ਜਗਦੇਵ ਕਲਾਂ/ਚੇਤਨਪੁਰਾ, 14 ਫਰਵਰੀ (ਸ਼ਰਨਜੀਤ ਸਿੰਘ ਗਿੱਲ, ਮਹਾਂਬੀਰ ਸਿੰਘ ਗਿੱਲ)-ਪਿੰਡ ਵਛੋਆ ਵਿਖੇ ਸਮੂਹ ਨਗਰ ਅਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਸਦਕਾ ਗੁਰਸੇਵਕ ਸਿੰਘ ਯਾਦਗਾਰੀ ਤਿੰਨ ਦਿਨਾਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ | ਜਿਸ ਵਿਚ ਕੁਲ 32 ਟੀਮਾਂ ਨੇ ਭਾਗ ਲਿਆ | ਜਿਨ੍ਹਾਂ ਦਰਮਿਆਨ ਹੋਏ ਫਸਵੇਂ ਮੁਕਾਬਲੇ ਤੋਂ ਬਾਅਦ ਫਾਈਨਲ ਮੁਕਾਬਲੇ ਵਿਚ ਪਿੰਡ ਵਛੋਆ ਦੀ ਟੀਮ ਨੇ ਕਿਆਂਮਪੁਰ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ | ਇਸ ਮੌਕੇ ਜੇਤੂ ਟੀਮਾਂ ਨੂੰ ਪ੍ਰਬੰਧਕਾਂ ਵਲੋਂ ਨਕਦ ਰਾਸ਼ੀ ਅਤੇ ਯਾਦਗਾਰੀ ਚਿੰਨ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਮਾਸਟਰ ਅਮਰੀਕ ਸਿੰਘ ਵਛੋਆ, ਮਾਸਟਰ ਸਰਬਜੋਤ ਸਿੰਘ ਵਛੋਆ, ਸਰਪੰਚ ਸਾਜਨ ਸਿੰਘ, ਬਲਾਕ ਸੰਮਤੀ ਮੈਂਬਰ ਰਜਿੰਦਰ ਸਿੰਘ, ਬਲਜਿੰਦਰ ਸਿੰਘਾ ਬਿੱਲਾ ਫੌਜੀ, ਅਜੈਬ ਸਿੰਘ ਭੁਲਰ ਵਸੀਕਾ, ਕਾਬਲ ਸਿੰਘ ਫੌਜੀ, ਜਸਕਰਨ ਸਿੰਘ ਯੂ.ਐੱਸ.ਏ., ਸੁਖ ਭੁੱਲਰ, ਗੁਰਲਾਲ ਸਿੰਘ ਭੁੱਲਰ, ਬਚਿੱਤਰ ਭੁੱਲਰ, ਪਿ੍ੰਸ ਕਨੇਡਾ, ਕਰਨ ਇਟਲੀ, ਸਤਬੀਰ ਆਸਟਰੇਲੀਆ, ਦਿਲਬਾਗ ਸਿੰਘ ਯੂ.ਐਸ.ਏ., ਸਾਬੀ ਕੋਚ, ਹੈਪੀ ਵਛੋਆ, ਅੰਮਿ੍ਤਪਾਲ ਸਿੰਘ, ਦੀਪ ਮੈਂਬਰ, ਗੁਰਜੀਤ ਸਿੰਘ ਭੁਲਰ ਮੈਂਬਰ, ਅੰਮਿ੍ਤਪਾਲ ਸਿੰਘ, ਜੌਲੀ ਮੈਂਬਰ, ਕਾਬਲ ਸਿੰਘ ਰੋਹੀ ਵਾਲਾ, ਗੁਗ ਗਿੱਲ, ਗੁਰ ਭੁੱਲਰ, ਚਰਨਜੀਤ ਸਿੰਘ ਮੈਂਬਰ, ਦੀਪ ਸਾਬਕਾ ਪੰਚ, ਮਨਬੀਰ ਭੁੱਲਰ, ਘੁੱਗੂ ਪੰਚ, ਕੁਮੈਂਟੇਟਰ ਗੁਰਪ੍ਰੀਤ ਰਵੀ, ਸਤਨਾਮ ਸਿੰਘ ਭੁੱਲਰ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ |