02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਬਾਹਮਣ ਮਾਜਰਾ ਦੇ ਸਿੰਘ ਚਾਹਲ ਨੂੰ ਐੱਮ . ਬੀ . ਬੀ . ਐੱਸ . ਵਿਚ ਮਿਲਿਆ ਦਾਖਲਾ

ਨੂਰਪੁਰ ਬੇਦੀ, 1 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਪਿੰਡ ਬਾਹਮਣ ਮਾਜਰਾ ਦੇ ਹੋਣਹਾਰ ਨੌਜਵਾਨ ਜਸਕੀਰਤ ਸਿੰਘ ਚਾਹਲ ਪੁੱਤਰ ਮਾ. ਜਸਵੀਰ ਸਿੰਘ ਚਾਹਲ ਨੇ ਨੀਟ ਪ੍ਰੀਖਿਆ ਵਿਚ ਵਧੀਆ ਅੰਕ ਹਾਸਲ ਕਰਕੇ ਪਰਿਵਾਰ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ।

ਅਜੀਤ ਡੈਸਕ 02-10-2026
ਨੂਰਪੁਰ ਬੇਦੀ, 1 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਪਿੰਡ ਬਾਹਮਣ ਮਾਜਰਾ ਦੇ ਹੋਣਹਾਰ ਨੌਜਵਾਨ ਜਸਕੀਰਤ ਸਿੰਘ ਚਾਹਲ ਪੁੱਤਰ ਮਾ. ਜਸਵੀਰ ਸਿੰਘ ਚਾਹਲ ਨੇ ਨੀਟ ਪ੍ਰੀਖਿਆ ਵਿਚ ਵਧੀਆ ਅੰਕ ਹਾਸਲ ਕਰਕੇ ਪਰਿਵਾਰ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਉਸ ਦੀ ਇਸ ਸ਼ਾਨਦਾਰ ਪ੍ਰਾਪਤੀ ਸਦਕਾ ਉਸ ਨੂੰ ਐਨ.ਸੀ. ਮੈਡੀਕਲ ਕਾਲਜ, ਪਾਣੀਪਤ ਵਿਖੇ ਐਮ.ਬੀ.ਬੀ.ਐਸ. ਕੋਰਸ ਵਿਚ ਦਾਖਲਾ ਮਿਲਿਆ ਹੈ। ਜਸਕੀਰਤ ਸਿੰਘ ਸਵਰਗੀ ਮਾਸਟਰ ਪ੍ਰੇਮ ਸਿੰਘ ਚਾਹਲ, ਬਾਹਮਣ ਮਾਜਰਾ ਦਾ ਪੋਤਾ ਹੈ। ਉਸ ਨੇ ਆਪਣੀ ਦਸਵੀਂ ਤੱਕ ਦੀ ਪੜ੍ਹਾਈ ਮਧੁਵਨ ਵਾਟਿਕਾ ਸਕੂਲ ਤੋਂ ਕੀਤੀ, ਜਦਕਿ ਬਾਰ੍ਹਵੀਂ ਦੀ ਪੜ੍ਹਾਈ ਪੀਰ ਬਾਬਾ ਜ਼ਿੰਦਾ ਸਕੂਲ, ਸਿੰਘਪੁਰ ਤੋਂ ਪੂਰੀ ਕੀਤੀ। ਇਸ ਤੋਂ ਬਾਅਦ ਉਸ ਨੇ ਬੀ. ਐਸ. ਸੀ. ਕਾਰਡੀਓਲੋਜੀ ਦੀ ਡਿਗਰੀ ਸਰਸਵਤੀ ਗਰੁੱਪ ਆਫ਼ ਕਾਲਜਿਜ਼ ਤੋਂ ਹਾਸਲ ਕੀਤੀ। ਨੀਟ ਪ੍ਰੀਖਿਆ ਵਿਚ ਮਿਹਨਤ ਅਤੇ ਲਗਨ ਨਾਲ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਮੈਡੀਕਲ ਖੇਤਰ ਵਿਚ ਅਗਲਾ ਕਦਮ ਰੱਖਣ ਵਾਲੇ ਜਸਕੀਰਤ ਸਿੰਘ ਦੀ ਇਸ ਪ੍ਰਾਪਤੀ ਨਾਲ ਪਰਿਵਾਰ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਹੈ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਜਸਕੀਰਤ ਸਿੰਘ ਨੂੰ ਇਸ ਉਪਲਬਧੀ ਲਈ ਵਧਾਈ ਦਿੰਦਿਆਂ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਜਸਕੀਰਤ ਸਿੰਘ ਦੀ ਇਹ ਪ੍ਰਾਪਤੀ ਨੌਜਵਾਨਾਂ ਲਈ ਮਿਹਨਤ, ਲਗਨ ਅਤੇ ਆਪਣੇ ਟੀਚੇ ਪ੍ਰਤੀ ਸਮਰਪਣ ਦੀ ਪ੍ਰੇਰਣਾਦਾਇਕ ਮਿਸਾਲ ਹੈ।
ਪਿਛਲੀ ਖ਼ਬਰ 53 ਮੀਟਿੰਗਾਂ ਬਾਅਦ ਵੀ ਮੰਗਾਂ ਦਾ ਹੱਲ ਨਹੀਂ , ਐੱਨ . ਐੱਚ . ਐੱਮ . ਮੁਲਾਜ਼ਮਾਂ ਨੇ ਵਿਧਾਇਕ ਨੂੰ ਸੌਂਪਿਆ ਮੰਗ - ਪੱਤਰ ਮ... ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ’ ਚ ਪੀਜੀ ਮਾਲਕ ਖ਼ਿਲਾਫ਼ ਵਿਦਿਆਰਥਣ ਨਾਲ ਕਥਿਤ ਛੇੜਛਾੜ ਦਾ ਮਾਮਲਾ ਦਰਜ ਕਥਿਤ ਦੋਸ਼ੀ ਦੋ ਦਿਨਾਂ ਦੇ ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।