ਅਟਾਰੀ, 14 ਫਰਵਰੀ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਅਧੀਨ ਆਉਂਦੇ ਪਿੰਡ ਚੀਚਾ ਵਿਖੇ ਸ਼ਹੀਦ ਬਾਬਾ ਨੌਧ ਸਿੰਘ ਜੀ ਦਾ ਜਨਮ ਦਿਹਾੜਾ ਬਹੁਤ ਸ਼ਰਧਾ ਭਾਵਨਾ ਅਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਨੌਨਿਹਾਲ ਸਿੰਘ ਨੇ ਗੱਲਬਾਤ ਕਰਦੇ ਦੱਸਿਆ ਕਿ ਸ਼ਹੀਦ ਬਾਬਾ ਨੌਧ ਸਿੰਘ ਜੀ ਦੇ ਸਲਾਨਾ ਜੋੜ ਮੇਲੇ ਨੂੰ ਸਮਰਪਿਤ 15 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਪਹਿਲੀ ਲੜੀ ਦਾ ਆਰੰਭ ਕੀਤਾ ਜਾਵੇਗਾ ਅਤੇ ਨਗਰ ਕੀਰਤਨ 18 ਫਰਵਰੀ ਨੂੰ ਪਿੰਡ ਚੀਚਾ ਤੋਂ ਗੁਰਦੁਆਰਾ ਸਾਹਿਬ ਪਿੰਡ ਚੱਬੇ ਤੱਕ ਸਜਾਏ ਜਾਣਗੇ | ਇਸ ਮੌਕੇ ਬਾਬਾ ਰਾਮ ਸਿੰਘ, ਬਾਬਾ ਬਲਦੇਵ ਸਿੰਘ, ਬਾਬਾ ਮੋਹਨ ਸਿੰਘ, ਬਲਜਿੰਦਰ ਸਿੰਘ ਬੱਲੋ, ਰਸ਼ਪਾਲ ਸਿੰਘ, ਰਾਜ ਸਿੰਘ ਠੇਕੇਦਾਰ, ਪ੍ਰਤਾਪ ਸਿੰਘ, ਡਾ. ਸਰਬਜੀਤ ਸਿੰਘ, ਗੋਲਾ ਸਿੰਘ ਭਲਵਾਨ, ਪ੍ਰਧਾਨ ਹਰਦੇਵ ਸਿੰਘ, ਹਰਪਾਲ ਸਿੰਘ, ਬਾਜ਼ ਸਿੰਘ, ਸੇਵਕ ਸਿੰਘ, ਸਿਮਰਨਜੀਤ ਸਿੰਘ, ਕਾਰਜ਼ ਸਿੰਘ, ਜਸਬੀਰ ਸਿੰਘ ਗਿੱਲ, ਹਰਜੀਤ ਸਿੰਘ ਜਾਲੀ, ਸਰਪੰਚ ਗੁਰਵਿੰਦਰ ਸਿੰਘ, ਸਰਿੰਦਰ ਸਿੰਘ ਜਾਲੀ, ਸੁਖਦੇਵ ਸਿੰਘ ਜਾਲੀ, ਕਰਨ ਸਿੰਘ ਜਾਲੀ, ਰਣਜੀਤ ਸਿੰਘ ਕੀਕਨ, ਅੰਮਿ੍ਤ ਸਿੰਘ, ਹੀਰਾ ਸਿੰਘ, ਪ੍ਰਤਾਪ ਸਿੰਘ, ਬਾਬਾ ਨੈਨੀਤਾਲ, ਬਾਬਾ ਮੁਖਤਾਰ ਸਿੰਘ, ਪ੍ਰਗਟ ਸਿੰਘ, ਗੁਰਦੀਪ ਸਿੰਘ, ਸੁਖਮਨ ਸਿੰਘ, ਰਣਜੀਤ ਸਿੰਘ ਕੀਕਨ, ਜਸਵਿੰਦਰ ਸਿੰਘ, ਬਾਬਾ ਮੋਹਨ ਸਿੰਘ ਅਤੇ ਹੈਪੀ ਸਿੰਘ ਫੌਜੀ ਆਦਿ ਸੇਵਾਦਾਰ ਮੌਜੂਦ ਸਨ |