08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਢਾਬਸਰ ਸਾਹਿਬ ਅਕੈਡਮੀ, ਦੌਲੋ ਨੰਗਲ ਵਿਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ <br/>

ਅਜੀਤ ਡੈਸਕ 31-01-2026
ਬਾਬਾ ਬਕਾਲਾ ਸਾਹਿਬ, 30 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਨਜ਼ਦੀਕੀ ਪਿੰਡ ਦੌਲ਼ੋ ਨੰਗਲ ਵਿਖੇ ਢਾਬਸਰ ਸਾਹਿਬ ਅਕੈਡਮੀ, ਦੌਲੋ ਨੰਗਲ ਵਿਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸਾਧ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਤੋਂ ਉਪਰੰਤ ਹਜ਼ੂਰੀ ਰਾਗੀ ਸਿੰਘਾਂ ਵਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ | ਇਸ ਮੌਕੇ ਬਾਬਾ ਜਸਵੰਤ ਸਿੰਘ ਮੁੱਖ ਪ੍ਰਬੰਧਕ ਨੇ ਸਮੂਹ ਆਈਆਂ ਸੰਗਤਾਂ ਨੂੰ ਜੀ ਆਇਆਂ ਕਿਹਾ ਅਤੇ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਭਾਈ ਮੁਖਤਾਰ ਸਿੰਘ, ਹਰਵਿੰਦਰ ਸਿੰਘ ਠੱਠੀਆਂ, ਭਾਈ ਜਸਵਿੰਦਰ ਸਿੰਘ ਬਿਆਸ, ਭਾਈ ਜਗੀਰ ਸਿੰਘ ਪੱਡੇ, ਭਾਈ ਸਰਵਣ ਸਿੰਘ (ਕਲੇਰ ਗੁਰਦਾਸਪੁਰ), ਭਾਈ ਸਤਨਾਮ ਸਿੰਘ ਦੌਲੋ ਨੰਗਲ, ਹੈੱਡਗ੍ਰੰਥੀ ਭਾਈ ਰਾਮ ਸਿੰਘ, ਭਾਈ ਜਗਰਾਜ ਸਿੰਘ ਢਾਬਸਰ ਅਕੈਡਮੀ, ਭਾਈ ਗੁਰਚਰਨ ਸਿੰਘ ਬਾਬਾ ਬਕਾਲਾ, ਭਾਈ ਸਰਬਜੀਤ ਸਿੰਘ ਦੋਲੋਨੰਗਲ, ਭਾਈ ਹਰਪ੍ਰੀਤ ਸਿੰਘ ਦੌਲੌਨੰਗਲ, ਭਾਈ ਲਵਜੀਤ ਸਿੰਘ (ਕਲੇਰ ਗੁਰਦਾਸਪੁਰ), ਭਾਈ ਕਰਨਬੀਰ ਸਿੰਘ, ਭਾਈ ਦਿਲਮੋਹਿਤ ਸਿੰਘ (ਨੱਤ ਗੁਰਦਾਸਪੁਰ) ਭਾਈ ਆਗਿਆਪਾਲ ਸਿੰਘ (ਚਾਹਲ ਕਲਾਂ ਗੁਰਦਾਸਪੁਰ), ਭਾਈ ਅਕਾਸ਼ਦੀਪ ਸਿੰਘ ਕਲੇਰ (ਗੁਰਦਾਸਪੁਰ) ਗੁਰਪ੍ਰੀਤ ਸਿੰਘ, ਪਰਗਟ ਸਿੰਘ ਬਿਆਸ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੁ. ਨਾਨਕਸਰ ਜੰਡਿਆਲਾ ਗੁਰੂ ਵਲੋਂ ਨਿਜ਼ਾਮਪੁਰ ਤੇ ਡੱਡੂਆਣਾ ਵਿਖੇ ਗੁਰਮਤਿ ਕੈਂਪ ਲਗਾਏ <br/> ਅਗਲੀ ਖ਼ਬਰ ਐੱਸ.ਡੀ.ਐੱਮ. ਅਮਨਪ੍ਰੀਤ ਸਿੰਘ ਦੇ ਪਰਿਵਾਰ ਦਾ ਗੁ: ਨੌਵੀਂ ਪਾਤਸ਼ਾਹੀ ਵਿਖੇ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।