16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਰੂਪਨਗਰ ਨੇੜੇ 18 ਸਾਲਾ ਨੌਜਵਾਨ ਦੀ ਭੇਤਭਰੇ ਹਾਲਾਤ ’ ਚ ਮੌਤ , ਪਰਿਵਾਰ ਵਲੋਂ ਕਤਲ ਦਾ ਸ਼ੱਕ ਸਿਰ ’ਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ; ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ

ਰੂਪਨਗਰ, 15 ਅਕਤੂਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਨੇੜਲੇ ਪਿੰਡ ਸੁਖਰਾਮਪੁਰ ਟੱਪਰੀਆਂ ਦੇ 18 ਸਾਲਾਂ ਨੌਜਵਾਨ ਮਹਿਕਦੀਪ ਸਿੰਘ ਪੁੱਤਰ ਦੇਸ਼ ਦੀਪਕ ਦੀ ਭੇਤਭਰੇ ਹਾਲਾਤਾਂ ਵਿਚ ਮੌਤ ਹੋ ਗਈ। ਪਰਿਵਾਰ ਨੇ ਹਾਦਸੇ ਦੀ ਬਜਾਏ ਕਤਲ ਹੋਣ ਦਾ ਸ਼ੱਕ ਜਤਾਉਂਦਿਆਂ ਪੁਲਿਸ ਤੋਂ ਨਿਰਪੱਖ ਜਾਂਚ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।

ਅਜੀਤ ਡੈਸਕ 16-10-2026
ਰੂਪਨਗਰ, 15 ਅਕਤੂਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਨੇੜਲੇ ਪਿੰਡ ਸੁਖਰਾਮਪੁਰ ਟੱਪਰੀਆਂ ਦੇ 18 ਸਾਲਾਂ ਨੌਜਵਾਨ ਮਹਿਕਦੀਪ ਸਿੰਘ ਪੁੱਤਰ ਦੇਸ਼ ਦੀਪਕ ਦੀ ਭੇਤਭਰੇ ਹਾਲਾਤਾਂ ਵਿਚ ਮੌਤ ਹੋ ਗਈ। ਪਰਿਵਾਰ ਨੇ ਹਾਦਸੇ ਦੀ ਬਜਾਏ ਕਤਲ ਹੋਣ ਦਾ ਸ਼ੱਕ ਜਤਾਉਂਦਿਆਂ ਪੁਲਿਸ ਤੋਂ ਨਿਰਪੱਖ ਜਾਂਚ ਅਤੇ ਇਨਸਾਫ਼ ਦੀ ਮੰਗ ਕੀਤੀ ਹੈ। ਮ੍ਰਿਤਕ ਦੀ ਮਾਤਾ ਅਨੁਸਾਰ, ਮਹਿਕਦੀਪ ਆਪਣੇ ਦੋਸਤ ਨਾਲ ਘਰੋਂ ਗਿਆ ਸੀ। ਕਰੀਬ ਅੱਧੇ ਘੰਟੇ ਬਾਅਦ ਉਸ ਦੇ ਜ਼ਖ਼ਮੀ ਹਾਲਤ ਵਿਚ ਸੜਕ ’ਤੇ ਪਏ ਹੋਣ ਦੀ ਸੂਚਨਾ ਮਿਲੀ। ਪਰਿਵਾਰ ਨੇ ਦੱਸਿਆ ਕਿ ਉਸ ਦੇ ਸਿਰ ’ਤੇ ਡੂੰਘੀਆਂ ਸੱਟਾਂ ਸਨ ਅਤੇ ਕਮਰ ਨੇੜੇ ਵੀ ਸੱਟ ਦਾ ਨਿਸ਼ਾਨ ਸੀ, ਜਿਸ ਕਾਰਨ ਉਨ੍ਹਾਂ ਨੂੰ ਕਤਲ ਦਾ ਸ਼ੱਕ ਹੈ। ਮ੍ਰਿਤਕ ਦੇ ਮਾਮੇ ਨੇ ਦੱਸਿਆ ਕਿ ਪਰਿਵਾਰ ਨੇ ਪੁਲਿਸ ਕੋਲ ਪਹੁੰਚ ਕਰਕੇ ਇਨਸਾਫ਼ ਦੀ ਮੰਗ ਕੀਤੀ ਹੈ। ਉੱਧਰ, ਮ੍ਰਿਤਕ ਦੇ ਨਾਲ ਮੌਜੂਦ ਦੋਸਤ ਨੇ ਦਾਅਵਾ ਕੀਤਾ ਕਿ ਰਸਤੇ ਵਿਚ ਕਿਸੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰੀ ਸੀ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ ਅਤੇ ਉਸ ਨੂੰ ਹਸਪਤਾਲ ਵਿਚ ਹੋਸ਼ ਆਇਆ। ਥਾਣਾ ਸਿਟੀ ਦੇ ਐਸ.ਐਚ.ਓ. ਪਵਨ ਚੌਧਰੀ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ।
ਪਿਛਲੀ ਖ਼ਬਰ ਪ੍ਰਬੰਧਕਾਂ ਨਾਲ ਤਮਗਾ ਜਿੱਤਣ ਵਾਲੀ ਖਿਡਾਰਨ। ਅਗਲੀ ਖ਼ਬਰ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਫੂਲ ਕਲਾਂ ਵਿਖੇ ਕਿਸਾਨ ਮੇਲਾ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।