ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ’ ਤੇ ਜ਼ਿਲ੍ਹਾ ਯੂਥ ਕਾਂਗਰਸ ਵਲੋਂ ਬਹਿਰਾਮਪੁਰ ਬੇਟ ਵਿਖੇ ਅੱਖਾਂ ਦਾ ਅਤੇ ਮੈਡੀਕਲ ਚੈੱਕਅੱਪ ਕੈਂਪ ਲਗਾਇਆ
ਬੇਲਾ, 2 ਅਕਤੂਬਰ (ਮਨਜੀਤ ਸਿੰਘ ਸੈਣੀ)-ਜ਼ਿਲ੍ਹਾ ਯੂਥ ਕਾਂਗਰਸ ਵਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਸ਼ਹੀਦ ਏ ਆਜ਼ਮ ਸ ਭਗਤ ਸਿੰਘ ਜੀ ਦੇ 119ਵੇ ਜਨਮ ਦਿਨ ਮੌਕੇ ਬਹਿਰਾਮਪੁਰ ਬੇਟ ਵਿਖੇ ਮੁਫ਼ਤ ਅੱਖਾਂ ਦਾ ਅਤੇ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਸਾਬਕਾ ਸਰਪੰਚ ਮਨਮੋਹਨ ਸਿੰਘ ਰਾਣਾ ਤੌਰ ’ਤੇ ਕੀਤਾ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਰੂਪਨਗਰ ਇਕਾਈ ਦੇ ਪ੍ਰਧਾਨ ਜਗਜੀਤ ਕੁਮਾਰ ਜੱਗੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਸਮਾਜ ਸੇਵੀ ਪ੍ਰਦੀਪ ਸਿੰਘ ਫਸਿਆਂ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਜ਼ਿਲ੍ਹਾ ਯੂਥ ਕਾਂਗਰਸ ਵੱਲੋਂ ਸਰਬੱਤ ਦਾ ਭਲਾ ਟਰੱਸਟ ਦੇ ਐੱਸ ਪੀ ਸਿੰਘ ਓਬਰਾਏ ਦੇ ਸਹਿਯੋਗ ਨਾਲ ਕੈਂਪ ਲਗਾਇਆ ਗਿਆ, ਜਿਸ ਵਿਚ ਅੱਖਾਂ, ਹੱਡੀਆਂ, ਦਿਲ, ਈ.
ਬੇਲਾ, 2 ਅਕਤੂਬਰ (ਮਨਜੀਤ ਸਿੰਘ ਸੈਣੀ)-ਜ਼ਿਲ੍ਹਾ ਯੂਥ ਕਾਂਗਰਸ ਵਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਸ਼ਹੀਦ ਏ ਆਜ਼ਮ ਸ ਭਗਤ ਸਿੰਘ ਜੀ ਦੇ 119ਵੇ ਜਨਮ ਦਿਨ ਮੌਕੇ ਬਹਿਰਾਮਪੁਰ ਬੇਟ ਵਿਖੇ ਮੁਫ਼ਤ ਅੱਖਾਂ ਦਾ ਅਤੇ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਸਾਬਕਾ ਸਰਪੰਚ ਮਨਮੋਹਨ ਸਿੰਘ ਰਾਣਾ ਤੌਰ ’ਤੇ ਕੀਤਾ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਰੂਪਨਗਰ ਇਕਾਈ ਦੇ ਪ੍ਰਧਾਨ ਜਗਜੀਤ ਕੁਮਾਰ ਜੱਗੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਸਮਾਜ ਸੇਵੀ ਪ੍ਰਦੀਪ ਸਿੰਘ ਫਸਿਆਂ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਜ਼ਿਲ੍ਹਾ ਯੂਥ ਕਾਂਗਰਸ ਵੱਲੋਂ ਸਰਬੱਤ ਦਾ ਭਲਾ ਟਰੱਸਟ ਦੇ ਐੱਸ ਪੀ ਸਿੰਘ ਓਬਰਾਏ ਦੇ ਸਹਿਯੋਗ ਨਾਲ ਕੈਂਪ ਲਗਾਇਆ ਗਿਆ, ਜਿਸ ਵਿਚ ਅੱਖਾਂ, ਹੱਡੀਆਂ, ਦਿਲ, ਈ.ਸੀ.ਜੀ. ਬੀਪੀ ਸ਼ੂਗਰ, ਦੇ 650 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਐਨਕਾਂ, ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਅੱਖਾਂ ਦੇ ਅਪ੍ਰੇਸ਼ਨ ਅਤੇ ਲੈਨਜ ਵੀ ਮੁਫ਼ਤ ਪਾਏ ਜਾਣਗੇ। ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਡਾਕਟਰਾਂ, ਟਰੱਸਟ ਦੇ ਰੂਪਨਗਰ ਇਕਾਈ ਦੇ ਅਹੁਦੇਦਾਰਾਂ, ਸਹਿਯੋਗੀਆਂ ਦਾ ਸਨਮਾਨ ਕੀਤਾ ਜ਼ਿਲ੍ਹਾ ਯੂਥ ਕਾਂਗਰਸ ਅਤੇ ਐਸ ਪੀ ਸਿੰਘ ਓਬਰਾਏ ਦੇ ਉੱਦਮਾਂ ਦੀ ਸਰਹਾਨਾ ਕਰਦਿਆਂ ਦੱਸਿਆ ਕਿ ਮਰੀਜ਼ਾਂ ਦੀਆਂ ਅੱਖਾਂ ਦੇ ਅਪ੍ਰੇਸ਼ਨ ਵੀ ਮੁਫ਼ਤ ਕੀਤੇ ਜਾਣਗੇ। ਇਸ ਮੌਕੇ ਜ਼ਿਲ੍ਹਾ ਯੂਥ ਕਾਂਗਰਸ ਦੇ ਜਨਰਲ ਸਕੱਤਰ ਸਾਹਿਲ ਰਾਣਾ ਨੇ ਆਏ ਮਹਿਮਾਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਰਾਣਾ ਮਨਮੋਹਨ ਸਿੰਘ, ਡਾ ਦੌਲਤ ਰਾਮ, ਜਗਤਾਰ ਸਿੰਘ, ਪ੍ਰਦੀਪ ਸਿੰਘ, ਸਾਹਿਲ ਰਾਣਾ, ਸਹਿ ਇੰਚਾਰਜ ਭਰਤ ਸ਼ੰਕਰ ਜੋਸ਼ੀ , ਪਰਮਿੰਦਰ ਸਿੰਘ ਜ/ਸ ਸੰਗਠਨ, ਜਸਪਾਲ ਰਾਣਾ, ਅਸ਼ੋਕ ਰਾਣਾ, ਲਾਲ ਸਿੰਘ ਟੱਪਰੀਆਂ, ਮਨਦੀਪ ਸਿੰਘ ਮਨਪ੍ਰੀਤ ਸਿੰਘ ਫਸੇ, ਸਰਬਜੀਤ ਸਿੰਘ, ਤਰਸੇਮ ਸਿੰਘ, ਹੈਪੀ ਸਰਪੰਚ ਕਾਹਨਪੁਰ, ਸਰਪੰਚ ਸੋਮ ਸਿੰਘ ਫ਼ਤਿਹਪੁਰ, ਕਮਲ ਕੋਟਲਾ ਸੁਰਮੁੱਖ ਸਿੰਘ, ਅਜੈਬ ਸੀ ਸਲਾਹਪੁਰ, ਬਲਜਿੰਦਰ ਸਿੰਘ, ਹਰਪ੍ਰੀਤ ਸਿੰਘ ਘਨਸ਼ਾਮ ਨਿੱਕਾ, ਸਵਰਨ ਸਿੰਘ, ਗਿਆਨ ਚੰਦ, ਜੀ ਐਸ ਓਬਰਾਏ, ਗਗਨਦੀਪ ਸਿੰਘ ਆਦਿ ਹਾਜ਼ਰ ਸਨ।