16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਪਿੰਡ ਕੂੜਾਂਵਾਲਾ ਨੇੜੇ ਨਾਲੇ ਦਾ ਦੂਸ਼ਿਤ ਪਾਣੀ ਪੀਣ ਕਾਰਨ ਮੱਝ ਦੀ ਮੌਤ

ਡੇਰਾਬੱਸੀ, 15 ਨਵੰਬਰ (ਗੁਰਮੀਤ ਸਿੰਘ)-ਡੇਰਾਬੱਸੀ ਖੇਤਰ ‘ਚ ਫੈਕਟਰੀਆਂ ਵਲੋਂ ਬਰਸਾਤੀ ਨਾਲਿਆਂ ‘ਚ ਦੂਸ਼ਿਤ ਪਾਣੀ ਛੱਡਣ ਦਾ ਸਿਲਸਿਲਾ ਕਈ ਸਾਲਾਂ ਤੋਂ ਨਿਰੰਤਰ ਜਾਰੀ ਹੈ। ਇਸ ਕਾਰਨ ਇਲਾਕੇ ‘ਚੋਂ ਲੰਘਦੇ ਬਰਸਾਤੀ ਨਾਲੇ ਹੁਣ ਕਾਲੇ ਪਾਣੀ ਦੇ ਨਾਲਿਆਂ ‘ਚ ਤਬਦੀਲ ਹੋ ਚੁੱਕੇ ਹਨ।

ਪਿੰਡ ਕੂੜਾਂਵਾਲਾ ਨੇੜੇ ਬਰਸਾਤੀ ਨਾਲ ’ਚ ਮਰੀ ਪਈ ਮੱਝ ਦਿਖਾ ਕੇ ਮਾਮਲੇ ਬਾਰੇ ਜਾਣਕਾਰੀ ਦਿੰਦਾ ਹੋਇਆ ਪੀੜਤ ਪਸ਼ੂ-ਪਾਲਕ। ਤਸਵੀਰ : ਗੁਰਮੀਤ ਸਿੰਘ 16-11-2026
ਡੇਰਾਬੱਸੀ, 15 ਨਵੰਬਰ (ਗੁਰਮੀਤ ਸਿੰਘ)-ਡੇਰਾਬੱਸੀ ਖੇਤਰ ‘ਚ ਫੈਕਟਰੀਆਂ ਵਲੋਂ ਬਰਸਾਤੀ ਨਾਲਿਆਂ ‘ਚ ਦੂਸ਼ਿਤ ਪਾਣੀ ਛੱਡਣ ਦਾ ਸਿਲਸਿਲਾ ਕਈ ਸਾਲਾਂ ਤੋਂ ਨਿਰੰਤਰ ਜਾਰੀ ਹੈ। ਇਸ ਕਾਰਨ ਇਲਾਕੇ ‘ਚੋਂ ਲੰਘਦੇ ਬਰਸਾਤੀ ਨਾਲੇ ਹੁਣ ਕਾਲੇ ਪਾਣੀ ਦੇ ਨਾਲਿਆਂ ‘ਚ ਤਬਦੀਲ ਹੋ ਚੁੱਕੇ ਹਨ। ਇਨ੍ਹਾਂ ‘ਚ ਵਗਦੇ ਕਾਲੇ ਰੰਗ ਦਾ ਪਾਣੀ ਅਤੇ ਉੱਠਦੀ ਤੇਜ਼ ਬਦਬੂ ਕਾਰਨ ਨੇੜਿਓਂ ਲੰਘਣ ਵਾਲੇ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਤਾਜ਼ਾ ਮਾਮਲਾ ਪਿੰਡ ਕੂੜਾਂਵਾਲਾ ਨੇੜੇ ਸਾਹਮਣੇ ਆਇਆ ਹੈ, ਜਿਥੇ ਕਿ ਨਾਲੇ ਦਾ ਪਾਣੀ ਪੀਣ ਤੋਂ ਬਾਅਦ ਇਕ ਮੱਝ ਦੀ ਮੌਤ ਹੋ ਗਈ। ਪਸ਼ੂ-ਮਾਲਕ ਪੰਗਾ ਰਾਮ ਨੇ ਦੱਸਿਆ ਕਿ ਉਹ ਆਪਣੀਆਂ ਕਈ ਮੱਝਾਂ ਨੂੰ ਲੈ ਕੇ ਖੇਤਾਂ ਵੱਲ ਆਇਆ ਸੀ। ਇਸ ਦੌਰਾਨ ਇਕ ਮੱਝ ਨੇ ਗ਼ਲਤੀ ਨਾਲ ਨੇੜੇ ਵਗ ਰਹੇ ਬਰਸਾਤੀ ਨਾਲੇ ਦਾ ਪਾਣੀ ਪੀ ਲਿਆ। ਕੁਝ ਸਮੇਂ ਬਾਅਦ ਮੱਝ ਉਥੇ ਹੀ ਡਿੱਗ ਪਈ ਤੇ ਉਸ ਦੀ ਮੌਤ ਹੋ ਗਈ। ਇਸ ਘਟਨਾ ਕਾਰਨ ਉਸ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਮੱਝਾਂ ਵਲੋਂ ਦੂਸ਼ਿਤ ਪਾਣੀ ਪੀਣ ਕਾਰਨ ਮੌਤ ਹੋਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਦੇ ਬਾਵਜੂਦ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸਮੱਸਿਆ ਦੇ ਹੱਲ ਲਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਲੋਕਾਂ ਦਾ ਦੋਸ਼ ਹੈ ਕਿ ਵਿਭਾਗ ਕੋਲ ਸ਼ਿਕਾਇਤ ਕਰਨ ‘ਤੇ ਅਧਿਕਾਰੀ ਸਿਰਫ ਪਾਣੀ ਦੇ ਸੈਂਪਲ ਲੈਣ ਤੱਕ ਹੀ ਸੀਮਤ ਰਹਿੰਦੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਸਾਰੇ ਬਰਸਾਤੀ ਨਾਲਿਆਂ ਦੀ ਜਾਂਚ ਕਰਵਾਈ ਜਾਵੇ।
ਪਿਛਲੀ ਖ਼ਬਰ ਪੰਜਾਬ ਘੋੜ-ਸਵਾਰੀ ਮੇਲੇ ਦਾ ਤੀਜਾ ਐਡੀਸ਼ਨ 27 ਤੋਂ ਪੱਲਣਪੁਰ ਵਿਖੇ ਕਰਵਾਇਆ ਜਾਵੇਗਾ-ਡੀ. ਸੀ. ਅਗਲੀ ਖ਼ਬਰ ਭਾਜਪਾ ਦੇ ਦਰਜਨ ਭਰ ਆਗੂਆਂ ਵਲੋਂ ਹਾਈਕਮਾਨ ਦੇ ਫ਼ੈਸਲੇ ਨੂੰ ਸਿਰ ਮੱਥੇ ਮੰਨਣ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।