08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਦੀਵਾਲੀ ਮੌਕੇ ਪਟਾਕਿਆਂ ਦੀ ਵਿਕਰੀ ਤੇ ਚਲਾਉਣ ਲਈ ਪ੍ਰਸ਼ਾਸਨ ਵਲੋਂ ਦਿੱਤੇ ਦਿਸ਼ਾ-ਨਿਰਦੇਸ਼ ਕਾਗ਼ਜ਼ਾਂ ਤੱਕ ਸੀਮਤ, ਸਮਾਣਾ ’ਚ ਪੈਰ-ਪੈਰ ’ਤੇ ਲੱਗੇ ਸਟਾਲ

ਸਮਾਣਾ, 7 ਨਵੰਬਰ (ਸਾਹਿਬ ਸਿੰਘ)-ਸਮਾਣਾ ਸ਼ਹਿਰ ਵਿਚ ਦੀਵਾਲੀ ਨੂੰ ਮੁੱਖ ਰੱਖਦਿਆਂ ਉਪ ਮੰਡਲ ਮੈਜਿਸਟ੍ਰੇਟ ਸਮਾਣਾ ਰਿਚਾ ਗੋਇਲ ਵਲੋਂ ਪਟਾਕਿਆਂ ਦੀ ਵਿੱਕਰੀ ਅਤੇ ਆਤਿਸ਼ਬਾਜ਼ੀ ਚਲਾਉਣ ਸੰਬੰਧੀ ਦਿੱਤੇ ਵਿਸ਼ੇਸ਼ ਦਿਸ਼ਾ-ਨਿਰਦੇਸ਼ ਕਾਗ਼ਜ਼ਾਂ ਤੱਕ ਸੀਮਤ ਹੋ ਕੇ ਰਹਿ ਗਏ ਹਨ। ਹਰ ਸਾਲ ਦੀ ਤਰ੍ਹਾਂ ਬੰਬ-ਪਟਾਕਿਆਂ ਦੀ ਵਿੱਕਰੀ ਲਈ ਦਿੱਤੇ ਹੁਕਮ ਇਸ ਵਰ੍ਹੇ ਵੀ ਹਵਾ ਵਿਚ ਉੱਡ ਗਏ ਹਨ।

ਅਜੀਤ ਡੈਸਕ 08-11-2026
ਸਮਾਣਾ, 7 ਨਵੰਬਰ (ਸਾਹਿਬ ਸਿੰਘ)-ਸਮਾਣਾ ਸ਼ਹਿਰ ਵਿਚ ਦੀਵਾਲੀ ਨੂੰ ਮੁੱਖ ਰੱਖਦਿਆਂ ਉਪ ਮੰਡਲ ਮੈਜਿਸਟ੍ਰੇਟ ਸਮਾਣਾ ਰਿਚਾ ਗੋਇਲ ਵਲੋਂ ਪਟਾਕਿਆਂ ਦੀ ਵਿੱਕਰੀ ਅਤੇ ਆਤਿਸ਼ਬਾਜ਼ੀ ਚਲਾਉਣ ਸੰਬੰਧੀ ਦਿੱਤੇ ਵਿਸ਼ੇਸ਼ ਦਿਸ਼ਾ-ਨਿਰਦੇਸ਼ ਕਾਗ਼ਜ਼ਾਂ ਤੱਕ ਸੀਮਤ ਹੋ ਕੇ ਰਹਿ ਗਏ ਹਨ। ਹਰ ਸਾਲ ਦੀ ਤਰ੍ਹਾਂ ਬੰਬ-ਪਟਾਕਿਆਂ ਦੀ ਵਿੱਕਰੀ ਲਈ ਦਿੱਤੇ ਹੁਕਮ ਇਸ ਵਰ੍ਹੇ ਵੀ ਹਵਾ ਵਿਚ ਉੱਡ ਗਏ ਹਨ। ਸਮਾਣਾ ਸ਼ਹਿਰ ਵਿਚ ਭੀੜ-ਭੜਕੇ ਵਾਲੇ ਬਜ਼ਾਰਾਂ ਦੇ ਪੈਰ-ਪੈਰ ’ਤੇ ਬੰਬ, ਪਟਾਕੇ ਤੇ ਆਤਿਸ਼ਬਾਜ਼ੀਆਂ ਵੇਚਣ ਲਈ ਸਟਾਲ ਸੱਜ ਗਏ ਹਨ। 28 ਅਕਤੂਬਰ 2026 ਨੂੰ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਦੀਵਾਲੀ ਤੇ ਹੋਰ ਤਿਉਹਾਰਾਂ ਦੌਰਾਨ ਪਟਾਕਿਆਂ ਦੀ ਵਿੱਕਰੀ ਨਿਰਧਾਰਿਤ ਥਾਵਾਂ ’ਤੇ ਹੀ ਕਰਨ ਲਈ ਆਖਿਆ ਗਿਆ ਸੀ। ਇਸ ਮਕਸਦ ਲਈ ਰਾਮ ਲੀਲਾ ਮੈਦਾਨ ਤੇ ਨਗਰ ਪਾਲਿਕਾ ਨੇੜੇ ਪਈ ਖਾਲੀ ਜਗ੍ਹਾ ਨਿਸ਼ਚਿਤ ਕੀਤੀ ਗਈ ਹੈ ਪਰ ਇਹ ਦੋਵੇਂ ਸਥਾਨ ਪੂਰੀ ਤਰ੍ਹਾਂ ਖਾਲੀ ਹਨ ਅਤੇ ਬੰਬ, ਪਟਾਕਿਆਂ ਤੇ ਆਤਿਸ਼ਬਾਜ਼ੀ ਸਣੇ ਧਮਾਕਾਖ਼ੇਜ਼ ਸਮਗਰੀ ਵੇਚਣ ਲਈ ਭੀੜ ਵਾਲੇ ਬਜ਼ਾਰਾਂ ਵਿਚ ਸਟਾਲ ਲਗਾਏ ਗਏ ਹਨ ਭਾਵੇਂ ਪ੍ਰਸ਼ਾਸਨ ਵਲੋਂ ਜਾਰੀ ਹੁਕਮਾਂ ’ਤੇ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਉਣ ਸੰਬੰਧੀ ਦਾਵਾ ਕੀਤਾ ਗਿਆ ਸੀ ਪਰ ਅਸਲੀਅਤ ਵਿਚ ਕੁਝ ਵੀ ਵਿਖਾਈ ਨਹੀਂ ਦੇ ਰਿਹਾ। ਹੁਕਮਾਂ ਵਿਚ ਉਪ ਕਪਤਾਨ ਪੁਲਿਸ ਸਮਾਣਾ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਨਗਰ ਕੌਂਸਲ, ਫਾਇਰ ਅਫ਼ਸਰ ਸਮੇਤ ਹੋਰ ਸੰਬੰਧਿਤ ਅਧਿਕਾਰੀਆਂ ਨੂੰ ਜ਼ਿੰਮੇਵਾਰੀਆਂ ਸੌਂਪਣ ਦੀ ਗੱਲ ਕਹੀ ਗਈ ਹੈ ਪਰ ਲੱਗੀਆਂ ਸਟਾਲਾਂ ਵੇਖ ਕੇ ਇਹ ਸਭ ਕੁਝ ਕਾਗ਼ਜ਼ੀ ਪ੍ਰਤੀਤ ਹੋ ਰਿਹਾ ਹੈ। ਅਧਿਕਾਰੀਆਂ ਨੂੰ ਪਟਾਕਿਆਂ ਦੀਆਂ ਦੁਕਾਨਾਂ ਅਤੇ ਵਿੱਕਰੀ ਵਾਲੀਆਂ ਥਾਵਾਂ ਦੀ ਜਾਂਚ ਕਰਨ, ਲਾਇਸੈਂਸ ਦੀਆਂ ਸ਼ਰਤਾਂ ਦੀ ਪਾਲਣਾ ਕਰਵਾਉਣ ਅਤੇ ਨਿਰਧਾਰਿਤ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਪਰ ਅਜਿਹਾ ਕਿਤੇ ਵਿਖਾਈ ਨਹੀਂ ਦੇ ਰਿਹਾ। ਹੁਕਮਾਂ ਅਨੁਸਾਰ ਪਟਾਕਿਆਂ ਦੀ ਵਿੱਕਰੀ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 7:30 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ ਪਰ ਸੰਬੰਧਿਤ ਵਿਕ੍ਰੇਤਾਵਾਂ ਦੁਆਰਾ ਇਸ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ। ਹਰ ਸਾਲ ਦ ਵਾਂਗ ਦੀਵਾਲੀ ਵਾਲੇ ਦਿਨ ਪਟਾਕੇ ਚਲਾਉਣ ਦਾ ਸਮਾਂ ਰਾਤ 8 ਤੋਂ 10 ਵਜੇ ਤੱਕ ਹੈ ਪਰ ਇਹ ਵੀ ਸਿਰਫ਼ ਫਾਰਮੈਲਟੀ ਹੀ ਸਾਬਤ ਹੋਣ ਦਾ ਖ਼ਦਸ਼ਾ ਹੈ ਭਾਵੇਂ ਪ੍ਰਸ਼ਾਸਨ ਵਲੋਂ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਪਟਾਕਿਆਂ ਦੀ ਵਿੱਕਰੀ ਲਈ ਨਿਰਧਾਰਿਤ ਥਾਵਾਂ ਤੋਂ ਇਲਾਵਾ ਹੋਰ ਕਿਤੇ ਸਟਾਲਾਂ ਨਹੀਂ ਲਗਾਈਆਂ ਜਾਣਗੀਆਂ ਅਤੇ ਦੁਕਾਨਾਂ ਵਿਚ ਅੱਗ ਬੁਝਾਊ ਯੰਤਰ ਅਤੇ ਹੋਰ ਸੁਰੱਖਿਆ ਪ੍ਰਬੰਧ ਰੱਖਣੇ ਲਾਜ਼ਮੀ ਕਰਾਰ ਦਿੱਤੇ ਗਏ ਹਨ ਪਰ ਬੰਬ-ਪਟਾਕਿਆਂ ਦੀਆਂ ਸਟਾਲਾਂ ਸ਼ਹਿਰ ਦੇ ਹਰੇਕ ਭੀੜ ਵਾਲੇ ਬਜ਼ਾਰ ਵਿਚ ਲੱਗੀਆਂ ਹੋਈਆਂ ਹਨ। ਪਟਾਕਿਆਂ ਦੀਆਂ ਦੁਕਾਨਾਂ ਦੇ ਆਲੇ-ਦੁਆਲੇ ਜਨਤਕ ਸੁਰੱਖਿਆ ਅਤੇ ਆਵਾਜਾਈ ਦੇ ਪ੍ਰਬੰਧਾਂ ਦਾ ਕਈ ਪ੍ਰਬੰਧ ਵੇਖਣ ਨੂੰ ਨਹੀਂ ਮਿਲਿਆ। ਹੁਕਮਾਂ ਦੀ ਪਾਲਣਾ ਕਰਵਾਉਣ ਲਈ ਸੰਬੰਧਿਤ ਅਧਿਕਾਰੀਆਂ ਨੂੰ ਨਿਯਮਤ ਜਾਂਚ ਕਰਨ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ ਹੈ ਪਰ ਅਸਲੀਅਤ ਵਿਚ ਅਜਿਹਾ ਕੁੱਝ ਵੀ ਨਹੀਂ ਹੈ। ਪ੍ਰਸ਼ਾਸਨ ਨੇ ਤਿਉਹਾਰਾਂ ਦੌਰਾਨ ਲੋਕਾਂ ਦੀ ਸੁਰੱਖਿਆ ਅਤੇ ਵਾਤਾਵਰਨ ਦੀ ਸੰਭਾਲ ਨੂੰ ਧਿਆਨ ਵਿਚ ਰੱਖਦਿਆਂ ਨਿਰਧਾਰਿਤ ਨਿਯਮਾਂ ਦੀ ਪਾਲਣਾ ਕਰਨ ਦੀ ਸਖ਼ਤ ਹਦਾਇਤ ਕੀਤੀ ਗਈ ਹੈ ਪਰ ਸਮਾਣਾ ਵਿਚ ਸਾਰੀਆਂ ਹਦਾਇਤਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਕੋਈ ਵੀ ਸਿਵਲ ਜਾਂ ਪੁਲਿਸ ਅਧਿਕਾਰੀਆਂ ਕੁਝ ਕਹਿਣ ਤੋਂ ਕੰਨੀ ਕਤਰਾ ਰਹੇ ਹਨ।
ਪਿਛਲੀ ਖ਼ਬਰ ਬੰਦੀ ਛੋੜ ਦਿਵਸ ਮਨੁੱਖਤਾ ਦੀ ਆਜ਼ਾਦੀ, ਪਰਉਪਕਾਰ ਤੇ ਧਾਰਮਿਕ ਸਹਿਣਸ਼ੀਲਤਾ ਦਾ ਮਹਾਨ ਪ੍ਰਤੀਕ- ਪ੍ਰੋ. ਬਡੂੰਗਰ ਅਗਲੀ ਖ਼ਬਰ ਸ੍ਰੀ ਵਿਸ਼ਵਕਰਮਾ ਪੂਜਾ ਦਿਵਸ ਕੱਲ੍ਹ ਨੂੰ-ਜਗਤਾਰ ਮਣਕੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।