14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਪਟਕੇ ਦੇ ਘੋਲ ਦੀ ਸ਼ੁਰੂਆਤ ਕਰਵਾਉਣ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ। (ਸੱਜੇ) ਗਿਆਨੀ ਹਰਭਜਨ ਸਿੰਘ ਬੜਾ ਪਿੰਡ ਨਾਲ ਪ੍ਰਬੰਧਕ। ਬੜਾ ਪਿੰਡ ’ ਚ 115 ਵੇਂ ਛਿੰਝ ਮੇਲੇ ਦੌਰਾਨ ਪਟਕੇ ਦੇ ਘੋਲ ’ ਚ ਮੋਂਟੀ ਗੁੱਜਰ ਜੇਤੂ ਘੋਲ, ਕਬੱਡੀ ਸਾਡੇ ਪੰਜਾਬ ਦੀ ਸ਼ਾਨ, ਨੌਜਵਾਨਾਂ ਲਈ ਸਿਰਜਿਆ ਜਾ ਰਿਹਾ ਹੈ ਸਾਰਥਿਕ ਮਾਹੌਲ-ਬੈਂਸ

ਭਰਤਗੜ੍ਹ, 13 ਸਤੰਬਰ (ਜਸਬੀਰ ਸਿੰਘ ਬਾਵਾ)-ਬੜਾ ਪਿੰਡ ਦੇ ਦਸਮੇਸ਼ ਸਟੇਡੀਅਮ ਦਰਮਿਆਨ ਸਥਾਨਕ ਪ੍ਰਬੰਧਕਾਂ ਵਲੋਂ ਦੇਸ਼-ਵਿਦੇਸ਼ ਵੱਸਦੇ ਨੌਜਵਾਨਾਂ, ਮੁਹਤਬਰਾਂ, ਵਸਨੀਕਾਂ ਦੇ ਸਹਿਯੋਗ ਨਾਲ ਅਰੰਭਿਆ 115ਵਾਂ ਛਿੰਝ ਮੇਲਾ ਸਾਮੀਂ ਸਾਢੇ ਸੱਤ ਵਜੇ ਇੱਕ ਵਰ੍ਹੇ ਲਈ ਅਮਿੱਟ ਯਾਦਾਂ ਛੱਡਕੇ ਸਮਾਪਤ ਹੋ ਗਿਆ, ਪਹਿਲੇ ਦਿਨ ਬੱਚਿਆਂ ਦੇ ਘੋਲ, ਦੂਜੇ ਅਤੇ ਤੀਜੇ ਦਿਨ ਨਾਮਵਰ ਅਖਾੜਿਆਂ ਦੇ ਨਾਮੀਂ ਪਹਿਲਵਾਨਾਂ ਦੇ ਘੋਲ, ਛਿੰਝ ਮੇਲੇ ਦੇ ਅੰਤਿਮ ਪਲਾਂ ਦੌਰਾਨ ਪਟਕੇ ਦੇ ਘੋਲ ਲਈ ਪਹਿਲਵਾਨਾਂ ਦੇ ਘੋਲ ਪ੍ਰਬੰਧਕਾਂ ਨੇ ਪੰਜਾਬ ਦੇ ਸਿੱਖਿਆ, ਸੂਚਨਾ ਅਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ, ਗਿਆਨੀ ਹਰਭਜਨ ਸਿੰਘ ਬੜਾ ਪਿੰਡ, ਬਲਬੀਰ ਸਿੰਘ ਸ਼ਾਹਪੁਰ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਹੋਰਨਾਂ ਸ਼ਖ਼ਸੀਅਤਾਂ ਦੇ ਹੱਥੋਂ ਅਰੰਭ ਕਰਵਾਏ, ਪਟਕੇ ਦੇ ਘੋਲ ’ਚ ਪ੍ਰਿੰਸ ਕੋਹਾਲੀ ਨੂੰ ਹਰਾਕੇ ਮੋਂਟੀ ਗੁੱਜਰ ਨੇ ਜਿੱਤ ਹਾਸਲ ਕੀਤੀ। ਕੈਬਨਿਟ ਮੰਤਰੀ ਬੈਂਸ ਨੇ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਪਿੰਡਾਂ ’ਚ ਖੇਡ ਮੈਦਾਨ ਬਣਾਏ ਜਾ ਰਹੇ ਹਨ, ਨੌਜਵਾਨਾਂ ’ਤੇ ਖਿਡਾਰੀਆਂ ਲਈ ਸਾਰਥਕ ਮਾਹੌਲ ਸਿਰਜਿਆ ਜਾ ਰਿਹਾ ਹੈ ਤਾਂ ਜੋ ਉੱਚ ਕੋਟੀ ਦੇ ਨਵੇਂ ਖਿਡਾਰੀ ਪੈਦਾ ਕੀਤੇ ਜਾਣ।

ਅਜੀਤ ਡੈਸਕ 14-09-2026
