21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਫ਼ੌਜ ਵਿਚ ਸੇਵਾ ਨਿਭਾਉਂਦਿਆਂ ਪਿੰਡ ਨਿੱਕੂਵਾਲ ਦੇ ਪ੍ਰਿੰਸ ਸੈਣੀ ਨੇ ਦੋ ਵਿਸ਼ਿਆਂ ਵਿਚ ਪਾਸ ਕੀਤੀ ਯੂ.ਜੀ.ਸੀ. ਨੈੱਟ ਪ੍ਰੀਖਿਆ

ਸ੍ਰੀ ਅਨੰਦਪੁਰ ਸਾਹਿਬ, 20 ਸਤੰਬਰ (ਜੇ ਐਸ ਨਿੱਕੂਵਾਲ)- ਇੱਥੋਂ ਦੇ ਨੇੜਲੇ ਪਿੰਡ ਨਿੱਕੂਵਾਲ ਨਾਲ ਸਬੰਧਿਤ ਅਤੇ ਭਾਰਤੀ ਫ਼ੌਜ ਵਿਚ ਲੇਹ ਵਿਖੇ ਸੇਵਾਵਾਂ ਨਿਭਾ ਰਹੇ ਨੌਜੁਆਨ ਪ੍ਰਿੰਸ ਸੈਣੀ ਵਲੋਂ ਆਪਣੇ ਸੇਵਾ ਕਾਲ ਦੌਰਾਨ ਹੀ ਦੋ ਵਿਸ਼ਿਆਂ ਵਿਚੋਂ ਯੂ. ਜੀ.

ਗੱਲਬਾਤ ਕਰ ਰਹੇ ਪਰਮਜੀਤ ਸਿੰਘ ਮੱਕੜ ਅਤੇ ਨਾਲ ਹੋਰ ਅਕਾਲੀ ਆਗੂ। ਪ੍ਰਿੰਸ ਸੈਣੀ ਦੀ ਤਸਵੀਰ। 21-09-2026
ਸ੍ਰੀ ਅਨੰਦਪੁਰ ਸਾਹਿਬ, 20 ਸਤੰਬਰ (ਜੇ ਐਸ ਨਿੱਕੂਵਾਲ)- ਇੱਥੋਂ ਦੇ ਨੇੜਲੇ ਪਿੰਡ ਨਿੱਕੂਵਾਲ ਨਾਲ ਸਬੰਧਿਤ ਅਤੇ ਭਾਰਤੀ ਫ਼ੌਜ ਵਿਚ ਲੇਹ ਵਿਖੇ ਸੇਵਾਵਾਂ ਨਿਭਾ ਰਹੇ ਨੌਜੁਆਨ ਪ੍ਰਿੰਸ ਸੈਣੀ ਵਲੋਂ ਆਪਣੇ ਸੇਵਾ ਕਾਲ ਦੌਰਾਨ ਹੀ ਦੋ ਵਿਸ਼ਿਆਂ ਵਿਚੋਂ ਯੂ.ਜੀ.ਸੀ. ਨੈੱਟ ਪ੍ਰੀਖਿਆ ਪਾਸ ਕਰਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਦੱਸਣਯੋਗ ਹੈ ਕਿ ਪਿੰਡ ਨਿੱਕੂਵਾਲ ਦੇ ਸਾਬਕਾ ਪੰਚ ਕੁਲਦੀਪ ਕੁਮਾਰ ਅਤੇ ਕਿਰਨ ਦੇਵੀ ਦੇ ਹੋਣਹਾਰ ਸਪੁੱਤਰ ਪ੍ਰਿੰਸ ਸੈਣੀ ਵਲੋਂ 2004 ਵਿਚ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਵਿਚ ਯੂ.ਜੀ.ਸੀ. ਨੈੱਟ ਪ੍ਰੀਖਿਆ ਪਾਸ ਕੀਤੀ ਸੀ। ਇਸ ਸਮੇਂ ਇਸ ਨੌਜੁਆਨ ਦੀ ਤਾਇਨਾਤੀ ਮੇਰਠ ਵਿਖੇ ਸੀ। ਜਦੋਂਕਿ ਇਸ ਵਾਰ ਇਸ ਨੌਜੁਆਨ ਨੇ ਜੰਮੂ ਕਸ਼ਮੀਰ ਦੇ ਅਤਿ ਸਵੇਦਨਸ਼ੀਲ ਇਲਾਕੇ ਵਿਚ ਦੇਸ਼ ਦੀ ਰਾਖੀ ਲਈ ਸੇਵਾਵਾਂ ਦੇਣ ਦੇ ਨਾਲ ਨਾਲ ਸਮਾਜ ਵਿਗਿਆਨ ਵਿਚ ਯੂ.ਜੀ.ਸੀ. ਨੈੱਟ ਪ੍ਰੀਖਿਆ ਪਾਸ ਕੀਤੀ ਹੈ। ਇਸ ਪ੍ਰੀਖਿਆ ਦੇ ਪਾਸ ਕਰਨ ਤੋਂ ਬਾਅਦ ਇਸ ਨੌਜੁਆਨ ਵਲੋਂ ਹੁਣ ਜੂਨੀਅਰ ਖੋਜ ਫੈਲੋਸ਼ਿਪ, ਸਹਾਇਕ ਪ੍ਰੋਫੈਸਰ ਅਤੇ ਪੀ.ਐੱਚ.ਡੀ. ਲਈ ਅਪਲਾਈ ਕਰ ਸਕਦਾ ਹੈ। ਇਸ ਨੌਜੁਆਨ ਨੇ 300 ਵਿਚੋਂ 192 ਅੰਕ ਪ੍ਰਾਪਤ ਕੀਤੇ ਹਨ। ਪ੍ਰਿੰਸ ਸੈਣੀ ਨੇ ਇਸ ਪ੍ਰਾਪਤੀ ਲਈ ਆਪਣੇ ਮਾਪਿਆਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਪ੍ਰੇਰਣਾ ਸ੍ਰੋਤ ਦੱਸਦੇ ਹੋਏ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਹੈ।ਇਸ ਪ੍ਰਾਪਤੀ ਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸੋਹਣ ਸਿੰਘ ਨਿੱਕੂਵਾਲ, ਸਰਪੰਚ ਮਨਜੀਤ ਕੌਰ, ਨਿੱਕੂਵਾਲ ਸਹਿਕਾਰੀ ਸਭਾ ਦੇ ਪ੍ਰਧਾਨ ਅਵਤਾਰ ਸਿੰਘ ਫੱਲੀ, ਹਰਦਿਆਲ ਸਿੰਘ ਬਿਜਲੀ ਵਾਲੇ, ਹਰਮੇਸ਼ ਚੰਦ, ਗੀਤਕਾਰ ਜੱਗਾ ਨਿੱਕੂਵਾਲ, ਬਲਵੀਰ ਸਿੰਘ, ਬਲਦੇਵ ਸਿੰਘ, ਮਹਿੰਦਰਪਾਲ ਸੈਣੀ, ਮਨਮੋਹਨ ਸਿੰਘ, ਬਲਵਿੰਦਰ ਸਿੰਘ, ਕ੍ਰਿਸ਼ਨ ਸਿੰਘ, ਜਗਦੀਪ ਸਿੰਘ, ਸ਼ਾਮ ਸਿੰਘ ਸਮੇਤ ਵੱਡੀ ਗਿਣਤੀ ਇਲਾਕਾ ਵਾਸੀਆਂ ਨੇ ਸੈਣੀ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਹੈ।
ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਅਨੁਰਾਗ ਠਾਕੁਰ ਦਾ ਰਤਨ ਕੁਮਾਰ ਧਨੇੜਾ ਦੀ ਅਗਵਾਈ ਹੇਠ ਕੀਤਾ ਭਰਵਾਂ ਸਵਾਗਤ ਅਗਲੀ ਖ਼ਬਰ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆ ਦੇ ਅਵਤਾਰ ਦਿਵਸ ਮਨਾਉਣ ਸਬੰਧੀ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।