ਮਾਈਨਿੰਗ ਮੰਤਰੀ ਵਲੋਂ ਬੈਠਕ ਲਈ ਸਮਾਂ ਦਿੱਤੇ ਜਾਣ ਤੋਂ ਬਾਅਦ ਆਲ ਕਰੈਸ਼ਰ ਯੂਨੀਅਨ ਦੀ 2 ਰੋਜ਼ਾ ਹੜਤਾਲ ਮੁਲਤਵੀ
ਨੂਰਪੁਰ ਬੇਦੀ, 26 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਆਲ ਕਰੈਸ਼ਰ ਯੂਨੀਅਨ ਪੰਜਾਬ ਵਲੋਂ 26 ਤੇ 27 ਨਵੰਬਰ ਨੂੰ ਕੀਤੀ ਜਾਣ ਵਾਲੀ ਦੋ ਰੋਜ਼ਾ ਹੜਤਾਲ ਨੂੰ ਫ਼ਿਲਹਾਲ 2 ਦਸੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਯੂਨੀਅਨ ਦੇ ਨੁਮਾਇੰਦਿਆਂ ਦੀ ਮਾਈਨਿੰਗ ਤੇ ਜੀਓਲੋਜੀ ਵਿਭਾਗ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨਾਲ ਹੋਈ ਗੱਲਬਾਤ ਤੋਂ ਬਾਅਦ ਲਿਆ।
ਅਜੀਤ ਡੈਸਕ
27-11-2026