ਭਰਤਗੜ੍ਹ, 13 ਸਤੰਬਰ (ਜਸਬੀਰ ਸਿੰਘ ਬਾਵਾ)-ਬੜਾ ਪਿੰਡ ਦੇ ਦਸਮੇਸ਼ ਸਟੇਡੀਅਮ ਦਰਮਿਆਨ ਸਥਾਨਕ ਪ੍ਰਬੰਧਕਾਂ ਵਲੋਂ ਦੇਸ਼-ਵਿਦੇਸ਼ ਵੱਸਦੇ ਨੌਜਵਾਨਾਂ, ਮੁਹਤਬਰਾਂ, ਵਸਨੀਕਾਂ ਦੇ ਸਹਿਯੋਗ ਨਾਲ ਅਰੰਭਿਆ 115ਵਾਂ ਛਿੰਝ ਮੇਲਾ ਸਾਮੀਂ ਸਾਢੇ ਸੱਤ ਵਜੇ ਇੱਕ ਵਰ੍ਹੇ ਲਈ ਅਮਿੱਟ ਯਾਦਾਂ ਛੱਡਕੇ ਸਮਾਪਤ ਹੋ ਗਿਆ, ਪਹਿਲੇ ਦਿਨ ਬੱਚਿਆਂ ਦੇ ਘੋਲ, ਦੂਜੇ ਅਤੇ ਤੀਜੇ ਦਿਨ ਨਾਮਵਰ ਅਖਾੜਿਆਂ ਦੇ ਨਾਮੀਂ ਪਹਿਲਵਾਨਾਂ ਦੇ ਘੋਲ, ਛਿੰਝ ਮੇਲੇ ਦੇ ਅੰਤਿਮ ਪਲਾਂ ਦੌਰਾਨ ਪਟਕੇ ਦੇ ਘੋਲ ਲਈ ਪਹਿਲਵਾਨਾਂ ਦੇ ਘੋਲ ਪ੍ਰਬੰਧਕਾਂ ਨੇ ਪੰਜਾਬ ਦੇ ਸਿੱਖਿਆ, ਸੂਚਨਾ ਅਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ, ਗਿਆਨੀ ਹਰਭਜਨ ਸਿੰਘ ਬੜਾ ਪਿੰਡ, ਬਲਬੀਰ ਸਿੰਘ ਸ਼ਾਹਪੁਰ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਹੋਰਨਾਂ ਸ਼ਖ਼ਸੀਅਤਾਂ ਦੇ ਹੱਥੋਂ ਅਰੰਭ ਕਰਵਾਏ, ਪਟਕੇ ਦੇ ਘੋਲ ’ਚ ਪ੍ਰਿੰਸ ਕੋਹਾਲੀ ਨੂੰ ਹਰਾਕੇ ਮੋਂਟੀ ਗੁੱਜਰ ਨੇ ਜਿੱਤ ਹਾਸਲ ਕੀਤੀ। ਕੈਬਨਿਟ ਮੰਤਰੀ ਬੈਂਸ ਨੇ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਪਿੰਡਾਂ ’ਚ ਖੇਡ ਮੈਦਾਨ ਬਣਾਏ ਜਾ ਰਹੇ ਹਨ, ਨੌਜਵਾਨਾਂ ’ਤੇ ਖਿਡਾਰੀਆਂ ਲਈ ਸਾਰਥਕ ਮਾਹੌਲ ਸਿਰਜਿਆ ਜਾ ਰਿਹਾ ਹੈ ਤਾਂ ਜੋ ਉੱਚ ਕੋਟੀ ਦੇ ਨਵੇਂ ਖਿਡਾਰੀ ਪੈਦਾ ਕੀਤੇ ਜਾਣ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਦੇ ਨੌਜਵਾਨਾ ਲਈ ਪਿੰਡਾਂ ’ਚ ਖੇਡਾਂ ਲਈ ਢੁਕਵਾਂ ਮਾਹੌਲ ਬਣਾਇਆ ਗਿਆ ਹੈ, ਪੰਜਾਬ ਦੇ ਪਿੰਡਾਂ ’ਚ ਹੋਣ ਵਾਲੇ ਘੋਲ, ਕਬੱਡੀ, ਛਿੰਝ ਮੇਲੇ ਸਾਡੀ ਸ਼ਾਨ ਹਨ, ਇਨ੍ਹਾਂ ਦਾ ਵਿਸਥਾਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਵਾਸੀ ਬ੍ਰਹਮ-ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ, ਬਾਬਾ ਤਰਲੋਚਨ ਸਿੰਘ ਬੜਾ ਪਿੰਡ ਨੇ ਸਮਾਜ ਨੂੰ ਹਮੇਸ਼ਾ ਨਵੀਂ ਸੇਧ ਦਿੱਤੀ, ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਜੋਕੀ ਨੌਜਵਾਨੀ ਨੂੰ ਨਸ਼ਿਆਂ ਦੇ ਕੋਹੜ ਤੋਂ ਹਟਾਕੇ ਖੇਡਾਂ ਵੱਲ ਉਤਸ਼ਾਹਿਤ ਕਰਕੇ ਅਜਿਹੀਆਂ ਧਾਰਮਿਕ ਸ਼ਖ਼ਸੀਅਤਾਂ ਦੀ ਸੋਚ ਦੇ ਧਾਰਨੀ ਬਣੀਏ। ਉਨ੍ਹਾਂ ਕਿਹਾ ਕਿ ਛਿੰਝ ਪ੍ਰਬੰਧਕਾਂ ਨੂੰ ਇੱਕ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਪ੍ਰਬੰਧਕਾਂ ’ਚ ਨੰਬਰਦਾਰ ਮਨਜੀਤ ਸਿੰਘ ਧਾਰਨੀ, ਭਾਗ ਸਿੰਘ ਭਾਓਵਾਲ, ਬਲਦੀਪ ਸਿੰਘ ਭੁੱਲਰ ਅਤੇ ਹੋਰਨਾਂ ਨੇ ਪਟਕੇ ਦੇ ਘੋਲ ਦੇ ਜੇਤੂ-ਉਪ ਜੇਤੂ ਪਹਿਲਵਾਨ ਨੂੰ 1,51,000 ਰੁਪਏ, ਦੀ ਰਾਸ਼ੀ ਅਤੇ ਦਸਤਾਰ ਨਾਲ ਸਨਮਾਨਿਤ ਕੀਤਾ, ਚਾਰ ਹੋਰ ਪਟਕਿਆਂ ਦੇ ਜੇਤੂਆਂ ਨੂੰ ਮਿਥੀ ਰਾਸ਼ੀ ਅਤੇ ਘੋਲ ਕਰਨ ਵਾਲੇ ਸਾਰੇ ਪਹਿਲਵਾਨਾਂ ਨੂੰ ਵਾਜਬ ਰਾਸ਼ੀ ਸੌਂਪੀ। ਇਸ ਮੌਕੇ ਫ਼ੌਜੀ ਅਜਮੇਰ ਸਿੰਘ, ਗੁਰਨਾਮ ਸਿੰਘ ਝੱਜ, ਅਮਰਜੀਤ ਸਿੰਘ ਧਾਰਨੀ, ਨੰਬਰਦਾਰ ਗੱਜਣ ਸਿੰਘ, ਤਰਲੋਕ ਸਿੰਘ, ਫ਼ੌਜੀ ਸੁਖਦੇਵ ਸਿੰਘ, ਫ਼ੌਜੀ ਸੁਖਵੰਤ ਸਿੰਘ ਬੈਂਸ, ਬਲਜੀਤ ਸਿੰਘ ਗਿੱਲ, ਸਿਮਰਨਜੀਤ ਸਿੰਘ, ਹਰਮਿੰਦਰ ਸਿੰਘ, ਹਰਮੇਲ ਸਿੰਘ ਗਿੱਲ, ਬਖਸ਼ੀਸ਼ ਸਿੰਘ ਸੈਣੀ, ਅਮਰੀਕ ਸਿੰਘ ਭਾਓਵਾਲ, ਜਸਪਾਲ ਸਿੰਘ ਧਾਰਨੀ, ਜਗਜੀਤ ਸਿੰਘ ਬੜਾ ਪਿੰਡ, ਦੀਵਾਨ ਸਿੰਘ, ਸਰਪੰਚ ਦਲਵਿੰਦਰ ਕੌਰ, ਸਰਪੰਚ ਕਮਲਜੀਤ ਕੌਰ, ਸਰਪੰਚ ਦੀਦਾਰ ਸਿੰਘ ਬੇਲੀ, ਸੁਖਜਿੰਦਰ ਸਿੰਘ ਭਾਓਵਾਲ, ਕਮਿੱਕਰ ਸਿੰਘ ਡਾਢੀ, ਕੇਸਰ ਸਿੰਘ ਸੰਧੂ, ਭਗਤ ਹੇਮ ਰਾਜ, ਮਨਜੀਤ ਸਿੰਘ ਭਾਓਵਾਲ, ਜਗੀਰ ਸਿੰਘ ਬਡਵਾਲ, ਗੁਰਪ੍ਰੀਤ ਸਿੰਘ ਅਰੋੜਾ, ਜੁਝਾਰ ਸਿੰਘ ਮੁਲਤਾਨੀ, ਦਰਸ਼ਨ ਸਿੰਘ ਅਟਾਰੀ, ਗੁਰਚਰਨ ਸਿੰਘ ਸੈਣੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਖਾਨਪੁਰ ਵਿਖੇ ‘ ਕੌਮੀ ਖ਼ੁਰਾਕ ਹਫ਼ਤਾ ’ ਮਨਾਇਆ ਅਗਲੀ ਖ਼ਬਰ ਹਰ ਬੂਥ ਕਾਂਗਰਸ ਮਜ਼ਬੂਤ ਮੁਹਿੰਮ ਹੋਈ ਤੇਜ਼ , ਬਲਾਕ ਕਾਂਗਰਸ ਕਮੇਟੀ ਨੂਰਪੁਰ ਬੇਦੀ ਦੀ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।