14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸਨਾਤਨ ਧਰਮ ਰਾਮ - ਲੀਲ੍ਹਾ ’ ਚ ਸੀਤਾ ਸਵੰਬਰ , ਮਕਬਰਾ ਗਰਾਊਂਡ ’ ਚ ਤਾੜਕਾ ਵਧ ਤੇ ਅਹਿੱਲਿਆ ਉੱਧਾਰ ਦਾ ਮੰਚਨ

ਰੂਪਨਗਰ, 13 ਅਕਤੂਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਵਿਖੇ ਰਾਮ-ਲੀਲ੍ਹਾ ਦੇ ਤੀਜੇ ਦਿਨ ਵੱਖ-ਵੱਖ ਥਾਵਾਂ ’ਤੇ ਕਰਵਾਏ ਗਏ ਧਾਰਮਿਕ ਸਮਾਗਮਾਂ ਦੌਰਾਨ ਕਲਾਕਾਰਾਂ ਨੇ ਰਾਮਾਇਣ ਦੇ ਪ੍ਰਸੰਗਾਂ ਦਾ ਜੀਵਤ ਮੰਚਨ ਕੀਤਾ। ਸ੍ਰੀ ਸਨਾਤਨ ਧਰਮ ਰਾਮ-ਲੀਲ੍ਹਾ ਗਰਾਊਂਡ ਅਤੇ ਮਕਬਰਾ ਗਰਾਊਂਡ ਵਿਖੇ ਹੋਏ ਸਮਾਗਮਾਂ ਵਿਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ।

ਅਜੀਤ ਡੈਸਕ 14-10-2026
ਰੂਪਨਗਰ, 13 ਅਕਤੂਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਵਿਖੇ ਰਾਮ-ਲੀਲ੍ਹਾ ਦੇ ਤੀਜੇ ਦਿਨ ਵੱਖ-ਵੱਖ ਥਾਵਾਂ ’ਤੇ ਕਰਵਾਏ ਗਏ ਧਾਰਮਿਕ ਸਮਾਗਮਾਂ ਦੌਰਾਨ ਕਲਾਕਾਰਾਂ ਨੇ ਰਾਮਾਇਣ ਦੇ ਪ੍ਰਸੰਗਾਂ ਦਾ ਜੀਵਤ ਮੰਚਨ ਕੀਤਾ। ਸ੍ਰੀ ਸਨਾਤਨ ਧਰਮ ਰਾਮ-ਲੀਲ੍ਹਾ ਗਰਾਊਂਡ ਅਤੇ ਮਕਬਰਾ ਗਰਾਊਂਡ ਵਿਖੇ ਹੋਏ ਸਮਾਗਮਾਂ ਵਿਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਸਨਾਤਨ ਧਰਮ ਰਾਮ-ਲੀਲ੍ਹਾ ’ਚ ਸੀਤਾ ਸਵੰਬਰ ਦਾ ਮੰਚਨ-ਸ੍ਰੀ ਸਨਾਤਨ ਧਰਮ ਰਾਮ-ਲੀਲ੍ਹਾ ਕਮੇਟੀ (ਰਜਿ.) ਵਲੋਂ ਸ੍ਰੀ ਰਾਮ-ਲੀਲ੍ਹਾ ਗਰਾਊਂਡ ਵਿਖੇ ਕਰਵਾਈ ਜਾ ਰਹੀ ਰਾਮ-ਲੀਲ੍ਹਾ ਦੇ ਤੀਜੇ ਦਿਨ ਦਾ ਉਦਘਾਟਨ ਡਾ. ਰਾਜੀਵ ਅਗਰਵਾਲ ਅਤੇ ਯੂਥ ਕਾਂਗਰਸ ਆਗੂ ਜਤਿੰਦਰ ਢਿੱਲੋਂ ਨੇ ਸਾਂਝੇ ਤੌਰ ’ਤੇ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਭਗਵਾਨ ਸ੍ਰੀ ਰਾਮ ਦੀ ਆਰਤੀ ਨਾਲ ਹੋਈ। ਇਸ ਮੌਕੇ ਤਾੜਕਾ ਵਧ, ਅਹਿੱਲਿਆ ਉੱਧਾਰ, ਸੀਤਾ ਸਵੰਬਰ, ਲਕਸ਼ਮਣ-ਜਨਕ ਸੰਵਾਦ ਅਤੇ ਪਰਸ਼ੁਰਾਮ-ਲਕਸ਼ਮਣ ਸੰਵਾਦ ਦੇ ਦ੍ਰਿਸ਼ ਪੇਸ਼ ਕੀਤੇ ਗਏ। ਕਲਾਕਾਰਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਕਮੇਟੀ ਦੇ ਪ੍ਰਧਾਨ ਅਸ਼ਵਨੀ ਕੁਮਾਰ ਸਮੇਤ ਹੋਰ ਅਹੁਦੇਦਾਰ, ਮੈਂਬਰ ਅਤੇ ਸ਼ਹਿਰ ਵਾਸੀ ਹਾਜ਼ਰ ਸਨ। ਮਕਬਰਾ ਗਰਾਊਂਡ ’ਚ ਤਾੜਕਾ ਵਧ ਤੇ ਅਹਿੱਲਿਆ ਉੱਧਾਰ-ਸ੍ਰੀ ਹਨੂੰਮਾਨ ਮੰਦਰ ਮਹਾਵੀਰ ਦਲ ਵਲੋਂ ਮਕਬਰਾ ਗਰਾਊਂਡ ਵਿਖੇ ਕਰਵਾਈ ਜਾ ਰਹੀ ਰਾਮ-ਲੀਲ੍ਹਾ ਦੇ ਤੀਜੇ ਦਿਨ ਦਾ ਉਦਘਾਟਨ ਅਸ਼ੋਕ ਕੁਮਾਰ ਸ਼ਰਮਾ, ਰਾਜੇਸ਼ ਕੁਮਾਰ ਭੋਲਾ ਅਤੇ ਬੌਬੀ ਜੀ ਨੇ ਰਿਬਨ ਕੱਟ ਕੇ ਕੀਤਾ। ਕਮੇਟੀ ਵਲੋਂ ਮੁੱਖ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਮੰਚ ’ਤੇ ਰਾਜਾ ਦਸ਼ਰਥ ਦਾ ਦਰਬਾਰ, ਤਾੜਕਾ ਵਧ, ਮਾਰੀਚ-ਸੁਬਾਹੂ ਪ੍ਰਸੰਗ ਅਤੇ ਅਹਿੱਲਿਆ ਉੱਧਾਰ ਸਮੇਤ ਹੋਰ ਦ੍ਰਿਸ਼ ਪੇਸ਼ ਕੀਤੇ ਗਏ। ਸ੍ਰੀ ਰਾਮ ਵਲੋਂ ਤਾੜਕਾ ਦਾ ਵਧ ਕਰਨ ਅਤੇ ਅਹਿੱਲਿਆ ਦੇ ਉੱਧਾਰ ਦੇ ਦ੍ਰਿਸ਼ਾਂ ਨੇ ਦਰਸ਼ਕਾਂ ਦਾ ਧਿਆਨ ਖਿੱਚਿਆ। ਇਸ ਮੌਕੇ ਰਾਮ-ਲੀਲ੍ਹਾ ਕਮੇਟੀ ਦੇ ਪ੍ਰਧਾਨ ਯੋਗੇਸ਼ ਗੁਪਤਾ ਅਤੇ ਮਹਾਵੀਰ ਦਲ ਦੇ ਪ੍ਰਧਾਨ ਕਪਿਲ ਦੇਵ ਸ਼ਰਮਾ ਨੇ ਮਹਿਮਾਨਾਂ ਅਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਪਰਿਵਾਰਾਂ ਸਮੇਤ ਰਾਮ-ਲੀਲ੍ਹਾ ਦੇਖਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਕਿਸਾਨੀ ਮੰਗਾ ਸਬੰਧੀ ਅੱਜ ਦਿੱਤਾ ਜਾਵੇਗਾ ਮੰਗ-ਪੱਤਰ ਅਗਲੀ ਖ਼ਬਰ ਜਟਾਣਾ ਵਿਖੇ ਚਾਰ ਰੋਜ਼ਾ ਕਥਾ ਸਮਾਗਮ ਕਰਾਏ ਭਾਈ ਗੁਰਬਾਜ਼ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਕੀਤੇ 52 ਹੁਕਮਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।