ਨਵਾਂ ਪਿੰਡ, 19 ਫਰਵਰੀ (ਜਸਪਾਲ ਸਿੰਘ)-ਗੁਰੂ ਅਰਜਨ ਦੇਵ ਜੀ ਦੀ ਯਾਦ 'ਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਅਕਾਲਗੜ੍ਹ ਢੱਪਈਆਂ ਵਿਖੇ ਮੁੱਖ ਸੇਵਾਦਾਰ ਬਾਬਾ ਜਸਵੰਤ ਸਿੰਘ ਦੀ ਦੇਖ-ਰੇਖ 'ਚ ਸਾਲਾਨਾ ਜੋੜ ਮੇਲਾ ਮਨਾਇਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ 'ਚ ਕਥਾਕਾਰਾਂ, ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਵਲੋਂ ਸਿੱਖ ਇਤਿਹਾਸ ਤੇ ਕਥਾ, ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਦੀਵਾਨਾਂ ਦੀ ਹਾਜ਼ਰੀ ਭਰਨ ਪਹੁੰਚੇ ਹਰਦੀਪ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਅੰਮਿ੍ਤਸਰ ਤੇ ਹਲਕਾ ਇੰਚਾਰਜ ਜੰਡਿਆਲਾ ਗੁਰੂ ਭਾਜਪਾ, ਸੰਦੀਪ ਸਿੰਘ ਏ. ਆਰ. ਹਲਕਾ ਇੰਚਾਰਜ ਜੰਡਿਆਲਾ ਗੁਰੂ ਸ਼੍ਰੋਮਣੀ ਅਕਾਲੀ ਦਲ (ਬ), ਜੋਧਬੀਰ ਸਿੰਘ ਜੋਧਾ ਮੈਂਬਰ ਬਲਾਕ ਸੰਮਤੀ ਜੰਡਿਆਲਾ ਗੁਰੂ, ਸਾਬਕਾ ਚੇਅਰਮੈਨ ਤੇ ਸੀਨੀਅਰ ਅਕਾਲੀ ਆਗੂ ਗੁਰਜਿੰਦਰ ਸਿੰਘ ਢੱਪਈਆਂ, ਰਾਜਵਿੰਦਰ ਸਿੰਘ ਗੁਰੂ ਰਾਮਦਾਸ ਹਸਪਤਾਲ ਵੱਲ੍ਹਾ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਬਾਬਾ ਜਸਵੰਤ ਸਿੰਘ ਤੇ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ | ਸ਼ਾਮ ਨੂੰ ਪੰਜਾਬ ਦੀ ਮਾਂ ਖੇਡ ਕਬੱਡੀ ਦੇ ਮੈਚ ਤੇ ਕੁਸ਼ਤੀਆਂ ਹੋਈਆਂ | ਜੇਤੂ ਟੀਮ ਤੇ ਪਹਿਲਾਵਾਨਾਂ ਨੂੰ ਮੇਲਾ ਪ੍ਰਬੰਧਕਾਂ ਵਲੋਂ ਨਕਦ ਰਾਸ਼ੀ ਦੇ ਕੇ ਨਿਵਾਜਿਆ | ਇਸ ਮੌਕੇ ਡਾ. ਬਲਜੀਤ ਸਿੰਘ ਬਿੱਲਾ ਰਸੂਲਪੁਰ ਕਲਾਂ, ਅਮਰਜੀਤ ਸਿੰਘ ਅਜੈਬ ਵਾਲੀ, ਬਲਦੇਵ ਸਿੰਘ ਮੀਰਾਂਚੱਕ, ਨਿਰਵੈਲ ਸਿੰਘ, ਅਨੂਪ ਸਿੰਘ, ਜਗਤਾਰ ਸਿੰਘ ਤੇ ਮਨਪ੍ਰੀਤ ਸਿੰਘ ਸ਼ੇਰਾ ਮੁੰਬਈ, ਦਿਆਲ ਸਿੰਘ, ਸਵਿੰਦਰ ਸਿੰਘ ਪ੍ਰਧਾਨ ਗਹਿਰੀ, ਗੁਰਸ਼ਰਨਜੀਤ ਸਿੰਘ, ਅੰਗਦਬੀਰ ਸਿੰਘ, ਹਰਜਿੰਦਰ ਸਿੰਘ ਗਹਿਰੀ, ਸਤਬੀਰ ਸਿੰਘ ਜੱਜ, ਰਾਜਪਾਲ ਸਿੰਘ, ਰਘਬੀਰ ਸਿੰਘ ਫੌਜੀ, ਬੇਅੰਤ ਸਿੰਘ ਅਤੇ ਵੰਡੀ ਗਿਣਤੀ 'ਚ ਇਲਾਕੇ ਦੇ ਪਤਵੰਤੇ ਤੇ ਖੇਡ ਪ੍ਰੇਮੀ ਹਾਜ਼ਰ ਸਨ |