ਪੰਜਾਬ ਸਰਕਾਰ ਦਾ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਸੰਬੰਧੀ ਲਿਆ ਫੈਸਲਾ ਤੁਰੰਤ ਵਾਪਸ ਲਵੇ - ਕਿਸਾਨ ਆਗੂ
ਸ੍ਰੀ ਅਨੰਦਪੁਰ ਸਾਹਿਬ, 26 ਅਕਤੂਬਰ (ਜੇ ਐਸ ਨਿੱਕੂਵਾਲ)-ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਅਤੇ ਜਨਰਲ ਸਕੱਤਰ ਜੈਮਲ ਸਿੰਘ ਭੜੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦਾ ਆਪਣਾ ਅਦਾਰਾ ਸਹਿਕਾਰੀ ਸਭਾਵਾਂ ਜੋ ਕਿਸਾਨਾਂ ਨੂੰ ਖਾਦ ਬੀਜ ਦਵਾਈਆਂ ਘੱਟ ਰੇਟਾਂ ਤੇ ਬਹੁਤ ਹੀ ਘੱਟ ਮੁਨਾਫਾ ਲੈ ਕੇ ਦੇ ਰਹੀਆਂ ਹਨ। ਸਰਕਾਰ ਵਲੋਂ ਚੱਲ ਰਹੇ ਇਸ ਸਿਸਟਮ ਨੂੰ ਬੰਦ ਕਰਨ ਦੇ ਲਈ ਫਰਮਾਨ ਜਾਰੀ ਕਰ ਦਿੱਤੇ ਗਏ ਹਨ ਕਿ ਕਿਸਾਨਾਂ ਦੀ ਕਰਜ਼ਾ ਹੱਦ ਨਾ ਵਧਾਈ ਜਾਵੇ ਜੇਕਰ 2 ਲੱਖ ਤੋਂ ਉੱਪਰ ਕਰਜ਼ਾ ਹੱਦ ਵਧਾਉਣੀ ਹੈ ਤਾਂ 9 ਗੁਣਾ ਰਕਮ ਕਿਸਾਨਾਂ ਵੱਲੋਂ ਜਮਾ ਕਰਵਾਈ ਜਾਵੇ, ਜੋ ਕਿ ਕਿਸਾਨਾਂ ਦੇ ਉੱਤੇ ਆਰਥਿਕ ਤੌਰ ’ਤੇ ਭਾਰੀ ਬੋਝ ਸਾਬਿਤ ਹੋਵੇਗਾ।
ਸ੍ਰੀ ਅਨੰਦਪੁਰ ਸਾਹਿਬ, 26 ਅਕਤੂਬਰ (ਜੇ ਐਸ ਨਿੱਕੂਵਾਲ)-ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਅਤੇ ਜਨਰਲ ਸਕੱਤਰ ਜੈਮਲ ਸਿੰਘ ਭੜੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦਾ ਆਪਣਾ ਅਦਾਰਾ ਸਹਿਕਾਰੀ ਸਭਾਵਾਂ ਜੋ ਕਿਸਾਨਾਂ ਨੂੰ ਖਾਦ ਬੀਜ ਦਵਾਈਆਂ ਘੱਟ ਰੇਟਾਂ ਤੇ ਬਹੁਤ ਹੀ ਘੱਟ ਮੁਨਾਫਾ ਲੈ ਕੇ ਦੇ ਰਹੀਆਂ ਹਨ। ਸਰਕਾਰ ਵਲੋਂ ਚੱਲ ਰਹੇ ਇਸ ਸਿਸਟਮ ਨੂੰ ਬੰਦ ਕਰਨ ਦੇ ਲਈ ਫਰਮਾਨ ਜਾਰੀ ਕਰ ਦਿੱਤੇ ਗਏ ਹਨ ਕਿ ਕਿਸਾਨਾਂ ਦੀ ਕਰਜ਼ਾ ਹੱਦ ਨਾ ਵਧਾਈ ਜਾਵੇ ਜੇਕਰ 2 ਲੱਖ ਤੋਂ ਉੱਪਰ ਕਰਜ਼ਾ ਹੱਦ ਵਧਾਉਣੀ ਹੈ ਤਾਂ 9 ਗੁਣਾ ਰਕਮ ਕਿਸਾਨਾਂ ਵੱਲੋਂ ਜਮਾ ਕਰਵਾਈ ਜਾਵੇ, ਜੋ ਕਿ ਕਿਸਾਨਾਂ ਦੇ ਉੱਤੇ ਆਰਥਿਕ ਤੌਰ ’ਤੇ ਭਾਰੀ ਬੋਝ ਸਾਬਿਤ ਹੋਵੇਗਾ।ਉਨ੍ਹਾਂ ਦੱਸਿਆ ਕਿ ਜੋ ਕਿਸਾਨ ਸਹੀ ਸਮੇਂ ਸਿਰ ਕਰਜ਼ਾ ਮੋੜ ਦਿੰਦੇ ਸਨ ਉਹਨਾਂ ਨੂੰ ਜੋ ਵਿਆਜ ਉਤੇ 3 ਗੁਣਾ ਵਾਪਸੀ ਮਿਲਦੀ ਸੀ ਉਸ ਨੂੰ ਵੀ ਬੰਦ ਕੀਤਾ ਜਾ ਰਿਹਾ ਹੈ ਅਤੇ ਕਰਜ਼ਾ ਹੱਦ ਵਧਾਉਣ ਦੇ ਲਈ ਕਿਸਾਨਾਂ ਨੂੰ ਬੈਂਕਾਂ ਦੀ ਤਰ੍ਹਾਂ ਆਪਣੀ ਜਮੀਨ ਆੜ ਰਹਿਣ ਕਰਵਾਉਣ ਦੇ ਲਈ ਮਜਬੂਰ ਕੀਤਾ ਜਾ ਰਿਹਾ ਹੈ। ਅਜਿਹਾ ਕਰਨ ਦੇ ਨਾਲ ਕਿਸਾਨਾਂ ਉੱਤੇ ਭਾਰੀ ਆਰਥਿਕ ਬੋਝ ਪਵੇਗਾ ਅਤੇ ਦਫਤਰਾਂ ਦੀ ਖੱਜਲ ਖ਼ੁਆਰੀ ਵੱਖਰੀ ਹੋਵੇਗੀ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹ ਨਾਦਰਸ਼ਾਹੀ ਫਰਮਾਨ ਤੁਰੰਤ ਵਾਪਸ ਲਿਆ ਜਾਵੇ ਅਤੇ ਪਿੰਡਾਂ ਦੀਆਂ ਸਭਾਵਾਂ ਦਾ ਸਿਸਟਮ ਪਹਿਲਾਂ ਵਾਂਗ ਚੱਲਦਾ ਰਹਿਣ ਦਿੱਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਫੈਸਲਾ ਤੁਰੰਤ ਵਾਪਸ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਵਿਚ ਸਰਕਾਰ ਦੇ ਖਿਲਾਫ ਸੰਘਰਸ਼ ਵਿਢਿਆ ਜਾਵੇਗਾ। ਇਸ ਮੌਕੇ ਮਾਸਟਰ ਪਰਮਿੰਦਰ ਸਿੰਘ, ਸੁਰਜੀਤ ਸਿੰਘ, ਫੌਜੀ ਅਵਤਾਰ ਸਿੰਘ, ਸੰਤ ਸਿੰਘ ਹਜਾਰਾ, ਨੰਬਰਦਾਰ ਮਨਜੀਤ ਸਿੰਘ, ਬਲਵੀਰ ਸਿੰਘ, ਮਹੰਤ ਪ੍ਰੀਤਮ ਸਿੰਘ, ਮਹਿੰਦਰ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਸਨ।