ਓਠੀਆ, 17 ਫਰਵਰੀ (ਗੁਰਵਿੰਦਰ ਸਿੰਘ ਛੀਨਾ)-ਗੁਰੂ ਨਾਨਕ ਦੇਵ ਜੀ ਦੀ ਚਰਨ ਪ੍ਰਾਪਤ ਪਿੰਡ ਸੌੜੀਆਂ ਵਿਖੇ ਮੱਸਿਆ ਦੇ ਪਵਿੱਤਰ ਦਿਹਾੜੇ 'ਤੇ ਨਾਲ ਲੱਗਦੇ ਪਿੰਡ ਮਹਿਮਦਪੁਰਾ ਦੇ ਪ੍ਰੋਫੈਸਰ ਹੀਰਾ ਸਿੰਘ ਪੁੱਤਰ ਸਵ. ਸੇਵਾ ਮੁਕਤ ਅਧਿਆਪਕ ਸ਼ਿੰਗਾਰਾ ਸਿੰਘ ਆਜੜੀ ਦੇ ਪੁੱਤਰ ਪ੍ਰੋਫੈਸਰ ਹੀਰਾ ਸਿੰਘ ਵਲੋਂ ਗੁਰਦੁਆਰਾ ਨਾਨਕਸਰ ਸੋੜੀਆਂ ਦੇ ਮੁੱਖ ਸੇਵਾਦਾਰ ਬਾਬਾ ਕੁਲਬੀਰ ਸਿੰਘ ਦੀ ਅਗਵਾਈ ਹੇਠ ਸੋੜੀਆਂ ਦੇ ਇਤਿਹਾਸ ਬਾਰੇ ਕਿਤਾਬ ਰਿਲੀਜ਼ ਕੀਤੀ ਗਈੇ | ਪਿੰਡ ਸੌੜੀਆਂ ਦੇ ਸਿੱਖ ਇਤਿਹਾਸ ਬਾਰੇ ਰਿਲੀਜ਼ ਹੋਈ ਇਸ ਕਿਤਾਬ ਬਾਰੇ ਗੁਰਦੁਆਰਾ ਸਾਹਿਬ ਦੇ ਮੁੱਖੀ ਤੇ ਸੇਵਾਦਾਰ ਬਾਬਾ ਕੁਲਬੀਰ ਸਿੰਘ ਨੇ ਦੱਸਿਆ ਕਿ ਇਸ ਕਿਤਾਬ ਵਿਚ ਜੋ ਉਨ੍ਹਾਂ ਦੇ ਤਾਇਆ ਅਧਿਆਪਕ ਹਜ਼ਾਰਾ ਸਿੰਘ ਜੱਸੜ ਤੇ ਪਿਤਾ ਮਾਸਟਰ ਸ਼ਿੰਗਾਰਾ ਸਿੰਘ ਆਜੜੀ ਵਲੋਂ ਜੋ ਪਿੰਡ ਸੋੜੀਆਂ ਦੇ ਸਿੱਖ ਇਤਿਹਾਸ ਬਾਰੇ ਖੋਜ ਕਰਕੇ ਅੱਜ ਦੀ ਨੌਜਵਾਨ ਪੀੜੀ ਨੂੰ ਸੋੜੀਆਂ ਪਿੰਡ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਬਹੁਤ ਸ਼ਲਾਘਾਯੋਗ ਕੰਮ ਕੀਤਾ | ਬਾਬਾ ਜੀ ਵਲੋਂ ਪ੍ਰੋਫੈਸਰ ਹੀਰਾ ਸਿੰਘ ਨੂੰ ਸੋੜੀਆਂ ਪਿੰਡ ਦੇ ਇਤਿਹਾਸ ਕਿਤਾਬ ਰਿਲੀਜ ਕਰਨ 'ਤੇ ਵਧਾਈਆਂ ਦਿੱਤੀਆਂ | ਪ੍ਰੋਫੈਸਰ ਹੀਰਾ ਸਿੰਘ ਵਲੋਂ ਉਨ੍ਹਾਂ ਕੋਲੋਂ ਇਤਿਹਾਸਕ ਪਿੰਡਾਂ ਦੀ ਖੋਜ ਕਰਨ ਦਾ ਅਸ਼ੀਰਵਾਦ ਲਿਆ |