22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਐੱਨ.ਸੀ.ਸੀ. ਦੇ ਸਾਲਾਨਾ ਕੈਂਪ ’ਚ ਕੈਡਿਟ ਲੈ ਰਹੇ ਹਨ ਗਿਆਨ ਤੇ ਹੁਨਰ ਦੀ ਸਿਖਲਾਈ

ਰੂਪਨਗਰ, 21 ਸਤੰਬਰ (ਯਸ਼ਵੰਤ ਬੱਸੀ)-ਐੱਨ. ਸੀ.

ਅਜੀਤ ਡੈਸਕ 22-09-2026
ਰੂਪਨਗਰ, 21 ਸਤੰਬਰ (ਯਸ਼ਵੰਤ ਬੱਸੀ)-ਐੱਨ.ਸੀ.ਸੀ. ਅਕੈਡਮੀ ਰੂਪਨਗਰ ਵਿਖੇ ਸਕੂਲਾਂ ਅਤੇ ਕਾਲਜਾਂ ਦੇ ਲਗਭਗ 600 ਲੜਕੇ ਅਤੇ ਲੜਕੀਆਂ ਦਾ ਦਸ ਰੋਜਾ ਸਾਂਝਾ ਸਾਲਾਨਾ ਐੱਨ.ਸੀ.ਸੀ. ਸਿਖਲਾਈ ਕੈਂਪ ਕਰਨਲ ਬੀ. ਸਤਿਆਨਾਰਾਇਣ ਦੀ ਅਗਵਾਈ ਵਿਚ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕੀ ਅਧਿਕਾਰੀ ਮੇਜਰ ਪ੍ਰੀਤੀ ਨੇ ਦੱਸਿਆ ਕਿ ਇਸ ਕੈਂਪ ਵਿਚ ਸਕੂਲਾਂ ਅਤੇ ਕਾਲਜਾਂ ਦੇ ਲਗਭਗ 600 ਲੜਕੇ ਅਤੇ ਲੜਕੀਆਂ ਹਿੱਸਾ ਲੈ ਰਹੇ ਹਨ। ਕੈਡਿਟਾਂ ਨੂੰ ਨਿਯਮਤ ਐਨ.ਸੀ.ਸੀ. ਸਿਖਲਾਈ ਤਹਿਤ ਪਰੇਡ, ਹਥਿਆਰ ਚਲਾਉਣ ਦੀ ਸਿਖਲਾਈ, ਨਕਸ਼ਾ ਪੜ੍ਹਨਾ ਅਤੇ ਸਰੀਰਕ ਤੰਦਰੁਸਤੀ ਸਮੇਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਕੈਡਿਟ ਅਖਿਲ ਭਾਰਤੀ ਪੱਧਰੀ ਚੋਣ ਅਤੇ ਸਿਖਲਾਈ ਮੁਕਾਬਲਿਆਂ, ਅੰਤਰ-ਗਰੁੱਪ ਸੱਭਿਆਚਾਰਕ ਮੁਕਾਬਲਿਆਂ ਅਤੇ ਬਿਨਾਂ ਮਨੁੱਖੀ ਪਾਇਲਟ ਵਾਲੇ ਹਵਾਈ ਜਹਾਜ਼ਾਂ ਦੀ ਟੀਮ ਵਲੋਂ ਕੀਤੇ ਜਾਣ ਵਾਲੇ ਪ੍ਰਦਰਸ਼ਨ ਲਈ ਵੀ ਤਿਆਰੀ ਕਰ ਰਹੇ ਹਨ। ਕੈਂਪ ਦੌਰਾਨ ਸਿਹਤ ਅਤੇ ਸਫ਼ਾਈ, ਆਫ਼ਤ ਪ੍ਰਬੰਧਨ, ਸਾਈਬਰ ਸੁਰੱਖਿਆ ਅਤੇ ਸਸ਼ਸਤ੍ਰ ਬਲਾਂ ਵਿਚ ਰੁਜ਼ਗਾਰ ਅਤੇ ਕਰੀਅਰ ਦੇ ਮੌਕਿਆਂ ਸਬੰਧੀ ਵਿਸ਼ੇਸ਼ ਭਾਸ਼ਣ ਵੀ ਕਰਵਾਏ ਜਾ ਰਹੇ ਹਨ। ਇਨ੍ਹਾਂ ਸੈਸ਼ਨਾਂ ਦਾ ਉਦੇਸ਼ ਕੈਡਿਟਾਂ ਨੂੰ ਪਰੇਡ ਮੈਦਾਨ ਤੋਂ ਇਲਾਵਾ ਜੀਵਨ ਵਿਚ ਆਉਣ ਵਾਲੀਆਂ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਗਿਆਨ ਅਤੇ ਹੁਨਰ ਪ੍ਰਦਾਨ ਕਰਨਾ ਹੈ। ਸਾਂਝਾ ਸਾਲਾਨਾ ਸਿਖਲਾਈ ਕੈਂਪ ਦੇ ‘ਏਕਤਾ ਅਤੇ ਅਨੁਸ਼ਾਸਨ’ ਦੇ ਮੂਲ ਸਿਧਾਂਤ ਨੂੰ ਸਾਕਾਰ ਕਰਦਾ ਹੋਇਆ ਨੌਜਵਾਨ ਕੈਡਿਟਾਂ ਨੂੰ ਸੇਵਾ, ਅਗਵਾਈ, ਅਨੁਸ਼ਾਸਨ ਅਤੇ ਦੇਸ਼ ਪ੍ਰਤੀ ਮਾਣ ਦੀ ਭਾਵਨਾ ਨਾਲ ਇਕਜੁੱਟ ਕਰ ਰਿਹਾ ਹੈ।
ਪਿਛਲੀ ਖ਼ਬਰ ਅਮਿੱਟ ਯਾਦਾਂ ਛੱਡਦਾ ਹੋਇਆ ਬਾਬਾ ਕਰੌਲਗੜ੍ਹ ਦਾ ਸਾਲਾਨਾ ਸੱਭਿਆਚਾਰਕ ਮੇਲਾ ਸਮਾਪਤ ਪ੍ਰਸਿੱਧ ਗਾਇਕ ਅਗਲੀ ਖ਼ਬਰ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੀ ਸਿਆਸਤ ’ਤੇ ਲੰਬੇ ਅਰਸੇ ਤੋਂ ਬਰਕਰਾਰ ਹੈ ਵਕੀਲਾਂ ਦਾ ਕਬਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।