ਸ਼ੁੱਧ ਭਾਵਨਾ ਰੱਖ ਕੇ ਗੁਰੂ ਦਰਬਾਰ ’ ਚ ਆਉਣ ਨਾਲ ਜੀਵ ਨੂੰ ਜੀਵਨ ਦਾ ਹਰ ਸੁੱਖ ਮਿਲੇਗਾ - ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀ ਵਾਲੇ
ਤਿੰਨ ਰੋਜ਼ਾ ਸੰਤ ਸਮਾਗਮ ਦੀ ਅੱਜ ਸਮਾਪਤੀ ਤੋਂ ਪਹਿਲਾ ਅੰਮ੍ਰਿਤ ਵੇਲੇ ਸਜੇਗੀ ਵਿਸ਼ਾਲ ਸ਼ੋਭਾ ਯਾਤਰਾ
ਖ਼ਾਲਸਾ ਸਕੂਲ ਦੇ ਪੁਰਾਣੇ ਵਿਦਿਆਰਥੀ ਸਤਨਾਮ ਸਿੰਘ ਨੇ ਜਪਾਨ ’ ਚ ਜਾਰੀ ਏਸ਼ਿਆਈ ਖੇਡਾਂ ’ ਚ ਕਾਂਸੀ ਦਾ ਤਗਮਾ ਜਿੱਤਿਆ
ਨੂਰਪੁਰ ਬੇਦੀ, 28 ਸਤੰਬਰ (ਵਿੰਦਰਪਾਲ ਝਾਂਡੀਆਂ)-ਸ੍ਰੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀ ਵਾਲੇ ਮਹਾਰਾਜ ਗੁਰਗੱਦੀ ਪ੍ਰੰਪਰਾ (ਗਰੀਬਦਾਸੀਯ ਸੰਪਰਦਾਇ) ਦੇ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਵਿਖੇ ਸਰਬ ਸੰਗਤ ਵਲੋਂ ਭੂਰੀ ਵਾਲੇ ਗੁਰਗੱਦੀ ਪ੍ਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਸ੍ਰੀ ਸਤਿਗੁਰ ਵੇਦਾਂਤ ਆਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆਂ ਦੇ ਮਨਾਏ ਜਾ ਰਹੇ ਅਵਤਾਰ ਦਿਵਸ ਮੌਕੇ ’ਤੇ ਚੱਲ ਰਹੇ ਤਿੰਨ ਰੋਜ਼ਾ ਵਿਸ਼ਾਲ ਸੰਤ ਸਮਾਗਮ ਦੇ ਦੂਜੇ ਦਿਨ ਵੇਦਾਂਤ ਆਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆਂ ਨੇ ‘ਜਗਤਗੁਰੂ ਆਚਾਰੀਆ ਬਾਬਾ ਗਰੀਬਦਾਸ ਜੀ ਦੀ ਰਚਿਤ ਅੰਮ੍ਰਿਤਮਈ ਬਾਣੀ’ ਦੇ ਆਖੰਡ ਪਾਠਾਂ ਦੇ ਮੱਧ ਦੀ ਬਾਣੀ ਦੇ ਭੋਗ ਪਾਏ ਗਏ। ਮੱਧ ਦੀ ਬਾਣੀ ਦੇ ਭੋਗ ਉਪਰੰਤ ਵੱਡੀ ਤਾਦਾਦ ’ਚ ਦੇਸ਼ ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਨੂੰ ਸਤਿਸੰਗ ਉਪਦੇਸ਼ ਕਰਦਿਆਂ ਆਚਾਰੀਆ ਚੇਤਨਾ ਨੰਦ ਭੂਰੀ ਵਾਲਿਆਂ ਨੇ ਸੁੱਧ ਭਾਵਨਾ ਰੱਖ ਕੇ ਗੁਰੂ ਦਰਬਾਰ ’ਚ ਆਉਣ ਨਾਲ ਜੀਵ ਨੂੰ ਜੀਵਨ ਦਾ ਹਰ ਸੁੱਖ ਸਹਿਜੇ ਹੀ ਮਿਲੇਗਾ।
ਰ
ਰੋਇੰਗ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਸਤਨਾਮ ਸਿੰਘ ਆਪਣੇ ਜੋੜੀਦਾਰ ਨਾਲ।
29-09-2026
ਨੂਰਪੁਰ ਬੇਦੀ, 28 ਸਤੰਬਰ (ਵਿੰਦਰਪਾਲ ਝਾਂਡੀਆਂ)-ਸ੍ਰੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀ ਵਾਲੇ ਮਹਾਰਾਜ ਗੁਰਗੱਦੀ ਪ੍ਰੰਪਰਾ (ਗਰੀਬਦਾਸੀਯ ਸੰਪਰਦਾਇ) ਦੇ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਵਿਖੇ ਸਰਬ ਸੰਗਤ ਵਲੋਂ ਭੂਰੀ ਵਾਲੇ ਗੁਰਗੱਦੀ ਪ੍ਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਸ੍ਰੀ ਸਤਿਗੁਰ ਵੇਦਾਂਤ ਆਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆਂ ਦੇ ਮਨਾਏ ਜਾ ਰਹੇ ਅਵਤਾਰ ਦਿਵਸ ਮੌਕੇ ’ਤੇ ਚੱਲ ਰਹੇ ਤਿੰਨ ਰੋਜ਼ਾ ਵਿਸ਼ਾਲ ਸੰਤ ਸਮਾਗਮ ਦੇ ਦੂਜੇ ਦਿਨ ਵੇਦਾਂਤ ਆਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆਂ ਨੇ ‘ਜਗਤਗੁਰੂ ਆਚਾਰੀਆ ਬਾਬਾ ਗਰੀਬਦਾਸ ਜੀ ਦੀ ਰਚਿਤ ਅੰਮ੍ਰਿਤਮਈ ਬਾਣੀ’ ਦੇ ਆਖੰਡ ਪਾਠਾਂ ਦੇ ਮੱਧ ਦੀ ਬਾਣੀ ਦੇ ਭੋਗ ਪਾਏ ਗਏ। ਮੱਧ ਦੀ ਬਾਣੀ ਦੇ ਭੋਗ ਉਪਰੰਤ ਵੱਡੀ ਤਾਦਾਦ ’ਚ ਦੇਸ਼ ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਨੂੰ ਸਤਿਸੰਗ ਉਪਦੇਸ਼ ਕਰਦਿਆਂ ਆਚਾਰੀਆ ਚੇਤਨਾ ਨੰਦ ਭੂਰੀ ਵਾਲਿਆਂ ਨੇ ਸੁੱਧ ਭਾਵਨਾ ਰੱਖ ਕੇ ਗੁਰੂ ਦਰਬਾਰ ’ਚ ਆਉਣ ਨਾਲ ਜੀਵ ਨੂੰ ਜੀਵਨ ਦਾ ਹਰ ਸੁੱਖ ਸਹਿਜੇ ਹੀ ਮਿਲੇਗਾ। ਆਚਾਰੀਆ ਜੀ ਨੇ ਕਿਹਾ ਕਿ ਈਸ਼ਵਰ ਦੀ ਕ੍ਰਿਪਾ ਨਾਲ ਹੀ ਸਾਨੂੰ ਅਨਮੋਲ ਸਵਾਸਾਂ ਦੀ ਪੂੰਜੀ ਪ੍ਰਾਪਤ ਹੋਈ ਹੈ। ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਮਿਲੀ ਇਸ ਅਨਮੋਲ ਪੂੰਜੀ ਪ੍ਰਤੀ ਜੀਵ ਦਾ ਅਸਲ ਮਨੋਰਥ ਹੀ ਪ੍ਰਮਾਤਮਾ ਦੀ ਬੰਦਗੀ ਕਰਨਾ ਹੈ ਆਚਾਰੀਆ ਜੀ ਨੇ ਕਿਹਾ ਕਿ ਸ਼ਰਧਾ ਸਭ ਨੂੰ ਇਕ ਲੜੀ ’ਚ ਜੋੜਦੀ ਅਤੇ ਵਿਅਕਤੀ ਦੇ ਸੁਭਾਅ ’ਚ ਨਿਮਰਤਾ ਲਿਆਉਂਦੀ ਹੈ। ਸਮਾਗਮ ਦੌਰਾਨ ਸੰਤ ਮਹਾਂਪੁਰਸ਼ਾਂ ’ਚ ਸਵਾਮੀ ਹਰਬੰਸ ਲਾਲ ਬ੍ਰਹਮਚਾਰੀ ਡੇਹਲੋਂ, ਡਾਕਟਰ ਸਵਿਮੀ ਤਿਪ੍ਰਰੀ ਦਾਸ ਸਵਾਮੀ ਰਮਨਾ ਨੰਦ, ਸਵਾਮੀ ਕ੍ਰਿਸ਼ਨਾ ਨੰਦ, ਸਹਿਤ ਬਹੁਗਿਣਤੀ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੀਆਂ ਸੰਗਤਾਂ ਹਾਜ਼ਰ ਸਨ। ਟਰੱਸਟ ਮੈਂਬਰਾਂ ਨੇ ਦੱਸਿਆ ਕਿ ਚੱਲ ਰਹੇ ਤਿੰਨ ਰੋਜ਼ਾ ਸੰਤ ਸਮਾਗਮ ਦੀ ਅੱਜ ਸਮਾਪਤੀ ਤੋਂ ਪਹਿਲਾ ਅੰਮ੍ਰਿਤ ਵੇਲੇ ਕਾਸ਼ੀਪੁਰੀ ਝਾਂਡੀਆਂ ਕਲਾਂ ਨਗਰ ਦੀ ਸ਼ੋਭਾ ਯਾਤਰਾ ਦੌਰਾਨ ਨਗਰ ਪ੍ਰਕਿਰਮਾ ਹੋਵੇਗੀ। ਸ਼ੋਭਾ ਯਾਤਰਾ ਉਪਰੰਤ ਵੇਦਾਂਤ ਆਚਾਰੀਆ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲੇ ਬਾਣੀ ਦੇ ਸੰਪੂਰਨ ਆਖੰਡ ਪਾਠਾਂ ਦੇ ਭੋਗ ਪਾਉਣਗੇ ਤੇ ਸਤਿਸੰਗ ਉਪਦੇਸ਼ ਦੇ ਜ਼ਰੀਏ ਸੰਗਤਾਂ ਤੇ ਅੰਮ੍ਰਿਤ ਵਰਖਾ ਕਰਨਗੇ ਅਤੇ ਪਰਮਾਰਥ ਨਾਲ ਜੋੜਨਗੇ।