ਚੌਕ ਮਹਿਤਾ, 14 ਫਰਵਰੀ (ਜਗਦੀਸ਼ ਸਿੰਘ ਬਮਰਾਹ, ਧਰਮਿੰਦਰ ਸਿੰਘ ਭੰਮਰਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਦਸਮੇਸ਼ ਹੈਰੀਟੇਜ ਪਬਲਿਕ ਸਕੂਲ, ਮਹਿਤਾ ਚੌਂਕ ਵਲੋਂ ਸਾਲਾਨਾ ਇਨਾਮ ਵੰਡ ਸਮਾਗਮ ਸਕੂਲ ਗਰਾਊਾਡ ਵਿਖੇ ਕਰਵਾਇਆ ਗਿਆ | ਸਕੂਲ ਵਲੋਂ 'ਸ਼ਾਨਦਾਰ ਸੰਗੀਤਕ ਪ੍ਰੋਗਰਾਮ' ਥੀਮ ਤਹਿਤ ਕਰਵਾਏ ਗਏ ਵਿਸ਼ਾਲ ਸਮਾਰੋਹ ਦੌਰਾਨ ਬਤੌਰ ਮੁੱਖ ਮਹਿਮਾਨ ਸ਼੍ਰੀ ਵਿਨੇਲਾ ਆਈ.ਪੀ.ਐੱਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਅੰਮਿ੍ਤਸਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੀ. ਅਰੁਣ ਸ਼ਰਮਾ ਡੀ.ਐੱਸ.ਪੀ, ਬਾਬਾ ਬਕਾਲਾ ਨੇ ਸ਼ਿਰਕਤ ਕੀਤੀ | ਇਸ ਦੌਰਾਨ ਸਕੂਲ ਦੇ ਚੇਅਰਮੈਨ ਸ: ਗੁਰਦੀਪ ਸਿੰਘ ਰੰਧਾਵਾ, ਮੈਨੇਜਿੰਗ ਡਾਇਰੈਕਟਰ ਹਰਸ਼ਦੀਪ ਸਿੰਘ ਰੰਧਾਵਾ ਨੇ ਉਨ੍ਹਾਂ ਦਾ ਸਕੂਲ ਪਹੁੰਚਣ ਤੇ ਹਾਰਦਿਕ ਸਵਾਗਤ ਕੀਤਾ | ਉਪਰੰਤ ਵਿਦਿਆਰਥੀਆਂ ਦੁਆਰਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਜਿਸ ਵਿਚ ਪੰਜਾਬੀ ਗਿੱਧਾ ਭੰਗੜਾ ਲੁੱਡੀ ਅਤੇ ਪੰਜਾਬੀ ਮਾਂ ਬੋਲੀ ਨਾਲ ਸੰਬੰਧਿਤ ਆਈਟਮਾਂ ਪੇਸ਼ ਕੀਤੀਆਂ ਗਈਆਂ | ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਹਰਸ਼ਦੀਪ ਸਿੰਘ ਰੰਧਾਵਾ ਨੇ ਆਏ ਹੋਏ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਨਾਲ ਹੀ ਬੱਚਿਆਂ ਨੂੰ ਮੁੱਖ ਮਹਿਮਾਨ ਨਾਲ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਸ੍ਰੀ ਵਿਨੇਲਾ ਇੱਕ ਪੁਲਿਸ ਅਫਸਰ ਹੀ ਨਹੀਂ ਸਗੋਂ ਇੱਕ ਕਵੀ, ਕ੍ਰਿਕਟਰ ਆਦਿ ਖੂਬੀਆਂ ਨਾਲ ਭਰੇ ਹਨ | ਸਾਨੂੰ ਵੀ ਉਨ੍ਹਾਂ ਵਾਂਗ ਜ਼ਿੰਦਗੀ ਵਿਚ ਅੱਗੇ ਵਧਣਾ ਚਾਹੀਦਾ ਹੈ ਤੇ ਬੁਲੰਦੀਆਂ ਨੂੰ ਛੂਹਣਾ ਚਾਹੀਦਾ ਹੈ, ਅੰਤ ਵਿਚ ਉਨ੍ਹਾਂ ਨੇ ਸਕੂਲ ਸਮਾਗਮ ਵਿਚ ਸ਼ਿਰਕਤ ਕਰਨ ਵਾਲੇ ਸਮੂਹ ਮਾਪਿਆਂ ਨੂੰ ਵੀ ਜੀ ਆਇਆਂ ਕਿਹਾ ਅਤੇ ਧੰਨਵਾਦ ਕੀਤਾ | ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਬਾਜਵਾ ਐਡੀਸ਼ਨਲ ਐੱਸ. ਐੱਚ. ਓ. ਮਹਿਤਾ, ਅਵਤਾਰ ਸਿੰਘ ਬੁੱਟਰ ਮੈਂਬਰ ਚੀਫ ਖਾਲਸਾ ਦੀਵਾਨ, ਪਿ੍ੰ: ਕੁਲਬੀਰ ਸਿੰਘ ਮਾਨ, ਪਿ੍ੰ. ਕੁਲਵੰਤ ਸਿੰਘ ਕੋਹਾੜ, ਪਿ੍ੰ: ਜਤਿੰਦਰ ਸ਼ਰਮਾ, ਪਿ੍ੰ: ਗੁਰਦੀਪ ਸਿੰਘ ਜਲਾਲ ਉਸਮਾ, ਪਿ੍ੰ. ਗੌਰਵਜੀਤ ਸਿੰਘ, ਪਿ੍ੰ. ਹਰਜੋਤ ਸਿੰਘ , ਪਿ੍ੰ. ਤੇਜਬੀਰ ਸਿੰਘ ਸੋਹਲ, ਬਲਕਾਰ ਸਿੰਘ, ਸੁਖਨਪਾਲ ਸਿੰਘ ਬੱਲ, ਅਮਰ ਰਾਵਤ, ਬਲਜਿੰਦਰ ਸਿੰਘ ਰਾਜੂ, ਕੈਪਟਨ ਜੋਗਿੰਦਰ ਸਿੰਘ, ਮੈ: ਸ਼ਾਮਬਵੀ, ਪਿ੍ੰ. ਗੁਰਬੀਰ ਕੌਰ, ਮੈ. ਹਰਪ੍ਰੀਤ ਕੌਰ, ਲਕਸ਼ਮਣ ਸਿੰਘ ਰਾਵਤ, ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ |