24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਮੰਤਰੀ ਹਰਜੋਤ ਬੈਂਸ ਨੇ ਪਿੰਡ ਬਾਸੋਵਾਲ ਕਲੋਨੀ ਵਿਖੇ ਲੋਕਾਂ ਦੀਆਂ ਸੁਣੀਆਂ ਸ਼ਿਕਾਇਤਾਂ ਲੋਕਾਂ ਦੀਆਂ ਬਰੂੰਹਾਂ ’ ਤੇ ਪਹੁੰਚ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰਨਾ ਮੇਰੀ ਜ਼ਿੰਮੇਵਾਰੀ - ਬੈਂਸ

ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਕਰਨੈਲ ਸਿੰਘ)- ਬਾਸੋਵਾਲ ਕਲੋਨੀ ਵਿਖੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਮੁਸ਼ਕਲਾਂ ਨੂੰ ਸੁਣਿਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਇਲਾਕਾ ਵਾਸੀਆਂ ਨੇ ਆਪਣੀਆਂ ਨਿੱਜੀ ਅਤੇ ਸਾਂਝੀਆਂ ਸਮੱਸਿਆਵਾਂ ਕੈਬਨਿਟ ਮੰਤਰੀ ਦੇ ਧਿਆਨ ਵਿਚ ਲਿਆਂਦੀਆਂ।

ਅਜੀਤ ਡੈਸਕ 24-09-2026
ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਕਰਨੈਲ ਸਿੰਘ)- ਬਾਸੋਵਾਲ ਕਲੋਨੀ ਵਿਖੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਮੁਸ਼ਕਲਾਂ ਨੂੰ ਸੁਣਿਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਇਲਾਕਾ ਵਾਸੀਆਂ ਨੇ ਆਪਣੀਆਂ ਨਿੱਜੀ ਅਤੇ ਸਾਂਝੀਆਂ ਸਮੱਸਿਆਵਾਂ ਕੈਬਨਿਟ ਮੰਤਰੀ ਦੇ ਧਿਆਨ ਵਿਚ ਲਿਆਂਦੀਆਂ। ਹਰਜੋਤ ਸਿੰਘ ਬੈਂਸ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਸਬੰਧਤ ਅਧਿਕਾਰੀਆਂ ਨਾਲ ਮੌਕੇ ’ਤੇ ਹੀ ਗੱਲਬਾਤ ਕੀਤੀ ਅਤੇ ਕਈ ਸਮੱਸਿਆਵਾਂ ਦਾ ਤੁਰੰਤ ਹੱਲ ਵੀ ਕਰਵਾਇਆ। ਇਸ ਮੌਕੇ ਕੈਬਨਿਟ ਮੰਤਰੀ ਨੇ ਰਾਮ-ਲੀਲ੍ਹਾ ਗਰਾਊਂਡ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ, ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ, ਪਿੰਡ ਦੀਆਂ ਗਲੀਆਂ ਨਾਲੀਆਂ ਬਣਾਈਆਂ ਜਾਣਗੀਆਂ। ਹਰਜੋਤ ਬੈਂਸ ਨੇ ਕਿਹਾ ਕਿ ਲੋਕਤੰਤਰ ’ਚ ਲੋਕਾਂ ਦੀ ਸੇਵਾ ਕਰਨਾ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਇਸ ਮੌਕੇ ਲੋਕਾਂ ਵਲੋਂ ਸੜਕਾਂ, ਪੀਣ ਵਾਲੇ ਪਾਣੀ, ਸੀਵਰੇਜ, ਸਫ਼ਾਈ, ਬਿਜਲੀ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਮਾਮਲੇ ਕੈਬਨਿਟ ਮੰਤਰੀ ਦੇ ਧਿਆਨ ’ਚ ਲਿਆਂਦੇ ਗਏ। ਲੋਕਾਂ ਨੇ ਕੈਬਨਿਟ ਮੰਤਰੀ ਬੈਂਸ ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਸਰਕਾਰ ਅਤੇ ਲੋਕਾਂ ਵਿਚਕਾਰ ਸਿੱਧਾ ਸੰਪਰਕ ਹੋਰ ਮਜ਼ਬੂਤ ਹੋ ਰਿਹਾ ਹੈ। ਇਸ ਮੌਕੇ ਪੱਮੂ ਢਿੱਲੋਂ ਸਰਪੰਚ, ਲੱਕੀ ਕਪਿਲਾ ਸਰਪੰਚ, ਪਵਨ ਕੁਮਾਰ, ਵੀਨਾ ਰਾਣੀ, ਅਨੂੰ ਦੇਵੀ, ਪ੍ਰਦੀਪ ਕੁਮਾਰ, ਵਿਨੇ ਲਕਸ਼ਮੀ, ਪਵਨ ਕੁਮਾਰ, ਰਾਕੇਸ਼ ਚੰਦਰ, ਸਰਬਜੀਤ ਪ੍ਰਿੰਸ ਸਰਪੰਚ, ਬਲਵਿੰਦਰ ਕੌਰ ਪੰਚ, ਮਿੰਟੂ ਰਾਣਾ ਸਰਪੰਚ ਮਾਂਗੇਵਾਲ, ਦੇਸ਼ ਰਾਜ ਰਾਮਪੁਰ, ਹਰਚਰ ਸਿੰਘ ਬਲਾਕ ਸੰਮਤੀ ਮੈਂਬਰ, ਗੁਰਮੀਤ ਕਲੋਤਾ, ਜੱਸੀ ਸਰਪੰਚ ਬੀਕਾਪੁਰ, ਜਸਵੰਤ ਸਿੰਘ, ਬੀਰ ਕੌਰ ਬਲਾਕ ਸੰਮਤੀ ਚੇਅਰਮੈਨ, ਸੁਨੀਲ ਅਡਵਾਲ ਕੌਂਸਲਰ, ਰਜਿੰਦਰ ਸਿੰਘ ਸਰਪੰਚ, ਸਰਬਜੀਤ ਜੰਜੂਆ, ਜਸਵੰਤ ਸਿੰਘ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਭਾਜਪਾ ਦੀ ‘ ਨਸ਼ਾ - ਮੁਕਤ ਪੰਜਾਬ ਯਾਤਰਾ ’ ਭਲਕੇ ਨੰਗਲ ’ ਚ ਦੇਵੇਗੀ ਦਸਤਕ , ਅੱਡਾ ਮਾਰਕੀਟ ਤੋਂ ਉੱਠੇਗੀ ਨਸ਼ਿਆਂ ਵਿਰੁੱਧ... ਅਗਲੀ ਖ਼ਬਰ ਦਰਗਾਹ ਸਾਈ ਪੀਰ ਬਾਬਾ ਬੁੱਢਣ ਸ਼ਾਹ ਜੀ ਵਿਖੇ ਸੜਕ ਦਾ ਨਿਰਮਾਣ ਕਾਰਜ ਆਰੰਭ ਕੈਬਿਨਟ ਮੰਤਰੀ ਬੈਂਸ ਨੇ ਆਪਣਾ ਵਾਅਦਾ ਕੀਤਾ ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।