02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਮੋਦੀ ਸਰਕਾਰ ਵਲੋਂ ਰਾਹੁਲ ਗਾਂਧੀ ਦੀ ਆਵਾਜ਼ ਨੂੰ ਦਬਾਉਣ ਦੇ ਮਨਸੂਬੇ ਕਾਮਯਾਬ ਨਹੀਂ ਹੋਣਗੇ-ਚੇਅਰਮੈਨ ਵਡਾਲਾ <br/>

ਅਜੀਤ ਡੈਸਕ 20-02-2026
ਬਾਬਾ ਬਕਾਲਾ ਸਾਹਿਬ, 19 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਨੈਸ਼ਨਲ ਸਕੱਤਰ ਅਤੇ ਚੇਅਰਮੈਨ ਬਲਕਾਰ ਸਿੰਘ ਵਡਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਮੋਦੀ ਸਰਕਾਰ, ਰਾਹੁਲ ਗਾਂਧੀ ਦੀ ਅਵਾਜ ਨੂੰ ਬੰਦ ਨਹੀਂ ਕਰ ਸਕਦੀ | ਰਾਹੁਲ ਗਾਂਧੀ ਕਿਸਾਨਾਂ ਦੀ ਹਮਾਇਤ ਕਰਦੇ ਰਹਿਣਗੇ, ਉਨ੍ਹਾਂ ਨੇ ਭਾਰਤ ਅਤੇ ਅਮਰੀਕਾ ਦਾ ਜੋ ਸੰਧੀ ਸਮਝੌਤਾ ਹੋਇਆ ਹੈ, ਉਸ ਦਾ ਪਾਰਲੀਮੈਂਟ 'ਚ ਵਿਰੋਧ ਕੀਤਾ ਹੈ | ਚੇਅਰਮੈਨ ਵਡਾਲਾ ਨੇ ਕਿਹਾ ਕਿ ਜਦੋਂ ਵੀ ਰਾਹੁਲ ਗਾਂਧੀ ਪਾਰਲੀਮੈਂਟ 'ਚ ਭਾਰਤ ਦੇ ਮੁੱਦਿਆਂ ਸੰਬੰਧੀ ਗੱਲ ਕਰਨੀ ਚਾਹੁੰਦੇ ਹਨ ਤਾਂ ਮੋਦੀ ਅਤੇ ਸਪੀਕਰ ਸਾਹਿਬ ਵਲੋਂ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ ਜਾਂਦਾ | ਇਸ ਸੰਬੰਧੀ ਪਾਰਲੀਮੈਂਟ ਦੇ ਬਾਹਰ ਸਪੀਕਰ ਵਿਰੁੱਧ ਮਤਾ ਪਾਇਆ ਗਿਆ, ਜਿਸ ਉੱਪਰ 118 ਮੈਂਬਰ ਪਾਰਲੀਮੈਟਾਂ ਦੇ ਹਸਤਾਖਰ ਹਨ, ਜਿਸ 'ਚ ਲਿਖਿਆ ਗਿਆ ਹੈ ਕਿ ਸਪੀਕਰ ਦੀ ਛੁੱਟੀ ਕੀਤੀ ਜਾਵੇ | ਹੁਣ ਮੋਦੀ ਸਾਹਿਬ ਪਾਰਲੀਮੈਂਟ 'ਚ ਡਰਦੇ ਹੀ ਨਹੀਂ ਆ ਰਹੇ | ਚੇਅਰਮੈਨ ਵਡਾਲਾ ਨੇ ਸਪੱਸ਼ਟ ਕੀਤਾ ਕਿ ਪਿਛਲੇ ਦਿਨੀਂ ਜੋ ਰਾਹੁਲ ਗਾਂਧੀ ਅਤੇ ਰਵਨੀਤ ਬਿੱਟੂ ਦਰਮਿਆਨ ਹੋਇਆ ਸੀ, ਉਸ ਵਿਚ ਰਾਹੇਲ ਗਾਂਧੀ ਨੇ ਕੇਵਲ ਰਵਨੀਤ ਬਿੱਟੂ ਨੂੰ ਹੀ ਗੱਦਾਰ ਕਿਹਾ ਸੀ ਨਾ ਕਿ ਸਾਰੇ ਸਿੱਖਾਂ ਨੂੰ | ਇਸ ਸੰਬੰਧੀ ਹਰਦੀਪ ਸਿੰਘ ਪੁਰੀ ਅਤੇ ਮਨਜਿੰਦਰ ਸਿੰਘ ਸਿਰਸਾ ਬੇਤੁੱਕੇ ਬਿਆਨ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਦਿੱਲੀ ਵਿਚ ਅਕਾਲੀ ਦਲ ਦੇ ਰਵਿੰਦਰ ਸ਼ਰਮਾ ਨੇ ਰਾਹੁਲ ਗਾਂਧੀ ਦਾ ਵਿਸ਼ੇਸ਼ ਸਨਮਾਨ ਕੀਤਾ, ਜਿੱਥੋਂ ਸਿੱਧ ਹੁੰਦਾ ਹੈ ਕਿ ਸਿੱਖ ਰਾਹੁਲ ਗਾਂਧੀ ਦੇ ਨਾਲ ਹਨ | ਉਨ੍ਹਾਂ ਕਿ ਭਾਜਪਾ ਪ੍ਰਧਾਨ ਸੁਨੀਲ ਜਾਖੜ ਕਿਸਾਨਾਂ ਸੰਬੰਧੀ ਜੋ ਬਿਆਨ ਦੇ ਰਹੇ ਹਨ, ਉਹ ਨਿੰਦਣਯੋਗ ਹਨ ਕਿਉਂਕਿ ਸੁਨੀਲ ਜਾਖੜ ਨੂ ਖੇਤੀਬਾੜੀ ਸੰਬੰਧੀ ਕੋਈ ਜਾਣਕਾਰੀ ਹੀ ਨਹੀਂ ਹੈ |

ਪਿਛਲੀ ਖ਼ਬਰ ਕਹਾਣੀਕਾਰ ਲਾਲ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ <br/> ਅਗਲੀ ਖ਼ਬਰ ਮੁਢਲਾ ਸਿਹਤ ਕੇਂਦਰ ਰਮਦਾਸ ਵਿਖੇ 'ਸਾਡੇ ਬਜ਼ੁਰਗ ਸਾਡਾ ਮਾਣ' ਮੁਹਿੰਮ ਤਹਿਤ ਰਾਜ ਪੱਧਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।