ ਕੌਰ ਕੰਨਿਆ ਸਕੂਲ ਨੂਰਪੁਰ ਬੇਦੀ ਪਹਿਲਾ ਸਥਾਨ, ਸਿਮਰਨ ਸਕੂਲ ਆਫ਼ ਐਮੀਨੈਂਸ ਦੂਸਰਾ ਸਥਾਨ ਜਦਕਿ 53 ਕੈਟਾਗਰੀ ਵਿਚ ਹਰਪ੍ਰੀਤ ਕੌਰ ਕੰਨਿਆ ਸਕੂਲ ਨੂਰਪੁਰ ਬੇਦੀ ਪਹਿਲਾ ਸਥਾਨ ਤੇ ਸਮਿਤਰਾ ਮਲਕਪੁਰ ਦੂਸਰਾ ਸਥਾਨ, 63 ਕਿੱਲੋ ਕੈਟਾਗਰੀ ਵਿਚ ਇਸ਼ਮੀਤ ਕੌਰ ਕੰਨਿਆ ਸਕੂਲ ਨੂਰਪੁਰ ਬੇਦੀ ਪਹਿਲਾ ਸਥਾਨ, ਸਿਮਰ ਨੂਰਜਮ ਟਿੱਬਾ ਨੰਗਲ ਦੂਸਰਾ ਸਥਾਨ 69 ਕਿੱਲੋ ਕੈਟਾਗਰੀ ਵਿਚ ਚਾਹਤ ਬਿਭੌਰ ਸਾਹਿਬ ਪਹਿਲਾ ਸਥਾਨ, ਜਸ਼ਨਪ੍ਰੀਤ ਕੌਰ ਟਿੱਬਾ ਨੰਗਲ ਦੂਸਰਾ ਸਥਾਨ , ਸਿਮਰਨ ਕੌਰ ਕੰਨਿਆ ਸਕੂਲ ਨੂਰਪੁਰ ਬੇਦੀ ਤੀਸਰਾ ਸਥਾਨ ਪ੍ਰਾਪਤ ਕੀਤਾ। 77 ਕਿੱਲੋ ਕੈਟਾਗਰੀ ਵਿਚ ਸਿਮਰਨ ਟਿੱਬਾ ਨੰਗਲ ਪਹਿਲਾ ਸਥਾਨ, ਮਨਦੀਪ ਕੌਰ ਕੰਨਿਆ ਸਕੂਲ ਨੂਰਪੁਰ ਬੇਦੀ ਦੂਸਰਾ ਸਥਾਨ ਪ੍ਰਾਪਤ ਕੀਤਾ। 86 ਕਿੱਲੋ ਵੇਟ ਕੈਟਾਗਰੀ ਵਿਚ ਸਿਮਰਨਜੀਤ ਕੌਰ ਕੰਨਿਆ ਸਕੂਲ ਨੂਰਪੁਰ ਬੇਦੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 86 ਵੇਟ ਕੈਟਾਗਰੀ ਵਿਚ ਧਨਪ੍ਰੀਤ ਕੌਰ ਭਾਈ ਨੰਦ ਲਾਲ ਸਕੂਲ ਪਹਿਲਾ ਸਥਾਨ, ਜਸ਼ਨ ਕੌਰ ਟਿੱਬਾ ਨੰਗਲ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਅੰਡਰ 19 ਅਤੇ ਅੰਡਰ 17 ਗਰੁੱਪ ਵਿਚ ਆਲ ਓਵਰ ਚੈਂਪੀਅਨਸ਼ਿਪ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੇ ਜਿੱਤੀ । ਸਕੂਲ ਦੇ ਇੰਚਾਰਜ ਅਤੇ ਵੇਟ ਲਿਫ਼ਟਿੰਗ ਕੋਚ ਬਲਜਿੰਦਰ ਰੀਹਲ ਨੇ ਸਾਰੇ ਖਿਡਾਰੀਆਂ ਨੂੰ ਬਹੁਤ ਬਹੁਤ ਵਧਾਈ ਦਿੱਤੀ ਐਸ.ਐਮ.ਸੀ. ਚੇਅਰਮੈਨ ਲਖਵਿੰਦਰ ਪਾਲ ਨੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਸਟੇਟ ਖੇਡਾਂ ਲਈ ਵਧੀਆ ਪੁਜ਼ੀਸ਼ਨਾਂ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।