15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਕਿਸਾਨਾਂ ਮਜ਼ਦੂਰਾਂ ਨੇ ਸਬ-ਡਵੀਜ਼ਨ ਕੱਥੂਨੰਗਲ ਅਧੀਨ ਪਿੰਡਾਂ 'ਚੋਂ ਸਮਾਰਟ ਮੀਟਰ ਪੁੱਟ ਕੇ ਸੁੱਟੇ

ਅਜੀਤ ਡੈਸਕ 25-01-2026
ਕੱਥੂਨੰਗਲ, 24 ਜਨਵਰੀ (ਦਲਵਿੰਦਰ ਸਿੰਘ ਰੰਧਾਵਾ)-ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਦੇ ਸੱਦੇ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ੋਨ ਕੱਥੂਨੰਗਲ ਅਤੇ ਜ਼ੋਨ ਬਾਬਾ ਬੁੱਢਾ ਸਾਹਿਬ ਦੇ ਪਿੰਡ ਕਈਆਂ ਵਲੋਂ ਸਰਕਾਰ ਵਲੋਂ ਲਾਏ ਜਾ ਰਹੇ ਚਿੱਪ ਵਾਲੇ ਸਮਾਰਟ ਮੀਟਰ ਦਾ ਕਿਸਾਨਾਂ ਮਜ਼ਦੂਰਾਂ ਵਲੋਂ ਭਰਵਾਂ ਵਿਰੋਧ ਕੀਤਾ ਗਿਆ ਅਤੇ ਪਿੰਡਾਂ ਵਿਚ ਲੱਗੇ ਸਮਾਰਟ ਮੀਟਰਾਂ ਨੂੰ ਉਤਾਰ ਕੇ ਸਭ ਡਵੀਜ਼ਨ ਕੱਥੂਨੰਗਲ ਵਿਚ ਜਮ੍ਹਾਂ ਕਰਵਾਇਆ ਗਿਆ | ਇਸ ਮੌਕੇ ਕਿਸਾਨ ਆਗੂ ਗੁਰਭੇਜ ਸਿੰਘ ਝੰਡੇ, ਜ਼ੋਨ ਸਕੱਤਰ ਗੁਰਬਾਜ ਸਿੰਘ ਭੁੱਲਰ ਵਲੋਂ ਕਿਹਾ ਗਿਆ ਕਿ ਸਰਕਾਰ ਜਬਰੀ ਲੋਕਾਂ ਦੇ ਘਰਾਂ ਵਿਚ ਚਿੱਪ ਵਾਲੇ ਸਮਾਰਟ ਮੀਟਰ ਲਾ ਕੇ ਬਿਜਲੀ ਬੋਰਡ ਅਦਾਰੇ ਦਾ ਨਿਜੀਕਰਨ ਕਰਨਾ ਚਾਹੁੰਦੀ ਹੈ, ਜਿਸ ਨਾਲ ਇਕ ਤਾਂ ਅਦਾਰੇ ਦੇ ਵਿਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਬੇਰੁਜ਼ਗਾਰ ਕੀਤਾ ਜਾਵੇਗਾ ਅਤੇ ਕਾਰਪੋਰੇਟ ਘਰਾਣਿਆਂ ਦੇ ਹੱਥ ਵਿਚ ਸਾਰਾ ਇਹ ਬਿਜਲੀ ਬੋਰਡ ਸੌਂਪਿਆ ਜਾ ਰਿਹਾ ਹੈ ਤੇ ਬਿਜਲੀ ਬੋਰਡ ਦਾ ਨਿੱਜੀਕਰਨ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਪਿੰਡਾਂ ਅਤੇ ਸ਼ਹਿਰਾਂ ਵਿਚ ਚਿੱਪ ਵਾਲੇ ਮੀਟਰ ਦਾ ਸਖ਼ਤ ਵਿਰੋਧ ਕਰਦੇ ਰਹਾਂਗੇ | ਇਸ ਮੌਕੇ ਹਾਜ਼ਰ ਆਗੂ ਸਵਿੰਦਰ ਸਿੰਘ ਰੂਪੋਵਾਲੀ, ਅਵਤਾਰ ਸਿੰਘ ਜਹਾਂਗੀਰ, ਜਗਤਾਰ ਸਿੰਘ ਅਬਦਾਲ, ਕੁਲਬੀਰ ਸਿੰਘ ਅਬਦਾਲ, ਸਰਬਜੀਤ ਸਿੰਘ ਸ਼ਹਿਜ਼ਾਦਾ, ਹਰਜੀਤ ਸਿੰਘ ਭੁੱਲਰ, ਲਵਿੰਦਰ ਸਿੰਘ ਲਾਲੀ ਰੂਪੋਵਾਲੀ, ਬਲਜੀਤ ਸਿੰਘ ਤਲਵੰਡੀ, ਨਰਿੰਦਰ ਸਿੰਘ ਢੱਡੇ, ਸਰਵਣ ਸਿੰਘ ਮਾਨ, ਕਾਬਲ ਸਿੰਘ ਵਰਿਆਮ ਨੰਗਲ, ਬਲਵੰਤ ਸਿੰਘ ਫਤੂ ਭੀਲਾ, ਕੁਲਵੰਤ ਸਿੰਘ ਸ਼ਹਿਜ਼ਾਦਾ, ਮੇਵਾ ਸਿੰਘ ਰਾਮਦਿਵਾਲੀ, ਅਮਰੀਕ ਸਿੰਘ ਕੋਟਲਾ, ਮਨਦੀਪ ਸਿੰਘ ਕੱਥੂ ਨੰਗਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 'ਆਪ' ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸੰਧੂ ਵਲੋਂ ਖਾਸਾ ਵਿਚ ਬਣ ਰਹੇ ਨਵੇਂ ਖੇਡ ਮੈਦਾਨ ਦਾ ਦੌਰਾ <br/> ਅਗਲੀ ਖ਼ਬਰ ਸੈਕਟਰੀ ਦਲਬੀਰ ਸਿੰਘ ਬੁਤਾਲਾ ਦਾ ਸਮਾਜਿਕ ਸੇਵਾਵਾਂ ਬਦਲੇ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।