ਨਹੀਂ ਰਹੇ ਪਿੰਡ ਕੋਟਲਾ ਦੇ ਤਰਸੇਮ ਲਾਲ ਫ਼ੌਜੀ
ਸ੍ਰੀ ਅਨੰਦਪੁਰ ਸਾਹਿਬ, 18 ਅਕਤੂਬਰ (ਜੇ ਐਸ ਨਿੱਕੂਵਾਲ)-ਇੱਥੋਂ ਨੇੜਲੇ ਪਿੰਡ ਕੋਟਲਾ ਨਾਲ ਸਬੰਧਿਤ ਸਰਕਾਰੀ ਅਨਾਜ ਦਾ ਡੀਪੂ ਚਲਾਉਣ ਵਾਲੇ ਭਾਰਤੀ ਫ਼ੌਜ ਤੋਂ ਸੇਵਾ ਮੁਕਤ ਹੋਏ ਤਰਸੇਮ ਲਾਲ ਫ਼ੌਜੀ (85) ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ। ਦੱਸਣਯੋਗ ਹੈ ਕਿ ਉਹ ਆਪਣੇ ਪਿੱਛੇ ਪਤਨੀ ਪ੍ਰੀਤਮ ਕੌਰ ਤੋਂ ਇਲਾਵਾ ਤਿੰਨ ਪੁੱਤਰਾਂ ਸੁਰਿੰਦਰਪਾਲ ਸਿੰਘ ਮਨਜੀਤ ਸਿੰਘ ਅਤੇ ਜਸਵੀਰ ਸਿੰਘ ਦਾ ਹੱਸਦਾ ਵਸਦਾ ਪਰਿਵਾਰ ਛੱਡ ਗਏ ਹਨ।
ਅਜੀਤ ਡੈਸਕ
19-10-2026