03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪ੍ਰਾਇਮਰੀ ਕੇਡਰ ਤੋਂ ਮਾਸਟਰ ਕੇਡਰ ਵਿਚ ਪਦਉੱਨਤ ਹੋਏ 5 ਅਧਿਆਪਕਾਂ ਨੂੰ ਵਿਦਾਇਗੀ ਮੌਕੇ ਕੀਤਾ ਸਨਮਾਨਿਤ

ਨੂਰਪੁਰ ਬੇਦੀ, 2 ਨਵੰਬਰ (ਹਰਦੀਪ ਸਿੰਘ ਢੀਂਡਸਾ)-ਕਲੱਸਟਰ ਧਮਾਣਾ ਸਿੱਖਿਆ ਬਲਾਕ ਕਲੱਸਟਰ ਧਮਾਣਾ ਸਿੱਖਿਆ ਬਲਾਕ ਤਖ਼ਤਗੜ੍ਹ ਦੇ ਸਮੂਹ ਅਧਿਆਪਕਾਂ ਵਲੋਂ ਪ੍ਰਾਇਮਰੀ ਕੇਡਰ ਤੋਂ ਮਾਸਟਰ ਕੇਡਰ ਵਿਚ ਪਦਉੱਨਤ ਹੋਏ ਪੰਜ ਅਧਿਆਪਕਾਂ ਦੇ ਸਨਮਾਨ ਵਿਚ ਇਕ ਪ੍ਰਭਾਵਸ਼ਾਲੀ ਤੇ ਯਾਦਗਾਰੀ ਵਿਦਾਇਗੀ ਸਮਾਗਮ ਕਰਵਾਇਆ। ਇਸ ਮੌਕੇ ਪਦਉੱਨਤ ਹੋਏ ਅਧਿਆਪਕ ਸੁਰਿੰਦਰਪਾਲ ਸਿੰਘ, ਕੇਸਰ ਸਿੰਘ, ਮੈਡਮ ਅਨੀਤਾ ਪਾਬਲਾ, ਮੈਡਮ ਅਨਾਮਿਕਾ ਸ਼ਰਮਾ ਤੇ ਮੈਡਮ ਪਰਮਜੀਤ ਕੌਰ ਨੂੰ ਸਮੂਹ ਅਧਿਆਪਕਾਂ ਵਲੋਂ ਵਿਦਾਇਗੀ ਪਾਰਟੀ ਦਿੱਤੀ ਤੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ ’ਤੇ ਹਾਰਦਿਕ ਵਧਾਈਆਂ ਦਿੱਤੀਆਂ ਗਈਆਂ।

ਪਦਉਨਤ ਹੋਏ ਅਧਿਆਪਕ ਸੈਂਟਰ ਹੈੱਡ ਟੀਚਰ ਸੰਜੀਵ ਕੁਮਾਰ ਨਾਲ। ਤਸਵੀਰ : ਢੀਂਡਸਾ 03-11-2026
ਨੂਰਪੁਰ ਬੇਦੀ, 2 ਨਵੰਬਰ (ਹਰਦੀਪ ਸਿੰਘ ਢੀਂਡਸਾ)-ਕਲੱਸਟਰ ਧਮਾਣਾ ਸਿੱਖਿਆ ਬਲਾਕ ਕਲੱਸਟਰ ਧਮਾਣਾ ਸਿੱਖਿਆ ਬਲਾਕ ਤਖ਼ਤਗੜ੍ਹ ਦੇ ਸਮੂਹ ਅਧਿਆਪਕਾਂ ਵਲੋਂ ਪ੍ਰਾਇਮਰੀ ਕੇਡਰ ਤੋਂ ਮਾਸਟਰ ਕੇਡਰ ਵਿਚ ਪਦਉੱਨਤ ਹੋਏ ਪੰਜ ਅਧਿਆਪਕਾਂ ਦੇ ਸਨਮਾਨ ਵਿਚ ਇਕ ਪ੍ਰਭਾਵਸ਼ਾਲੀ ਤੇ ਯਾਦਗਾਰੀ ਵਿਦਾਇਗੀ ਸਮਾਗਮ ਕਰਵਾਇਆ। ਇਸ ਮੌਕੇ ਪਦਉੱਨਤ ਹੋਏ ਅਧਿਆਪਕ ਸੁਰਿੰਦਰਪਾਲ ਸਿੰਘ, ਕੇਸਰ ਸਿੰਘ, ਮੈਡਮ ਅਨੀਤਾ ਪਾਬਲਾ, ਮੈਡਮ ਅਨਾਮਿਕਾ ਸ਼ਰਮਾ ਤੇ ਮੈਡਮ ਪਰਮਜੀਤ ਕੌਰ ਨੂੰ ਸਮੂਹ ਅਧਿਆਪਕਾਂ ਵਲੋਂ ਵਿਦਾਇਗੀ ਪਾਰਟੀ ਦਿੱਤੀ ਤੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ ’ਤੇ ਹਾਰਦਿਕ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਕਲਸਟਰ ਮੁਖੀ ਸੰਜੀਵ ਕੁਮਾਰ ਮੋਠਾ ਪੁਰ ਨੇ ਸਾਰੇ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸਮੂਹ ਅਧਿਆਪਕਾਂ ਵਲੋਂ ਪਦਉੱਨਤ ਹੋਏ ਪੰਜਾਂ ਅਧਿਆਪਕਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਪਦਉੱਨਤ ਹੋਏ ਅਧਿਆਪਕਾਂ ਨੇ ਵੀ ਆਪਣੇ ਕਲੱਸਟਰ ਨਾਲ ਪਿਆਰ, ਸਾਂਝ ਤੇ ਅਪਣੱਤ ਦਾ ਪ੍ਰਗਟਾਵਾ ਕਰਦਿਆਂ ਕਲੱਸਟਰ ਨੂੰ ਮਾਲੀ ਸਹਾਇਤਾ ਭੇਟ ਕੀਤੀ। ਇਸ ਮੌਕੇ ਅਧਿਆਪਕਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਨ੍ਹਾਂ ਪੰਜ ਅਧਿਆਪਕਾਂ ਨੇ ਕਲੱਸਟਰ ਵਿਚ ਆਪਣੀ ਸੇਵਾ ਦੌਰਾਨ ਬਹੁਤ ਹੀ ਮਿਹਨਤ, ਲਗਨ, ਇਮਾਨਦਾਰੀ ਤੇ ਸਮਰਪਣ ਭਾਵਨਾ ਨਾਲ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੰਜ ਅਧਿਆਪਕਾਂ ਦੇ ਕਲੱਸਟਰ ਵਿਚੋਂ ਜਾਣ ਨਾਲ ਕਲੱਸਟਰ ਨੂੰ ਇਕ ਵੱਡਾ ਘਾਟਾ ਪਿਆ ਹੈ, ਕਿਉਂਕਿ ਇਹ ਅਧਿਆਪਕ ਨਾ ਸਿਰਫ਼ ਆਪਣੇ ਕੰਮ ਵਿਚ ਨਿਪੁੰਨ ਸਨ, ਸਗੋਂ ਹਰ ਸਾਂਝੇ ਕਾਰਜ ਵਿਚ ਵੀ ਵੱਧ-ਚੜ੍ਹ ਕੇ ਯੋਗਦਾਨ ਪਾਉਂਦੇ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਸਾਰੇ ਅਧਿਆਪਕ ਮਾਸਟਰ ਕੇਡਰ ਵਿਚ ਵੀ ਆਪਣੀ ਨਵੀਂ ਜ਼ਿੰਮੇਵਾਰੀ ਪੂਰੀ ਤਨਦੇਹੀ ਤੇ ਲਗਨ ਨਾਲ ਨਿਭਾਉਂਦੇ ਹੋਏ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਵਿਚ ਅਹਿਮ ਯੋਗਦਾਨ ਪਾਉਣਗੇ। ਸਮਾਗਮ ’ਚ ਸੈਂਟਰ ਇੰਚਾਰਜ ਸੰਜੀਵ ਕੁਮਾਰ ਮੋਠਾਪੁਰ ਤੋਂ ਇਲਾਵਾ ਪੰਡਿਤ ਨੀਰਜ ਚੰਦਨ, ਰਣਜੀਤ ਸਿੰਘ, ਦਵਿੰਦਰ ਕੁਮਾਰ, ਗਿਆਨ ਚੰਦ, ਕੁਮੁਦ ਅਗਰਵਾਲ, ਜੋਤੀ ਬਾਲਾ, ਪਰਵਿੰਦਰ ਕੌਰ, ਪਰਮਜੀਤ ਕੌਰ, ਮੈਡਮ ਸਖਜਿੰਦਰ ਕੌਰ, ਸੰਦੀਪ ਕੌਰ ਡੀ. ਪੀ . ਆਈ., ਗੁਰਮੀਤ ਸਿੰਘ, ਕੈਪਟਨ ਹਰਪ੍ਰੀਤ ਸਿੰਘ ਅਤੇ ਬਲਵਿੰਦਰ ਸਿੰਘ ਸਮੇਤ ਕਲੱਸਟਰ ਦੇ ਹੋਰ ਅਧਿਆਪਕ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ’ਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਲੋਕ ਕਾਹਲੇ-ਬੰਨੀ ਕੰਗ ਅਗਲੀ ਖ਼ਬਰ ਡੀ. ਸੀ. ਵਲੋਂ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।