ਅਵਾਨਕੋਟ ’ ਚ 5 ਵਾਂ ਵਿਸ਼ਾਲ ਭਗਵਤੀ ਜਾਗਰਣ ਅੱਜ ਕੈਬਨਿਟ ਮੰਤਰੀ ਬੈਂਸ ਨੇ ਕੀਤਾ ਪੋਸਟਰ ਜਾਰੀ
ਭਰਤਗੜ੍ਹ, 18 ਅਕਤੂਬਰ (ਜਸਬੀਰ ਸਿੰਘ ਬਾਵਾ)-ਅਵਾਨਕੋਟ ’ਚ 19 ਅਕਤੂਬਰ ਨੂੰ ਰਾਤੀਂ 9 ਵਜੇ ਤੋਂ ਹੋ ਰਹੇ ਵਿਸ਼ਾਲ ਭਗਵਤੀ ਜਾਗਰਣ ਸਬੰਧੀ ਪੋਸਟਰ ਪ੍ਰਬੰਧਕਾਂ ਨੇ ਪੰਜਾਬ ਦੇ ਸਿੱਖਿਆ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਕੋਲੋਂ ਜਾਰੀ ਕਰਵਾ ਕੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਪੁੱਜਣ ਲਈ ਸੱਦਾ ਵੀ ਦਿੱਤਾ। ਪ੍ਰਬੰਧਕਾਂ ’ਚ ਸੀਤਾ ਰਾਮ ਅਵਾਨਕੋਟ, ਪ੍ਰਧਾਨ ਬਲਵਿੰਦਰ ਸਿੰਘ, ਜਤਿੰਦਰ ਮੋਨੂੰ ਨੇ ਦੱਸਿਆ ਕਿ ਜਾਗਰਣ ਦੌਰਾਨ ਧੀਮਾਨ ਸਿਸਟਰਜ ਗੋਬਿੰਦਗੜ੍ਹ ਸੰਗਤ ਨੂੰ ਭਜਨ ਬੰਦਗੀ ਕਰਵਾਉਣਗੇ, ਸਮੂਹ ਇਲਾਕਾ ਵਾਸੀ ਸਮਾਗਮ ਦੌਰਾਨ ਭਰਵੀਂ ਸ਼ਮੂਲੀਅਤ ਕਰਕੇ ਪ੍ਰਬੰਧਕਾਂ ਅਤੇ ਵਸਨੀਕਾਂ ਨੂੰ ਸਹਿਯੋਗ ਕਰਨ।
ਅਜੀਤ ਡੈਸਕ
19-10-2026