20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਅਮਰਜੋਤ ਸਿੰਘ ਸੰਧੂ ਐੱਮ. ਪੀ. ਪੀ. ਕੈਨੇਡਾ ਦਾ ਗੁਰੂ ਨਾਨਕ ਪਬਲਿਕ ਸਕੂਲ ਰਈਆ ਵਿਖੇ ਪੁੱਜਣ 'ਤੇ ਨਿੱਘਾ ਸਵਾਗਤ <br/>

ਅਮਰਜੋਤ ਸਿੰਘ ਸੰਧੂ ਐੱਮ. ਪੀ. ਪੀ. ਕੈਨੇਡਾ ਦਾ ਗੁਰੂ ਨਾਨਕ ਪਬਲਿਕ ਸਕੂਲ ਰਈਆ ਵਿਖੇ ਪੁੱਜਣ 'ਤੇ ਨਿੱਘਾ ਸਵਾਗਤ ਕਰਦੇ ਹੋਏ ਚੇਅਰਮੈਨ ਡਾ: ਗੁਰਮੀਤ ਸਿੰਘ ਚੀਮਾ, ਪਿ੍ੰਸੀਪਲ ਬਿਕਰਮਜੀਤ ਸਿੰਘ ਚੀਮਾ, ਮਨਿੰਦਰਜੀਤ ਕੌਰ ਚੀਮਾ ਵਾਈਸ ਪਿ੍ੰਸੀਪਲ ਅਤੇ ਸਕੂਲ ਸਮੂਹ ਸਟਾਫ਼ | ਤਸਵੀਰ-ਸ਼ਰਨਬੀਰ ਸਿੰਘ ਕੰਗ <br/> 15-02-2026
ਰਈਆ, 14 ਫਰਵਰੀ (ਸ਼ਰਨਬੀਰ ਸਿੰਘ ਕੰਗ)-ਸਥਾਨਕ ਇਲਾਕੇ ਦੀ ਵਿਦਿਆ, ਖੇਡਾਂ ਅਤੇ ਹੋਰ ਵੱਖ-2 ਖੇਤਰਾਂ ਵਿਚ ਨਾਮਣਾ ਖੱਟਣ ਵਾਲੀ ਨਾਮਵਰ ਵਿਦਿਅਕ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਈਆ ਦੇ ਵਿਦਿਆਰਥੀ ਰਹਿ ਚੁੱਕੇ ਅਤੇ ਇਸ ਵੇਲੇ ਤੀਜੀ ਵਾਰ ਕੈਨੇਡਾ ਦੇ ਐੱਮ. ਪੀ. ਪੀ. ਬਣ ਚੁੱਕੇ ਅਮਰਜੋਤ ਸਿੰਘ ਸੰਧੂ ਸਪੁੱਤਰ ਬਲਵਿੰਦਰ ਸਿੰਘ ਸੰਧੂ ਪਿੰਡ ਭਲਾਈਪੁਰ ਡੋਗਰਾਂ ਜੋ ਅੱਜ ਕੱਲ੍ਹ ਪੰਜਾਬ ਆਏ ਹੋਏ ਹਨ, ਦਾ ਸਥਾਨਿਕ ਸਕੂਲ ਪੁੱਜਣ 'ਤੇ ਸਕੂਲ ਦੇ ਡਾਇਰੈਕਟਰ ਡਾ: ਗੁਰਮੀਤ ਸਿੰਘ ਚੀਮਾ, ਪਿ੍ੰਸੀਪਲ ਬਿਕਰਮ ਸਿੰਘ ਚੀਮਾ ਅਤੇ ਵਾਈਸ ਪਿ੍ੰਸੀਪਲ ਮਨਿੰਦਰਜੀਤ ਕੌਰ ਨੇ ਨਿੱਘਾ ਸਵਾਗਤ ਕੀਤਾ | ਇਸ ਮੌਕੇ ਉਨ੍ਹਾਂ ਨਾਲ ਅਮਨਜੀਤ ਕੌਰ, ਪੂਨਮ ਗਾਂਗੁਲੀ, ਦਲਜੀਤ ਕੌਰ, ਮੋਨਿਕਾ ਸ਼ਰਮਾ, ਨਵਜੋਤ ਕੌਰ, ਰਾਖੀ ਦੇਵਗਨ, ਹਰਪ੍ਰੀਤ ਕੌਰ, ਅੰਜਨਪ੍ਰੀਤ ਕੌਰ, ਪਿ੍ਯਾ, ਕੁਲਵਿੰਦਰ ਕੌਰ, ਹਰਜੀਤ ਕੌਰ, ਪਵਨੀਤ ਕੌਰ, ਭਗਵੰਤ ਸਿੰਘ ਅਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ | ਇਸ ਮੌਕੇ ਅਮਰਜੋਤ ਸਿੰਘ ਸੰਧੂ ਨੇ ਸਕੂਲ ਵਿਚ ਬਿਤਾਏ ਪਲਾਂ ਨੂੰ ਯਾਦ ਕੀਤਾ ਅਤੇ ਡਾ: ਗੁਰਮੀਤ ਸਿੰਘ ਚੀਮਾ ਅਤੇ ਸਵ: ਮੈਡਮ ਜਸਪਾਲ ਕੌਰ ਚੀਮਾ ਵਲੋਂ ਉਨ੍ਹਾਂ ਨੂੰ ਦਿੱਤੀ ਗਈ ਚੰਗੀ ਸਿਖਿਆ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਉਨ੍ਹਾਂ ਨੂੰ ਦਿੱਤੀ ਗਈ ਚੰਗੀ ਤਲੀਮ ਸਦਕਾ ਅੱਜ ਉਹ ਕੈਨੇਡਾ ਦੇ ਤੀਜੀ ਵਾਰ ਐੱਮ. ਪੀ. ਪੀ. ਬਣੇ ਹਨ |

ਪਿਛਲੀ ਖ਼ਬਰ ਸਰਪੰਚ ਜਸਕਰਨ ਸਿੰਘ ਨੇ ਮੁੱਖ ਮੰਤਰੀ ਦੇ ਓ.ਐੱਸ.ਡੀ. ਸੁਖਬੀਰ ਸਿੰਘ ਸੁੱਖੀ ਨਾਲ ਕੀਤੀ ਅਹਿਮ ਮੁਲਾਕਾਤ <br/> ਅਗਲੀ ਖ਼ਬਰ ਹਲਕਾ ਅਟਾਰੀ 'ਚ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੀ ਰੈਲੀ ਇਤਿਹਾਸਕ ਹੋਵੇਗੀ-ਰਣੀਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।