22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਦਿਹਾੜੀਦਾਰ ਮੁਲਾਜ਼ਮਾਂ ਦੀਆਂ ਮੰਗਾਂ ਲਈ ਆਵਾਜ਼ ਬੁਲੰਦ , ਰੁਜ਼ਗਾਰ ਦੀ ਨਿਰੰਤਰਤਾ ਅਤੇ ਬਰਾਬਰ ਤਨਖ਼ਾਹ ਦੀ ਮੰਗ

ਨੰਗਲ, 22 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਬੀ. ਬੀ.

ਅਜੀਤ ਡੈਸਕ 23-10-2026
ਨੰਗਲ, 22 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਬੀ.ਬੀ.ਐੱਮ.ਬੀ. ਵਿਚ ਲੰਮੇ ਸਮੇਂ ਤੋਂ ਸੇਵਾ ਨਿਭਾ ਰਹੇ ਦਿਹਾੜੀਦਾਰ ਮੁਲਾਜ਼ਮਾਂ ਨੇ ਭਾਜਪਾ ਆਗੂਆਂ ਰਾਹੀਂ ਚੇਅਰਮੈਨ ਨੂੰ ਮੰਗ ਪੱਤਰ ਸੌਂਪਿਆ। ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਦੇ ਯਤਨਾਂ ਨਾਲ ਜ਼ਿਲ੍ਹਾ ਭਾਜਪਾ ਮੀਤ ਪ੍ਰਧਾਨ ਰਮਨ ਸ਼ਰਮਾ ਨੇ ਮੁਲਾਜ਼ਮਾਂ ਦੀ ਚੇਅਰਮੈਨ ਨਾਲ ਮੁਲਾਕਾਤ ਕਰਵਾਈ। ਮੁਲਾਜ਼ਮਾਂ ਨੇ ਸਾਲ ਦੇ 365 ਦਿਨ ਕੰਮ ਦੇਣ, 89 ਦਿਨਾਂ ਬਾਅਦ ਹਟਾਉਣ ਦੀ ਸ਼ਰਤ ਖ਼ਤਮ ਕਰਨ ਅਤੇ ਪੱਕੇ ਮੁਲਾਜ਼ਮਾਂ ਦੇ ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਤੇ ਸੇਵਾ ਸਹੂਲਤਾਂ ਦੇਣ ਦੀ ਮੰਗ ਕੀਤੀ। ਉਨ੍ਹਾਂ ਰੁਜ਼ਗਾਰ ਦੀ ਨਿਰੰਤਰਤਾ ਅਤੇ ਬਣਦੇ ਹੱਕ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ। ਭਾਖੜਾ ਬਿਆਸ ਇੰਪਲਾਈਜ਼ ਯੂਨੀਅਨ ਦੀ ਇੰਟਕ-ਸੰਬੰਧਤ ਡੇਲੀ ਵੇਜ ਪਾਰਟ-ਟਾਈਮ ਸਬ-ਕਮੇਟੀ ਨੇ ਡਾ. ਸੁਭਾਸ਼ ਸ਼ਰਮਾ ਅਤੇ ਰਮਨ ਸ਼ਰਮਾ ਦੀ ਪਹਿਲਕਦਮੀ ਦਾ ਸਵਾਗਤ ਕਰਦਿਆਂ ਬੋਰਡ ਪ੍ਰਬੰਧਨ ਤੋਂ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕਰਕੇ ਜਲਦ ਕਾਰਵਾਈ ਦੀ ਉਮੀਦ ਜਤਾਈ।
ਪਿਛਲੀ ਖ਼ਬਰ ਇਲਾਕੇ ਅੰਦਰ ਚੱਲ ਰਹੀ ਮਾਈਨਿੰਗ ਅਤੇ ਭੱਠਿਆਂ ਦੀਆਂ ਟਰਾਲੀਆਂ ਲੋਕਾਂ ਲਈ ਬਣੀਆਂ ਪ੍ਰੇਸ਼ਾਨੀ ਦਾ ਸਬੱਬ ਅਗਲੀ ਖ਼ਬਰ ਆਈ . ਆਈ . ਟੀ . ਰੂਪਨਗਰ ਨੇੜੇ ਸਤਲੁਜ ਦਰਿਆ ’ ਚ ਮਾਈਨਿੰਗ ਨੂੰ ਲੈ ਕੇ ਵਿਵਾਦ ਭਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।