16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

‘ ਅਜੀਤ ’ ਵਲੋਂ ਮੁੱਦਾ ਚੁੱਕੇ ਜਾਣ ਮਗਰੋਂ ਅਡਾਨੀ ਗਰੁੱਪ ਦਾ ਬੋਰਡ ਪੁੱਟਿਆ ਬੋਰਡ ਲਾਉਣ ਦੀ ਆਗਿਆ, ਕਰਾਰ ਅਤੇ ਡੀਲ ਬਾਰੇ ਸਵਾਲ ਅਜੇ ਵੀ ਬਰਕਰਾਰ

ਰੂਪਨਗਰ, 15 ਸਤੰਬਰ (ਸਤਨਾਮ ਸਿੰਘ ਸੱਤੀ)-ਮਹਾਰਾਜਾ ਰਣਜੀਤ ਸਿੰਘ ਬਾਗ਼ ਵਿਚ ਬਿਨਾਂ ਕਿਸੇ ਸਪਸ਼ਟ ਮਾਪਦੰਡ, ਆਗਿਆ ਜਾਂ ਕਰਾਰ ਦੇ ਲਗਾਏ ਗਏ ਅਡਾਨੀ ਗਰੁੱਪ ਦੇ ਬੋਰਡ ਨੂੰ ਅੱਜ ਕੰਪਨੀ ਦੇ ਕਰਮਚਾਰੀ ਪੁੱਟ ਕੇ ਲੈ ਗਏ। ‘ਅਜੀਤ’ ਵਲੋਂ ਇਹ ਮਾਮਲਾ ਪ੍ਰਮੁੱਖਤਾ ਨਾਲ ਉਠਾਏ ਜਾਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿਚ ਆਇਆ।

ਗੱਲਬਾਤ ਕਰ ਰਹੇ ਵਧੀਕ ਡਿਪਟੀ ਕਮਿਸ਼ਨਰ ਮੈਡਮ। 16-09-2026
ਰੂਪਨਗਰ, 15 ਸਤੰਬਰ (ਸਤਨਾਮ ਸਿੰਘ ਸੱਤੀ)-ਮਹਾਰਾਜਾ ਰਣਜੀਤ ਸਿੰਘ ਬਾਗ਼ ਵਿਚ ਬਿਨਾਂ ਕਿਸੇ ਸਪਸ਼ਟ ਮਾਪਦੰਡ, ਆਗਿਆ ਜਾਂ ਕਰਾਰ ਦੇ ਲਗਾਏ ਗਏ ਅਡਾਨੀ ਗਰੁੱਪ ਦੇ ਬੋਰਡ ਨੂੰ ਅੱਜ ਕੰਪਨੀ ਦੇ ਕਰਮਚਾਰੀ ਪੁੱਟ ਕੇ ਲੈ ਗਏ। ‘ਅਜੀਤ’ ਵਲੋਂ ਇਹ ਮਾਮਲਾ ਪ੍ਰਮੁੱਖਤਾ ਨਾਲ ਉਠਾਏ ਜਾਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿਚ ਆਇਆ। ਹਾਲਾਂਕਿ ਬੋਰਡ ਹਟਾਏ ਜਾਣ ਦੇ ਬਾਵਜੂਦ ਸਭ ਤੋਂ ਵੱਡਾ ਸਵਾਲ ਅਜੇ ਵੀ ਬਰਕਰਾਰ ਹੈ ਕਿ ਇਹ ਬੋਰਡ ਕਿਸ ਦੀ ਆਗਿਆ ਨਾਲ ਅਤੇ ਕਿਸ ਦੀ ਸ਼ਹਿ ’ਤੇ ਲਗਾਇਆ ਗਿਆ ਸੀ ਅਤੇ ਇਸ ਦੇ ਬਦਲੇ ਮਹਾਰਾਜਾ ਰਣਜੀਤ ਸਿੰਘ ਬਾਗ਼ ਨੂੰ ਕੀ ਪ੍ਰਾਪਤ ਹੋਇਆ। ਬੋਰਡ ਪੁੱਟਣ ਮੌਕੇ ਵਧੀਕ ਡਿਪਟੀ ਕਮਿਸ਼ਨਰ ਵੀ ਮਹਾਰਾਜਾ ਰਣਜੀਤ ਸਿੰਘ ਬਾਗ ਵਿਚ ਮੌਜੂਦ ਸਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਬੋਰਡ ਕਿਉਂ ਲਗਾਇਆ ਗਿਆ ਸੀ ਅਤੇ ਹੁਣ ਕਿਉਂ ਹਟਾਇਆ ਗਿਆ ਹੈ ਤਾਂ ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੂੰ ਕੁੱਝ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਸ ਤੋਂ ਬਾਅਦ ਬੋਰਡ ਹਟਾਉਣ ਦੇ ਹੁਕਮ ਦਿੱਤੇ ਗਏ। ਹਾਲਾਂਕਿ ਬੋਰਡ ਕਿਸ ਨੇ ਲਗਾਇਆ ਸੀ ਅਤੇ ਕਿਸ ਦੀ ਆਗਿਆ ਨਾਲ ਲਗਾਇਆ ਗਿਆ ਸੀ, ਇਸ ਸਵਾਲ ਦਾ ਉਹ ਕੋਈ ਸਪਸ਼ਟ ਜਵਾਬ ਨਹੀਂ ਦੇ ਸਕੇ। ਮਹਾਰਾਜਾ ਰਣਜੀਤ ਸਿੰਘ ਬਾਗ਼ ਦੇ ਰੱਖ-ਰਖਾਅ ਅਤੇ ਸਫ਼ਾਈ ਨੂੰ ਲੈ ਕੇ ਵੀ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਉੱਠ ਰਹੇ ਹਨ। ਬਾਗ਼ ਦੀ ਜ਼ਮੀਨ ਸਿੰਚਾਈ ਵਿਭਾਗ ਅਧੀਨ ਹੋਣ ਦੇ ਬਾਵਜੂਦ ਇਸ ਦੀ ਸਫ਼ਾਈ ਅਤੇ ਸਾਂਭ-ਸੰਭਾਲ ਦਾ ਕੰਮ ਵੱਡੇ ਪੱਧਰ ’ਤੇ ਸਮਾਜ ਸੇਵੀ ਅਤੇ ਸਵੈਸੇਵੀ ਸੰਸਥਾਵਾਂ ਵਲੋਂ ਕੀਤਾ ਜਾ ਰਿਹਾ ਹੈ। ਇਹ ਸੰਸਥਾਵਾਂ ਆਪਣੇ ਪੱਧਰ ’ਤੇ ਫੰਡ ਇਕੱਠੇ ਕਰਕੇ ਬਾਗ ਦੀ ਸਫ਼ਾਈ ਅਤੇ ਹੋਰ ਕੰਮ ਕਰਵਾਉਂਦੀਆਂ ਹਨ। ਦੂਜੇ ਪਾਸੇ ਬਾਗ ਵਿਚ ਕਾਰੋਬਾਰ ਕਰਨ ਵਾਲੇ ਅਦਾਰਿਆਂ ਵਲੋਂ ਇਸ ਦੀ ਸਾਂਭ-ਸੰਭਾਲ ਲਈ ਕੀ ਯੋਗਦਾਨ ਪਾਇਆ ਜਾ ਰਿਹਾ ਹੈ, ਇਹ ਵੀ ਸਪਸ਼ਟ ਨਹੀਂ ਹੈ। ਅਡਾਨੀ ਗਰੁੱਪ ਵਲੋਂ ਲਗਾਏ ਗਏ ਬੋਰਡ ਨੂੰ ਲੈ ਕੇ ਵੀ ਇਹ ਸਵਾਲ ਅਜੇ ਤੱਕ ਅਣਸੁਲਝਿਆ ਹੈ ਕਿ ਬੋਰਡ ਲਗਾਉਣ ਦੇ ਬਦਲੇ ਬਾਗ ਜਾਂ ਪ੍ਰਸ਼ਾਸਨ ਨੂੰ ਕੀ ਪ੍ਰਾਪਤ ਹੋਇਆ। ਪ੍ਰਬੰਧਕਾਂ ਵਲੋਂ ਇਹ ਦਾਅਵਾ ਕੀਤਾ ਜਾਂਦਾ ਰਿਹਾ ਹੈ ਕਿ ਬਾਗ਼ ਵਿਚ ਮੁਰੰਮਤ ਅਤੇ ਪੇਂਟ ਆਦਿ ਦਾ ਕੰਮ ਕਰਵਾਇਆ ਗਿਆ, ਜਿਸ ’ਤੇ ਵੱਡੀ ਰਕਮ ਖਰਚ ਹੋਈ। ਪਰ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਇਹ ਕੰਮ ਬੋਰਡ ਲਗਾਉਣ ਦੇ ਬਦਲੇ ਕਿਸੇ ਸਮਝੌਤੇ ਤਹਿਤ ਕੀਤਾ ਗਿਆ ਸੀ ਜਾਂ ਇਸ ਦਾ ਬੋਰਡ ਨਾਲ ਕੋਈ ਸਬੰਧ ਨਹੀਂ ਸੀ। ਇਸ ਦੌਰਾਨ ਸ਼ਹਿਰ ਵਿਚ ਇਹ ਚਰਚਾ ਵੀ ਜ਼ੋਰਾਂ ’ਤੇ ਹੈ ਕਿ ਕੁੱਝ ਅਧਿਕਾਰੀਆਂ ਦੀਆਂ ਸਰਕਾਰੀ ਰਿਹਾਇਸ਼ਾਂ ਵਿਚ ਵੀ ਨਿੱਜੀ ਤੌਰ ’ਤੇ ਕੁੱਝ ਕੰਮ ਕਰਵਾਏ ਜਾਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਲੋਕਾਂ ਵਲੋਂ ਸਵਾਲ ਕੀਤਾ ਜਾ ਰਿਹਾ ਹੈ ਕਿ ਅਜਿਹੇ ਕੰਮ ਕਿਸ ਫੰਡ ਜਾਂ ਖਾਤੇ ਵਿੱਚੋਂ ਕਰਵਾਏ ਗਏ ਹਨ। ਹਾਲਾਂਕਿ ਇਨ੍ਹਾਂ ਦਾਅਵਿਆਂ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪ੍ਰਸ਼ਾਸਨ ਵਲੋਂ ਬਾਗ ਦੀ ਸਾਂਭ-ਸੰਭਾਲ ਲਈ ਪਹਿਲਾਂ ਤੋਂ ਕੰਮ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਤਾਲਮੇਲ ਕਰਕੇ ਇਸ ਨੂੰ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਪਰ ਬੋਰਡ ਹਟਾਏ ਜਾਣ ਦੇ ਬਾਵਜੂਦ ਉਸ ਨੂੰ ਲਗਾਉਣ ਵਾਲੇ, ਆਗਿਆ ਦੇਣ ਵਾਲੇ ਅਤੇ ਇਸ ਦੇ ਬਦਲੇ ਹੋਏ ਕਿਸੇ ਵੀ ਸਮਝੌਤੇ ਜਾਂ ਵਿੱਤੀ ਲੈਣ-ਦੇਣ ਸਬੰਧੀ ਸਵਾਲਾਂ ਦੇ ਜਵਾਬ ਮਿਲਣੇ ਅਜੇ ਬਾਕੀ ਹਨ।
ਪਿਛਲੀ ਖ਼ਬਰ ਪੌਸ਼ਟਿਕ ਖ਼ੁਰਾਕ ਤੋਂ ਦੂਰੀ ਅਤੇ ਜੰਕ ਫੂਡ ਪ੍ਰਕੋਪ ਕਾਰਨ ਗੰਭੀਰ ਸਿਹਤ ਸੰਕਟ ਵੱਲ ਵਧਦਾ ਸਮਾਜ ਨੌਜਵਾਨ ਪੀੜ੍ਹੀ ’ਚ ਵਧਦੇ ਮੋ... ਅਗਲੀ ਖ਼ਬਰ ਕਲਵਾ ਗੁੱਜਰ ਨੇ ਕੀਤਾ ਜਟਾਣੇ ਦੰਗਲ ’ ਚ ਝੰਡੀ ’ ਤੇ ਕਬਜ਼ਾ ਦੂਜੀ ਝੰਡੀ ਦੀ ਕੁਸ਼ਤੀ ’ਤੇ ਹੋਇਆ ਵਰਿੰਦਰ ਘੋੜਾ ਅਤੇ ਗਣੇਸ਼ ਮਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।