14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਰੋਟਰੀ ਕਲੱਬ ਰੂਪਨਗਰ ਵਲੋਂ ਲਿਟਲ ਮਿਲੇਨੀਅਮ ਸਕੂਲ ’ ਚ ਮੁਫ਼ਤ ਦੰਦਾਂ ਦਾ ਜਾਂਚ ਕੈਂਪ ਬੱਚਿਆਂ, ਮਾਪਿਆਂ ਤੇ ਸਟਾਫ਼ ਦੇ ਦੰਦਾਂ ਦੀ ਜਾਂਚ ਕਰਕੇ ਬੁਰਸ਼ ਕਰਨ ਦੇ ਸਹੀ ਤਰੀਕਿਆਂ ਬਾਰੇ ਕੀਤਾ ਜਾਗਰੂਕ

ਰੂਪਨਗਰ, 13 ਅਕਤੂਬਰ (ਸਤਨਾਮ ਸਿੰਘ ਸੱਤੀ)-ਰੋਟਰੀ ਕਲੱਬ ਰੂਪਨਗਰ ਵਲੋਂ ਲਿਟਲ ਮਿਲੇਨੀਅਮ ਮੌਂਟੇਸਰੀ ਸਕੂਲ ਵਿਖੇ ਮੁਫ਼ਤ ਦੰਦਾਂ ਦਾ ਜਾਂਚ ਕੈਂਪ ਲਗਾਇਆ ਗਿਆ। ਇਸ ਦੌਰਾਨ ਸਕੂਲ ਦੇ ਛੋਟੇ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਸਟਾਫ਼ ਦੇ ਦੰਦਾਂ ਦੀ ਜਾਂਚ ਕੀਤੀ ਗਈ।

ਅਜੀਤ ਡੈਸਕ 14-10-2026
ਰੂਪਨਗਰ, 13 ਅਕਤੂਬਰ (ਸਤਨਾਮ ਸਿੰਘ ਸੱਤੀ)-ਰੋਟਰੀ ਕਲੱਬ ਰੂਪਨਗਰ ਵਲੋਂ ਲਿਟਲ ਮਿਲੇਨੀਅਮ ਮੌਂਟੇਸਰੀ ਸਕੂਲ ਵਿਖੇ ਮੁਫ਼ਤ ਦੰਦਾਂ ਦਾ ਜਾਂਚ ਕੈਂਪ ਲਗਾਇਆ ਗਿਆ। ਇਸ ਦੌਰਾਨ ਸਕੂਲ ਦੇ ਛੋਟੇ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਸਟਾਫ਼ ਦੇ ਦੰਦਾਂ ਦੀ ਜਾਂਚ ਕੀਤੀ ਗਈ। ਵਾਹੀ ਡੈਂਟਲ ਕਲੀਨਿਕ ਦੀ ਮਾਹਿਰ ਟੀਮ, ਜਿਸ ਵਿਚ ਰੋਟੇਰੀਅਨ ਡਾ. ਅੰਕੁਰ ਵਾਹੀ, ਡਾ. ਅਨਮੋਲ ਅਤੇ ਡਾ. ਜਸਪਿੰਦਰ ਸ਼ਾਮਲ ਸਨ, ਨੇ ਜਾਂਚ ਦੇ ਨਾਲ ਬੱਚਿਆਂ ਨੂੰ ਦੰਦਾਂ ਦੀ ਸਫ਼ਾਈ, ਬੁਰਸ਼ ਕਰਨ ਦੇ ਸਹੀ ਤਰੀਕਿਆਂ ਅਤੇ ਸਿਹਤਮੰਦ ਖੁਰਾਕ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਬੱਚਿਆਂ ਨੂੰ ਮੁਫ਼ਤ ਟੂਥਬੁਰਸ਼ ਅਤੇ ਟੂਥਪੇਸਟ ਵੀ ਵੰਡੇ ਗਏ। ਸਕੂਲ ਦੀਆਂ ਮੁੱਖ ਅਧਿਆਪਕਾਵਾਂ ਮਮਤਾ ਤਰੇਹਨ ਅਤੇ ਸ਼ਿਲਪਾ ਭੱਲਾ ਨੇ ਇਸ ਉਪਰਾਲੇ ਲਈ ਰੋਟਰੀ ਕਲੱਬ ਦਾ ਧੰਨਵਾਦ ਕੀਤਾ। ਕਲੱਬ ਦੇ ਪ੍ਰਧਾਨ ਰੋਟੇਰੀਅਨ ਗਗਨ ਸੈਣੀ ਨੇ ਕਿਹਾ ਕਿ ਬੱਚਿਆਂ ਦੀ ਸਿਹਤ ਸੰਭਾਲ ਅਤੇ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਲਈ ਅਜਿਹੇ ਕੈਂਪ ਮਹੱਤਵਪੂਰਨ ਹਨ। ਇਸ ਮੌਕੇ ਸਾਬਕਾ ਪ੍ਰਧਾਨ ਅਮਰ ਰਾਜ ਸੈਣੀ, ਗੁਰਪ੍ਰੀਤ ਸਿੰਘ, ਡਾ. ਅੰਕੁਰ ਵਾਹੀ, ਰੋਹਿਤ ਤਰੇਹਨ ਅਤੇ ਕਲੱਬ ਦੇ ਸਕੱਤਰ ਅਸ਼ੋਕ ਚੱਢਾ ਸਮੇਤ ਹੋਰ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਸਫ਼ਾਈ ਪੰਦ੍ਹਰਵਾੜੇ ਦੇ ਦਾਅਵੇ ਠੁਸ , ਰੂਪਨਗਰ ਬਾਈਪਾਸ ਬਣਿਆ ਕੂੜੇ ਦਾ ਵੱਡਾ ਡੰਪ ਬਦਬੂ ਕਾਰਨ ਸਕੂਲ-ਹਸਪਤਾਲ ਜਾਣ ਵਾਲੇ ਲੋ... ਅਗਲੀ ਖ਼ਬਰ ਲਓ ਜੀ , ਜੰਗਲਾਂ ਦੀ ਰਖਵਾਲੀ ਵਾਲਾ ਜੰਗਲਾਤ ਵਿਭਾਗ ਹੀ ਅਫ਼ਸਰਸ਼ਾਹੀ ਅਤੇ ਰਸੂਖਵਾਨਾ ਲੋਕਾਂ ’ ਤੇ ਹੋਇਆ ਪੂਰਾ ਮਿਹਰਬਾਨ ਵਾਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।