ਰਮਨ ਸ਼ਰਮਾ ਦੀ ਨਿਯੁਕਤੀ ਨਾਲ ਨੰਗਲ ਦੀ ਭਾਜਪਾ ਸਿਆਸਤ ’ ਚ ਵਧੀ ਹਲਚਲ ਬ੍ਰਾਹਮਣ ਸਭਾ ਨੇ ਕੀਤਾ ਸਵਾਗਤ; ਨਵੀਂ ਜ਼ਿੰਮੇਵਾਰੀ ਨੂੰ ਇਲਾਕੇ ਦੇ ਸਿਆਸੀ ਪ੍ਰਭਾਵ ਨਾਲ ਜੋੜ ਕੇ ਦੇਖਿਆ ਜਾ ਰਿਹੈ
ਨੰਗਲ, 22 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਵਿਸ਼ਵ ਸਨਾਤਨ ਧਰਮ ਸਭਾ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਅਤੇ ਨੰਗਲ ਬ੍ਰਾਹਮਣ ਸਭਾ ਦੇ ਪ੍ਰਧਾਨ ਰਮਨ ਸ਼ਰਮਾ ਨੂੰ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਰੋਪੜ ਦਾ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ਨਾਲ ਨੰਗਲ ਦੀ ਸਿਆਸੀ ਸਰਗਰਮੀ ਨੂੰ ਨਵਾਂ ਹੁਲਾਰਾ ਮਿਲਿਆ ਹੈ। ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵਿਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਰਮਨ ਸ਼ਰਮਾ ਨੂੰ ਪਾਰਟੀ ਸੰਗਠਨ ਵਿਚ ਅਹਿਮ ਜ਼ਿੰਮੇਵਾਰੀ ਮਿਲਣ ਨੂੰ ਇਲਾਕੇ ਵਿਚ ਭਾਜਪਾ ਦੇ ਜਥੇਬੰਦਕ ਪਸਾਰ ਦੇ ਪੱਖ ਤੋਂ ਵੀ ਦੇਖਿਆ ਜਾ ਰਿਹਾ ਹੈ।
ਅਜੀਤ ਡੈਸਕ
23-10-2026