22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਮੁਲਾਜ਼ਮ ਮੰਗਾਂ ਲਈ ਇੰਟਕ ਤੇ ਸਾਂਝਾ ਮੋਰਚਾ ਨੇ ਬੀ . ਬੀ . ਐੱਮ . ਬੀ . ਚੇਅਰਮੈਨ ਕੋਲ ਚੁੱਕੀ ਆਵਾਜ਼ ਕੁਆਰਟਰਾਂ ਦੇ ਛੇ ਗੁਣਾ ਵਧੇ ਕਿਰਾਏ ਦੀ ਸਮੀਖਿਆ

ਨੰਗਲ, 22 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਅਤੇ ਸਾਂਝਾ ਮੋਰਚਾ ਨੇ ਬੀ. ਬੀ.

ਅਜੀਤ ਡੈਸਕ 23-10-2026
ਨੰਗਲ, 22 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਅਤੇ ਸਾਂਝਾ ਮੋਰਚਾ ਨੇ ਬੀ.ਬੀ.ਐਮ.ਬੀ. ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਲੰਬਿਤ ਮੰਗਾਂ ਦੇ ਹੱਲ ਲਈ ਆਵਾਜ਼ ਬੁਲੰਦ ਕਰਦਿਆਂ ਬੋਰਡ ਦੇ ਚੇਅਰਮੈਨ ਇੰਜੀਨੀਅਰ ਮਨੋਜ ਤ੍ਰਿਪਾਠੀ ਨਾਲ ਸਤਲੁਜ ਸਦਨ ਵਿਖੇ ਅਹਿਮ ਮੀਟਿੰਗ ਕੀਤੀ। ਯੂਨੀਅਨ ਨੇ ਕੁਆਰਟਰਾਂ ਦੇ ਵਧੇ ਕਿਰਾਏ, ਇੰਨਸੈਂਟਿਵ, ਐਡਹਾਕ ਤਰੱਕੀਆਂ, ਕੰਟਰੈਕਟ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਖ਼ਾਲੀ ਅਸਾਮੀਆਂ ਭਰਨ ਅਤੇ ਪੈਨਸ਼ਨਰਾਂ ਨੂੰ ਕੈਸ਼ਲੈਸ ਇਲਾਜ ਦੀ ਸਹੂਲਤ ਦੇਣ ਵਰਗੇ ਮੁੱਦੇ ਪ੍ਰਮੁੱਖਤਾ ਨਾਲ ਉਠਾਏ। ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਅਤੇ ਸਾਂਝਾ ਮੋਰਚਾ ਦੇ ਪ੍ਰਧਾਨ ਸਤਨਾਮ ਸਿੰਘ ਲਾਦੀ ਨੇ ਦੱਸਿਆ ਕਿ ਨੰਗਲ ਵਿਚ ਬੀ.ਬੀ.ਐਮ.ਬੀ. ਦੇ ਕੁਆਰਟਰਾਂ ਦੇ ਕਿਰਾਏ ਵਿਚ ਛੇ ਗੁਣਾ ਤੱਕ ਕੀਤੇ ਵਾਧੇ ਦੀ ਮੁੜ ਸਮੀਖਿਆ ਕਰਨ ਲਈ ਚੇਅਰਮੈਨ ਨੇ ਸਹਿਮਤੀ ਦਿੱਤੀ ਹੈ। ਮੁਲਾਜ਼ਮਾਂ ਨੂੰ ਇੰਨਸੈਂਟਿਵ ਦੇਣ ਦੇ ਮਾਮਲੇ ’ਤੇ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਦੀ ਗੱਲ ਵੀ ਕਹੀ ਗਈ। ਤਰੱਕੀਆਂ ਤੇ ਰੈਗੂਲਰ ਕਰਨ ਦਾ ਮੁੱਦਾ ਵੀ ਉੱਠਿਆ-ਲੰਬਿਤ ਐਡਹਾਕ ਤਰੱਕੀਆਂ ਅਤੇ ਕੰਟਰੈਕਟ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਦੀਵਾਲੀ ਤੋਂ ਪਹਿਲਾਂ ਮੀਟਿੰਗ ਕਰਕੇ ਲੋੜੀਂਦੇ ਹੁਕਮ ਜਾਰੀ ਕਰਨ ਬਾਰੇ ਵਿਚਾਰ ਹੋਇਆ। ਖ਼ਾਲੀ ਅਸਾਮੀਆਂ ਭਰਨ, ਸੋਧੇ ਤਨਖ਼ਾਹ ਸਕੇਲਾਂ ਅਤੇ 2016 ਨਾਲ ਸਬੰਧਿਤ ਬਕਾਏ ਦੀ ਅਗਲੀ ਕਿਸ਼ਤ ਇਕੱਠੀ ਦੇਣ ਦੀ ਮੰਗ ਵੀ ਰੱਖੀ ਗਈ। ਦੂਜੇ ਰਾਜਾਂ ਦੇ ਮੁਲਾਜ਼ਮਾਂ ਨੂੰ ਵਾਪਸ ਭੇਜਣ ਦੀ ਨੀਤੀ ਦੀ ਸਮੀਖਿਆ ਅਤੇ ਪੈਨਸ਼ਨਰਾਂ ਤੇ ਪਰਿਵਾਰਕ ਪੈਨਸ਼ਨਰਾਂ ਲਈ ਕੈਸ਼ਲੈੱਸ ਮੈਡੀਕਲ ਸਹੂਲਤ ਬਾਰੇ ਵੀ ਚਰਚਾ ਹੋਈ। ਡੇਲੀਵੇਜਿਜ਼ ਮੁਲਾਜ਼ਮਾਂ ਨੂੰ ਸਾਲ ਭਰ ਕੰਮ ਦੇਣ ਲਈ 28 ਅਕਤੂਬਰ ਨੂੰ ਚੇਅਰਮੈਨ ਅਤੇ ਮੁੱਖ ਇੰਜੀਨੀਅਰਾਂ ਦੀ ਮੀਟਿੰਗ ਤੈਅ ਕੀਤੀ ਗਈ। ਮੀਟਿੰਗ ਵਿਚ ਬੀ.ਬੀ.ਐਮ.ਬੀ. ਦੇ ਮੈਂਬਰਾਂ, ਸੀਨੀਅਰ ਅਧਿਕਾਰੀਆਂ ਅਤੇ ਯੂਨੀਅਨ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।
ਪਿਛਲੀ ਖ਼ਬਰ ਨੂਰਪੁਰ ਬੇਦੀ - ਰੂਪਨਗਰ ਮਾਰਗ ’ ਤੇ ਪੁੱਟੀ ਗਈ ਮੁੱਖ ਸੜਕ ਬਣੀ ਹਾਦਸਿਆਂ ਦਾ ਕਾਰਨ , ਹਾਦਸੇ ’ ਚ ਅਧਿਆਪਕ ਦੀ ਬਾਂਹ ਦੋ ਥ... ਅਗਲੀ ਖ਼ਬਰ ਮਕੜੋਨਾਂ ਕਲਾਂ ਸਕੂਲ ’ ਚ ਕਰਵਾਏ ਬਲਾਕ ਪੱਧਰੀ ਸਾਇੰਸ ਡਰਾਮੇ ਡੱਲਾ ਨੇ ਹਾਸਿਲ ਕੀਤਾ ਪਹਿਲਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।